ਚਿੰਤਪੁਰਨੀ ਦਰਬਾਰ ਤੋਂ ਲਿਆਂਦੀ ਜੋਤ
ਮਾਤਾ ਚਿੰਤਪੁਰਨੀ ਦਰਬਾਰ ਤੋਂ ਪਵਿੱਤਰ ਜੋਤ ਮਮਦੋਟ ਵਿਖੇ ਸ਼ਰਧਾ ਪੂਰਵਕ ਲਿਆਂਦੀ
Publish Date: Sat, 21 Mar 2026 04:20 PM (IST)
Updated Date: Sat, 21 Mar 2026 04:22 PM (IST)
ਬਗੀਚਾ ਸਿੰਘ, ਪੰਜਾਬੀ ਜਾਗਰਣ, ਮਮਦੋਟ : ਨਵਰਾਤਰਿਆਂ ਦੇ ਸ਼ੁਭ ਅਵਸਰ ਤੇ ਮਮਦੋਟ ਦੇ ਭਗਤਾਂ ਵੱਲੋਂ ਚਿੰਤਪੁਰਨੀ ਦਰਬਾਰ ਹਿਮਾਚਲ ਪ੍ਰਦੇਸ਼ ਤੋਂ ਮਾਤਾ ਜੀ ਦੀ ਪਵਿੱਤਰ ਜੋਤ ਮਮਦੋਟ ਵਿਖੇ ਲਿਆ ਕੇ ਨਵ ਦੁਰਗਾ ਮੰਦਰ ਵਿਚ ਸਥਾਪਿਤ ਕੀਤੀ ਗਈ। ਇਸ ਮੌਕੇ ਮਾਤਾ ਦੇ ਭਗਤਾਂ ਵੱਲੋਂ ਮਹਾਰਾਣੀ ਦੇ ਜੈਕਾਰਿਆਂ ਨਾਲ ਪੰਡਾਲ ਗੂੰਜ ਉੱਠਿਆ ਅਤੇ ਜਗ੍ਹਾ ਜਗ੍ਹਾ ਤੇ ਪਵਿੱਤਰ ਜੋਤ ਤੇ ਫੁੱਲਾਂ ਦੀ ਵਰਖਾ ਕੀਤੀ ਗਈ। ਇਸ ਸਬੰਧੀ ਮਾਤਾ ਰਾਣੀ ਦੇ ਭਗਤ ਬਲਦੇਵ ਪੰਡਿਤ ਨੇ ਦੱਸਿਆ ਕਿ ਆ ਰਹੇ ਸ਼ੁਭ ਨਵਰਾਤਿਆਂ ਦੇ ਸਬੰਧ ਵਿਚ ਇਸ ਜੋਤ ਨੂੰ ਸਥਾਪਿਤ ਕੀਤਾ ਗਿਆ ਹੈ ਅਤੇ ਮੰਦਰ ਵਿਚ ਰੋਜ਼ਾਨਾ ਮਹਾਂ ਰਾਣੀ ਦੀ ਚੌਂਕੀ ਲਗਾਈ ਜਾਏਗੀ। ਇਸ ਮੌਕੇ ਨਵ ਦੁਰਗਾ ਭਜਨ ਮੰਡਲੀ ਦੇ ਪ੍ਰਧਾਨ ਵਿਨੋਦ ਕਪੂਰ, ਪੁਜਾਰੀ ਦਲੀਪ ਤਿਵਾੜੀ ਅਤੇ ਪੰਡਿਤ ਬਲਦੇਵ ਤੋਂ ਇਲਾਵਾ ਹੋਰ ਵੀ ਸੰਗਤਾਂ ਨੇ ਪਹੁੰਚ ਕੇ ਪਵਿੱਤਰ ਜੋਤ ਦੇ ਦਰਸ਼ਨ ਕੀਤੇ ਅਤੇ ਮਹਾਰਾਣੀ ਤੋਂ ਅਸ਼ੀਰਵਾਦ ਪ੍ਰਾਪਤ ਕੀਤਾ। ਇਸ ਮੌਕੇ ਹੋਰ ਭਗਤਾਂ ਤੋਂ ਇਲਾਵਾ ਸੋਨੂੰ ਮਦਾਨ, ਅਨਿਲ ਧਵਨ, ਬੱਬੂ ਸ਼ਰਮਾ, ਪੁੰਨੂ ਸ਼ਰਮਾ, ਕਰਨ ਸ਼ਰਮਾ, ਸੁਮਿਤ ਸ਼ਰਮਾ, ਬਾਊ ਮਦਾਨ, ਕਾਲੀ ਮਨਚੰਦਾ ਅਤੇ ਹੋਰ ਵੀ ਬਹੁਤ ਸਾਰੇ ਭਗਤ ਜਨ ਹਾਜ਼ਰ ਸਨ।