ਸਰਕਾਰ ਦੀਆਂ ਨੀਤੀਆਂ ਖ਼ਿਲਾਫ਼ ਕਿਸਾਨਾਂ ਨਾਅਰੇਬਾਜ਼ੀ ਰਾਹੀਂ ਕੀਤਾ ਗੁੱਸਾ ਜਾਹਿਰ
ਅਨਾਜ ਮੰਡੀ ਜ਼ੀਰਾ ’ਚ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੀ ਮਹਾਂਪੰਚਾਇਤ
Publish Date: Mon, 02 Feb 2026 05:21 PM (IST)
Updated Date: Mon, 02 Feb 2026 05:22 PM (IST)

ਗੌਰਵ ਗੌੜ ਜੌਲੀ,ਪੰਜਾਬੀ ਜਾਗਰਣ ਜ਼ੀਰਾ : ਕਿਸਾਨੀ ਮੰਗਾਂ ਨੂੰ ਲੈ ਕੇ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਵੱਲੋਂ ਪੰਜਾਬ ਭਰ ’ਚ ਕਰਵਾਈ ਜਾ ਰਹੀਆਂ ਕਿਸਾਨ ਮਹਾਂਪੰਚਾਇਤਾਂ ਦੀ ਲੜੀ ਤਹਿਤ ਅੱਜ ਅਨਾਜ ਮੰਡੀ ਜ਼ੀਰਾ ਵਿੱਚ ਵੱਡਾ ਇਕੱਠ ਕੀਤਾ ਗਿਆ। ਮਹਾਂਪੰਚਾਇਤ ਦੀ ਅਗਵਾਈ ਯੂਨੀਅਨ ਦੇ ਸੂਬਾ ਪ੍ਰਧਾਨ ਹਰਮੀਤ ਸਿੰਘ ਕਾਦੀਆਂ ਨੇ ਕੀਤੀ। ਭਾਰੀ ਗਿਣਤੀ ਵਿਚ ਪਹੁੰਚੇ ਕਿਸਾਨਾਂ ਨੇ ਸਰਕਾਰ ਦੀਆਂ ਨੀਤੀਆਂ ਖ਼ਿਲਾਫ਼ ਨਾਅਰੇ ਲਗਾ ਕੇ ਆਪਣਾ ਗੁੱਸਾ ਜਾਹਿਰ ਕੀਤਾ। ਮਹਾਂਪੰਚਾਇਤ ਦੌਰਾਨ ਸੰਬੋਧਨ ਕਰਦਿਆਂ ਸੂਬਾ ਪ੍ਰਧਾਨ ਹਰਮੀਤ ਸਿੰਘ ਕਾਦੀਆਂ ਨੇ ਕਿਹਾ ਕਿ ਸਾਡੇ ਬਜ਼ੁਰਗਾਂ ਨੇ ਪਸ਼ੂਆਂ ਦੇ ਸਹਿਯੋਗ ਨਾਲ ਖੇਤੀ ਕਰਕੇ ਦੇਸ਼ ਦੇ ਅੰਨ ਭੰਡਾਰ ਭਰੇ, ਪਰ ਅੱਜ ਸਰਕਾਰਾਂ ਪੂੰਜੀਪਤੀਆਂ ਦੀ ਢਾਲ ਬਣ ਕੇ ਕਿਸਾਨਾਂ ਦੀ ਜ਼ਮੀਨ ਉਨ੍ਹਾਂ ਦੇ ਹਵਾਲੇ ਕਰਨ ਦੀ ਕੋਸ਼ਿਸ਼ ਕਰ ਰਹੀਆਂ ਹਨ। ਇਹ ਕਿਸਾਨੀ ਲਈ ਸਭ ਤੋਂ ਵੱਡਾ ਖ਼ਤਰਾ ਹੈ। ਉਨ੍ਹਾਂ ਕਿਹਾ ਕਿ ਜੇਕਰ ਬਿਜਲੀ ਸੋਧ ਬਿੱਲ 2025 ਸੰਸਦ ’ਚ ਪਾਸ ਹੋ ਗਿਆ ਤਾਂ ਘਰੇਲੂ ਬਿਜਲੀ ਛੂਟ ਖਤਮ ਹੋਵੇਗੀ ਹੀ, ਨਾਲ ਹੀ ਖੇਤੀ ਮੋਟਰਾਂ ਦੇ ਭਾਰੀ ਬਿੱਲ ਕਿਸਾਨਾਂ ਦੇ ਸਿਰ ਥੋਪੇ ਜਾਣਗੇ। ਇਸ ਨਾਲ ਖੇਤੀ ਦੀ ਲਾਗਤ ਅਸਹਿਣਯੋਗ ਹੋ ਜਾਵੇਗੀ। ਇਸੇ ਤਰ੍ਹਾਂ ਕੇਂਦਰ ਵੱਲੋਂ ਲਿਆਂਦਾ ਜਾ ਰਿਹਾ ਬੀਜ ਸੋਧ ਬਿੱਲ ਕਿਸਾਨਾਂ ਨੂੰ ਬੀਜ ਕੰਪਨੀਆਂ ਦੇ ਰਹਿਮੋ-ਕਰਮ ’ਤੇ ਛੱਡ ਦੇਵੇਗਾ, ਜੋ ਖੇਤੀ ਨੂੰ ਪੂਰੀ ਤਰ੍ਹਾਂ ਕਾਰਪੋਰੇਟ ਦੇ ਕਬਜ਼ੇ ‘ਚ ਦੇਣ ਦੀ ਕੋਸ਼ਿਸ਼ ਹੈ। ਹਰਮੀਤ ਸਿੰਘ ਕਾਦੀਆਂ ਨੇ ਦੁੱਧ ’ਚ ਮਿਲਾਵਟ ਦੇ ਗੰਭੀਰ ਮਸਲੇ ਵੱਲ ਧਿਆਨ ਦਿਵਾਉਂਦੇ ਹੋਏ ਕਿਹਾ ਕਿ ਬਾਜ਼ਾਰਾਂ ’ਚ ਨਕਲੀ ਦੁੱਧ ਅਤੇ ਇਸ ਤੋਂ ਬਣੀਆਂ ਮਠਿਆਈਆਂ ਮਨੁੱਖੀ ਸਿਹਤ ਲਈ ਜ਼ਹਿਰ ਸਾਬਤ ਹੋ ਰਹੀਆਂ ਹਨ। ਇਨ੍ਹਾਂ ਕਾਰਨਾਂ ਕਰਕੇ ਕੈਂਸਰ, ਗੁਰਦੇ ਅਤੇ ਪੇਟ ਦੀਆਂ ਘਾਤਕ ਬਿਮਾਰੀਆਂ ਵੱਧ ਰਹੀਆਂ ਹਨ, ਪਰ ਸਿਹਤ ਵਿਭਾਗ ਅੱਖਾਂ ਮੂੰਦ ਕੇ ਬੈਠਾ ਹੈ। ਉਨ੍ਹਾਂ ਐਲਾਨ ਕੀਤਾ ਕਿ ਜਲਦੀ ਹੀ ਸਿਹਤ ਵਿਭਾਗ ਨਾਲ ਮਿਲ ਕੇ ਪੰਜਾਬ ਪੱਧਰ ‘ਤੇ ਜਾਗਰੂਕਤਾ ਅਤੇ ਜਾਂਚ ਮੁਹਿੰਮ ਚਲਾਈ ਜਾਵੇਗੀ। ਉਨ੍ਹਾਂ ਨੇ ਸਹਿਕਾਰੀ ਸਭਾਵਾਂ ਵਿੱਚ ਕਿਸਾਨਾਂ ਉੱਤੇ ਚੜੇ ਪੁਰਾਣੇ ਕਰਜ਼ੇ ਨਾ ਮੁਆਫ਼ ਹੋਣ ਅਤੇ ਨਵੇਂ ਖਾਤੇ ਨਾ ਖੁੱਲ੍ਹਣ ’ਤੇ ਵੀ ਸਖ਼ਤ ਐਤਰਾਜ਼ ਕੀਤਾ। ਮਹਾਂਪੰਚਾਇਤ ਨੇ ਇਕ ਸੁਰ ਵਿਚ ਚੇਤਾਵਨੀ ਦਿੱਤੀ ਕਿ ਜੇਕਰ ਕਿਸਾਨ ਵਿਰੋਧੀ ਕਾਨੂੰਨ ਵਾਪਸ ਨਾ ਲਏ ਗਏ, ਤਾਂ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ। ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੀ ਇਸ ਮਹਾਂ ਪੰਚਾਇਤ ਦੇ ਵਿਚ ਗੁਰਮੀਤ ਸਿੰਘ ਮੀਤ ਪ੍ਰਧਾਨ ਪੰਜਾਬ, ਵੀਰਪਾਲ ਸਿੰਘ ਢਿੱਲੋ, ਮੀਡੀਆ ਇੰਚਾਰਜ਼, ਸੁਖਦੇਵ ਸਿੰਘ ਸਨ੍ਹੇਰ ਬਲਾਕ ਪ੍ਰਧਾਨ ਜੀਰਾ, ਦਰਸ਼ਨ ਸਿੰਘ ਮੀਹਾਂ ਸਿੰਘ ਵਾਲਾ ਐਗਜੈਕਟਿਵ ਮੈਂਬਰ ਪੰਜਾਬ, ਗੁਰਿੰਦਰ ਸਿੰਘ ਖਹਿਰਾ ਪ੍ਰਧਾਨ ਜ਼ਿਲਾ ਫਿਰੋਜਪੁਰ, ਪ੍ਰੀਤਮ ਸਿੰਘ ਮੀਹਾਂ ਸਿੰਘ ਵਾਲਾ ਜਿਲਾ ਸੀਨੀਅਰ ਮੀਤ ਪ੍ਰਧਾਨ, ਬਲਵਿੰਦਰ ਸਿੰਘ ਬੱਬੀ ਮੀਤ ਪ੍ਰਧਾਨ ਪੰਜਾਬ, ਗੁਲਜਾਰ ਸਿੰਘ ਮੀਹਾ ਸਿੰਘ ਵਾਲਾ ਜਿਲਾ ਸਰਪ੍ਰਸਤ, ਡਾ ਗੁਰਚਰਨ ਸਿੰਘ ਨੂਰਪੁਰ ਪ੍ਰੈਸ ਸਕੱਤਰ ਬਲਾਕ ਜੀਰਾ, ਮੋਹਨ ਸਿੰਘ ਫੇਰੋਕੇ ਜ਼ਿਲ੍ਹਾ ਕਮੇਟੀ ਮੈਂਬਰ, ਗੁਰਪ੍ਰੀਤ ਸਿੰਘ ਵਲਟੋਹਾ ਬਲਾਕ ਪ੍ਰਧਾਨ ਮੱਲਾਂਵਾਲਾ, ਮਨਦੀਪ ਸਿੰਘ ਅਲੀਪੁਰ ਸਕੱਤਰ ਜ਼ਿਲ੍ਹਾ ਫਿਰੋਜ਼ਪੁਰ, ਵਿੱਕੀ ਨਾਰੰਗ ਪ੍ਰਧਾਨ ਜ਼ੀਰਾ ਸ਼ਹਿਰੀ, ਹਰਪ੍ਰੀਤ ਸਿੰਘ ਲੌਂਗੋਦੇਵਾ ਮੀਤ ਪ੍ਰਧਾਨ ਜ਼ਿਲ੍ਹਾ ਫਿਰੋਜ਼ਪੁਰ, ਤਰਸੇਮ ਸਿੰਘ ਰੂਪ ਸ਼ਹਿਰੀ ਪ੍ਰਧਾਨ ਜੀਰਾ, ਭੁਪਿੰਦਰ ਸਿੰਘ ਨੂਰਪੁਰ ਬਲਾਕ ਪ੍ਰਧਾਨ ਮੱਖੂ, ਜਸਵਿੰਦਰ ਸਿੰਘ ਜੌਹਲ ਖਜਾਨਚੀ ਬਲਾਕ ਜ਼ੀਰਾ, ਪਾਲਾ ਸਿੰਘ ਸਨ੍ਹੇਰ ਮੀਤ ਪ੍ਰਧਾਨ ਬਲਾਕ ਜ਼ੀਰਾ, ਬਲਜੀਤ ਸਿੰਘ ਬਲਾਕ ਪ੍ਰਧਾਨ ਘੱਲ ਖੁਰਦ, ਮਨਪ੍ਰੀਤ ਸਿੰਘ ਸੰਧੂ ਬਲਾਕ ਪ੍ਰਧਾਨ ਮਮਦੋਟ, ਮਹਿੰਦਰ ਸਿੰਘ ਵਧੌਣ ਜ਼ਿਲ੍ਹਾ ਮੀਤ ਪ੍ਰਧਾਨ, ਗੁਰਬੰਸ ਸਿੰਘ ਸੰਧੂ ਜ਼ਿਲ੍ਹਾ ਮੁੱਖ ਸਕੱਤਰ, ਜੋਗਾ ਸਿੰਘ ਖਹਿਰਾ ਜ਼ਿਲਾ ਕਮੇਟੀ ਮੈਂਬਰ, ਕੁਲਵਿੰਦਰ ਸਿੰਘ ਸੇਖੋ ਜ਼ਿਲ੍ਹਾ ਪ੍ਰੈੱਸ ਸਕੱਤਰ, ਜਸਬੀਰ ਸਿੰਘ ਸੰਧੂ ਬਲਾਕ ਪ੍ਰਧਾਨ ਗੁਰੂਹਰਸਹਾਏ, ਗੁਰਪਿਆਰ ਸਿੰਘ ਸੰਧੂ ਬਲਾਕ ਪ੍ਰਧਾਨ, ਗੁਰਮੇਲ ਸਿੰਘ ਬਲਾਕ ਪ੍ਰਧਾਨ ਫਿਰੋਜ਼ਪੁਰ ਸ਼ਹਿਰ, ਨਸੀਬ ਸਿੰਘ ਖਹਿਰਾ ਜ਼ਿਲ੍ਹਾ ਕਮੇਟੀ ਮੈਂਬਰ, ਗੁਰਬਚਨ ਸਿੰਘ ਜ਼ਿਲ੍ਹਾ ਕਮੇਟੀ ਮੈਂਬਰ, ਮਨਦੀਪ ਸਿੰਘ ਗਿੱਲ ਜ਼ਿਲ੍ਹਾ ਮੀਤ ਪ੍ਰਧਾਨ, ਮਨਜੀਤ ਸਿੰਘ ਜ਼ਿਲ੍ਹਾ ਮੀਤ ਪ੍ਰਧਾਨ, ਜਰਨੈਲ ਸਿੰਘ ਖਲਚੀਆਂ ਜ਼ਿਲ੍ਹਾ ਮੀਤ ਪ੍ਰਧਾਨ ਫਿਰੋਜ਼ਪੁਰ, ਹਰੀਸ਼ ਜੈਨ ਗੋਗਾ ਸਾਬਕਾ ਚੇਅਰਮੈਨ, ਹਰੀਸ਼ ਤਾਂਗਰਾ ਉਪ ਪ੍ਰਧਾਨ ਕਰਿਆਨਾ ਐਸੋਸੀਏਸ਼ਨ ਪੰਜਾਬ, ਰਾਜੇਸ਼ ਢੰਡ ਪ੍ਰਧਾਨ ਆੜ੍ਹਤੀਆ ਐਸੋਸੀਏਸ਼ਨ, ਧਰਮਪਾਲ ਚੁੱਘ ਸਾਬਕਾ ਪ੍ਰਧਾਨ ਨਗਰ ਕੌਂਸਲ ਜੀਰਾ, ਜਰਨੈਲ ਸਿੰਘ ਭੁੱਲਰ ਪ੍ਰਧਾਨ ਪ੍ਰਕਿਰਤੀ ਕਲੱਬ, ਹਰਪ੍ਰੀਤ ਸਿੰਘ ਬੱਬਲੂ ਪ੍ਰਧਾਨ, ਅਮਰੀਕ ਸਿੰਘ ਅਹੂਜਾ ਬਸੰਤ ਸਿੰਘ ਧੰਜੂ, ਸੁਖਵੰਤ ਸਿੰਘ ਗਿੱਲ, ਗੁਰਪ੍ਰੀਤ ਸਿੰਘ ਜੱਜ, ਗੁਰਦੀਪ ਸਿੰਘ ਸੇਵਾ ਮੁਕਤ ਕਾਨੂੰਗੋ, ਜਸਵੰਤ ਸਿੰਘ ਨਾਮਦੇਵ, ਰਘਬੀਰ ਸਿੰਘ ਬੋਬੀ, ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿਚ ਯੂਨੀਅਨ ਦੇ ਅਹੁਦੇਦਾਰ ਅਤੇ ਮੈਂਬਰ ਹਾਜ਼ਰ ਸਨ।