ਸਟਰੀਮ ਲਾਈਨ ਵੈਲਫੇਅਰ ਸੁਸਾਇਟੀ ਨੇ ਸ਼ਹੀਦੀ ਨੂੰ ਕੀਤਾ ਯਾਦ
ਸਟਰੀਮ ਲਾਈਨ ਵੈਲਫੇਅਰ ਸੁਸਾਇਟੀ ਵੱਲੋਂ ਸ਼ਹੀਦੀ ਦਿਵਸ ਮਨਾਇਆ ਗਿਆ
Publish Date: Mon, 23 Mar 2026 04:21 PM (IST)
Updated Date: Mon, 23 Mar 2026 04:22 PM (IST)
ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਫਿਰੋਜ਼ਪੁਰ : ਸਮਾਜ ਸੇਵੀ ਸੰਸਥਾ ਸਟਰੀਮ ਲਾਈਨ ਵੈਲਫੇਅਰ ਸੁਸਾਇਟੀ ਦੇ ਅਹੁਦੇਦਾਰਾਂ ਨੇ ਸ਼ਹਿਰ ਦੇ ਟਾਊਨ ਹਾਲ ਪਾਰਕ ਵਿਚ ਡਾ. ਦੀਵਾਨ ਚੰਦ ਸੁਖੀਜਾ ਚੇਅਰਮੈਨ ਦੇ ਦਿਸ਼ਾ-ਨਿਰਦੇਸ਼ਾਂ ਹੇਠ ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦਾ ਸ਼ਹੀਦੀ ਦਿਵਸ ਮਨਾਇਆ। ਇਸ ਮੌਕੇ ਪ੍ਰਵੀਨ ਧਵਨ ਜਨਰਲ ਸਕੱਤਰ ਨੇ ਦੇਸ਼ ਦੇ ਮਹਾਨ ਸ਼ਹੀਦਾਂ ਬਾਰੇ ਜਾਣਕਾਰੀ ਦਿੱਤੀ ਅਤੇ ਲੋਕਾਂ ਨੂੰ ਸ਼ਹੀਦਾਂ ਦੇ ਸੁਪਨਿਆਂ ਨੂੰ ਪੂਰਾ ਕਰਨ ਲਈ ਪ੍ਰੇਰਿਤ ਕੀਤਾ। ਇਸ ਮੌਕੇ ਰਮੇਸ਼ ਚੰਦਰ ਬਜਾਜ ਨੇ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਤੋਂ ਫਿਰੋਜ਼ਪੁਰ ਦੇ ਤੂੜੀ ਬਾਜ਼ਾਰ ਸਥਿਤ ਭਗਤ ਸਿੰਘ ਦੇ ਲੁਕਣ ਵਾਲੇ ਟਿਕਾਣੇ ਨੂੰ ਪੁਰਾਤੱਤਵ ਵਿਭਾਗ ਦੀ ਦੇਖ-ਰੇਖ ਹੇਠ ਮਿਊਜ਼ੀਅਮ ਬਣਾਉਣ ਦੀ ਮੰਗ ਕੀਤੀ, ਤਾਂ ਜੋ ਨਵੀਂ ਪੀੜ੍ਹੀ ਨੂੰ ਸ਼ਹੀਦਾਂ ਬਾਰੇ ਜਾਣਕਾਰੀ ਮਿਲ ਸਕੇ। ਇਸ ਮੌਕੇ ਦੇਸ ਰਾਜ ਸ਼ਰਮਾ, ਅਬਨਾਸ਼ ਸਿੰਘ ਤਲਵਾਰ, ਕੇਐੱਲ ਗੁਲਾਟੀ, ਸ਼ਾਮ ਬਿਹਾਰੀ ਲਾਲ, ਪੁਸ਼ਪ ਲਤਾ ਗਲਹੋਤਰਾ, ਸਤਪਾਲ ਖੁਰਾਣਾ, ਰਾਮ ਕਿਸ਼ੋਰ ਵਧਵਾ, ਹਿਤੇਸ਼ ਭਾਟੀਆ ਆਦਿ ਹਾਜ਼ਰ ਸਨ। ਅੰਤ ਵਿਚ ਸੰਸਥਾ ਦੇ ਅਹੁਦੇਦਾਰਾਂ ਨੇ ਸ਼ਹੀਦ ਭਗਤ ਸਿੰਘ ਦੀ ਤਸਵੀਰ ’ਤੇ ਫੁੱਲ ਮਾਲਾਵਾਂ ਭੇਟ ਕਰਕੇ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ।