ਮਾਤਾ ਗੁਜਰੀ ਪਬਲਿਕ ਸਕੂਲ ਦੀ ਫੁੱਟਬਾਲ ਟੀਮ ਅੱਵਲ
ਮਾਤਾ ਗੁਜਰੀ ਪਬਲਿਕ ਸਕੂਲ ਦੀ ਫੁੱਟਬਾਲ ਟੀਮ ਨੇ ਫਿਰ ਮਾਰੀਆਂ ਮੱਲਾਂ
Publish Date: Mon, 02 Feb 2026 03:52 PM (IST)
Updated Date: Mon, 02 Feb 2026 03:55 PM (IST)
ਦੀਪਕ ਵਧਾਵਨ, ਪੰਜਾਬੀ ਜਾਗਰਣ, ਗੁਰੂਹਰਸਹਾਏ : ਪਿਛਲੇ ਦਿਨੀ ਹੋਏ ਦਿੱਲੀ ਪਬਲਿਕ ਸਕੂਲ ਅਬੋਹਰ ਵਿਖੇ ਮਾਤਾ ਗੁਜਰੀ ਪਬਲਿਕ ਸਕੂਲ ਚੱਕ ਸੁਹੇਲੇ ਵਾਲਾ ਦੀ ਫੁੱਟਬਾਲ ਟੀਮ ਨੇ 12 ਸਕੂਲਾਂ ਨੂੰ ਹਰਾ ਕੇ ਅਤੇ ਦਿੱਲੀ ਪਬਲਿਕ ਸਕੂਲ ਨੂੰ ਹਰਾ ਕੇ ਪਹਿਲੀ ਪੁਜੀਸ਼ਨ ਹਾਸਲ ਕੀਤੀ। ਟੀਮ ਨੇ ਪਹਿਲੇ ਮੈਚ ਵਿੱਚੋਂ 3-0, ਸੈਮੀ ਫਾਈਨਲ 1-0 ਤੇ ਫਾਈਨਲ ਮੈਚ 1-0 ਨਾਲ ਜਿੱਤ ਪ੍ਰਾਪਤ ਕੀਤੀ। ਇਸ ਵਿੱਚੋਂ ਵਧੀਆ ਖਿਡਾਰੀ ਦੇ ਤੌਰ ਤੇ ਗੁਰਵੀਰ ਸਿੰਘ ਅਤੇ ਬੈਸਟ ਗੋਲ ਕੀਪਰ ਮਨਰਾਜ ਸਿੰਘ ਰਹੇ ।ਸਕੂਲ ਪ੍ਰਿੰਸੀਪਲ ਪਰਵਿੰਦਰਜੀਤ ਕੌਰ ਨੇ ਇਨ੍ਹਾਂ ਖਿਡਾਰੀਆਂ ਨੂੰ ਅਤੇ ਕੋਚ ਨੂੰ ਵਧਾਈ ਦਿੰਦੇ ਹੋਏ ਖੇਡ ਦੇ ਖੇਤਰ ਵਿੱਚ ਉੱਚੀਆਂ ਮੱਲਾਂ ਮਾਰਨ ਦਾ ਆਸ਼ੀਰਵਾਦ ਦਿੱਤਾ। ਇਥੇ ਇਹ ਵੀ ਦੱਸਣ ਯੋਗ ਹੈ ਕਿ ਮਾਤਾ ਗੁਜਰੀ ਪਬਲਿਕ ਸਕੂਲ ਵਿਚ ਵੱਖ-ਵੱਖ ਖੇਡਾਂ ਦੇ ਲਈ ਵਧੀਆ ਅਤੇ ਤਜਰਬੇਕਾਰ ਕੋਚ ਲਗਾਏ ਗਏ ਹਨ, ਤਾਂ ਕਿ ਖਿਡਾਰੀ ਖੇਡ ਦੇ ਖੇਤਰ ਵਿੱਚ ਉੱਚੀਆਂ ਮੱਲਾ ਮਾਰ ਕੇ ਆਪਣਾ ਤੇ ਆਪਣੇ ਸਕੂਲ ਦਾ ਨਾਮ ਰੋਸ਼ਨ ਕਰ ਸਕਣ।