ਖੇਡਾਂ ਦੇ ਖੇਤਰ ’ਚ ਮਾਤਾ ਗੁਜਰੀ ਪਬਲਿਕ ਸਕੂਲ ਦੇ ਬੱਚੇ ਚਮਕੇ
ਖੇਡਾਂ ਦੇ ਖੇਤਰ ’ਚ ਮਾਤਾ ਗੁਜਰੀ ਪਬਲਿਕ ਸਕੂਲ ਦੇ ਖਿਡਾਰੀਆਂ ਨੇ ਫਿਰ ਮਾਰੀਆਂ ਮੱਲਾਂ
Publish Date: Wed, 21 Jan 2026 03:53 PM (IST)
Updated Date: Wed, 21 Jan 2026 03:54 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਗੁਰੂਹਰਸਹਾਏ : ਇੰਟਰ ਸਟੇਟ ਸਪੀਡ ਸਟੇਟ ਸਕੇਟਿੰਗ ਚੈਂਪੀਅਨਸ਼ਿਪ 2025 ਜੋ ਰੂਲਰ ਹਾਕਸ (ਇੰਡੀਆ) ਵੱਲੋਂ ਯੂਨਾਈਟਡ ਰੂਲਰ ਸਪੋਰਟ ਕਲੱਬ ਦਹਿਲਪੁਰ ਮੋਹਾਲੀ (ਪੰਜਾਬ) ਵਿਖੇ ਕਰਵਾਈ ਗਈ। ਇਸ ਵਿੱਚ ਮਾਤਾ ਗੁਜਰੀ ਪਬਲਿਕ ਸਕੂਲ ਦੇ ਖਿਡਾਰੀਆਂ ਨੇ ਭਾਗ ਲਿਆ। ਇਨ੍ਹਾਂ ਖਿਡਾਰੀਆਂ ਨੇ ਆਪਣੀ ਖੇਡ ਦੇ ਜੋਹਰ ਦਿਖਾਉਂਦੇ ਹੋਏ ।ਬਲਪ੍ਰੀਤ ਸਿੰਘ, ਵਾਰਸ ਨੱਡਾ, ਗੁਰਵੰਸ਼, ਓਂਕਾਰਪ੍ਰੀਤ, ਗੁਰਕਰਮਨ ਨੇ ਗੋਲਡ ਮੈਡਲ ਪ੍ਰਾਪਤ ਕੀਤੇ। ਸਿਲਵਰ ਮੈਡਲ ਮਨੂ ਛਾਬੜਾ, ਕਾਂਸੀ ਦੇ ਮੈਡਲ ਰੀਤਿੰਦਰ, ਵਿਵੇਕ ਨੇ ਪ੍ਰਾਪਤ ਕੀਤੇ ।ਇਥੇ ਇਹ ਖਾਸਤੌਰ ਤੇ ਦੱਸਣਯੋਗ ਹੈ ਕਿ ਗੋਲਡ ਮੈਡਲ ਅਤੇ ਸਿਲਵਰ ਮੈਡਲ ਪ੍ਰਾਪਤ ਕਰਨ ਵਾਲੇ ਖਿਡਾਰੀਆਂ ਦੀ ਚੋਣ ਨੈਸ਼ਨਲ ਪੱਧਰ ਲਈ ਹੋ ਚੁੱਕੀ ਹੈ । ਸਕੂਲ ਪ੍ਰਿੰਸੀਪਲ ਪਰਵਿੰਦਰਜੀਤ ਕੌਰ ਨੇ ਇਨ੍ਹਾਂ ਖਿਡਾਰੀਆਂ ਨੂੰ ਵਧਾਈ ਦਿੰਦੇ ਹੋਏ ਭਵਿੱਖ ਵਿਚ ਹੋਰ ਉੱਚੀਆਂ ਮੱਲਾਂ ਮਾਰ ਕੇ ਆਪਣੇ ਦੇਸ਼, ਸਕੂਲ ਅਤੇ ਮਾਂ ਬਾਪ ਦਾ ਨਾਮ ਰੋਸ਼ਨ ਕਰਨ ਦਾ ਅਸ਼ੀਰਵਾਦ ਦਿੱਤਾ। ਮਾਤਾ ਗੁਜਰੀ ਪਬਲਿਕ ਸਕੂਲ ਵਿਚ ਖਿਡਾਰੀਆਂ ਦੇ ਸੁਨਹਿਰੀ ਭਵਿੱਖ ਬਣਾਉਣ ਦੇ ਲਈ ਵੱਖ ਵੱਖ ਖੇਡਾਂ ਦੇ ਲਈ ਬਹੁਤ ਹੀ ਤਜਰਬੇਕਾਰ ਕੋਚ ਲਗਾਏ ਗਏ ਹਨ, ਜਿਸ ਦੇ ਕਾਰਨ ਖਿਡਾਰੀ ਹਰ ਪੱਧਰ ਤੇ ਉੱਚੀਆਂ ਮੱਲਾਂ ਮਾਰ ਕੇ ਆਪਣੇ ਸਕੂਲ ਦਾ ਨਾਮ ਰੋਸ਼ਨ ਕਰਦੇ ਹਨ।