ਮਮਦੋਟ ’ਚ ਹੈੱਲਥ ਕਾਰਡ ਬਣਾਉਣ ਲਈ ਵੰਡੀਆਂ ਮਸ਼ੀਨਾਂ
ਮਮਦੋਟ ਦੀਆਂ ਵਾਰਡਾਂ ਵਿਚ ਹੈੱਲਥ ਕਾਰਡ ਬਣਾਉਣ ਲਈ ਮਸ਼ੀਨਾਂ ਵੰਡੀਆਂ ਗਈਆਂ
Publish Date: Sun, 01 Feb 2026 05:10 PM (IST)
Updated Date: Sun, 01 Feb 2026 05:13 PM (IST)

ਬਗੀਚਾ ਸਿੰਘ, ਪੰਜਾਬੀ ਜਾਗਰਣ ਮਮਦੋਟ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਯੋਗ ਅਗਵਾਈ ਹੇਠ ਸ਼ੁਰੂ ਕੀਤੀ ਗਈ। ਸਿਹਤ ਕ੍ਰਾਂਤੀ ਦੇ ਤਹਿਤ ਹਲਕਾ ਫਿਰੋਜ਼ਪੁਰ ਦਿਹਾਤੀ ਵਿਚ ਸਿਹਤ ਸੇਵਾਵਾਂ ਨੂੰ ਮਜ਼ਬੂਤ ਕਰਨ ਲਈ ਕਦਮ ਚੁੱਕਿਆ ਗਿਆ। ਇਸ ਮੁਹਿੰਮ ਤਹਿਤ ਹਲਕਾ ਫਿਰੋਜ਼ਪੁਰ ਦਿਹਾਤੀ ਦੇ ਵਿਧਾਇਕ ਐਡਵੋਕੇਟ ਰਜਨੀਸ਼ ਕੁਮਾਰ ਦਹੀਆ ਦੀ ਅਗਵਾਈ ਹੇਠ ਅੱਜ ਮਮਦੋਟ ਦੇ ਵੱਖ-ਵੱਖ ਵਾਰਡਾਂ ਵਿਚ ਲੋਕਾਂ ਨੂੰ ਹੈੱਲਥ ਕਾਰਡ ਬਣਾਉਣ ਲਈ ਮਸ਼ੀਨਾਂ ਵੰਡੀਆਂ ਗਈਆਂ। ਵਿਧਾਇਕ ਰਜਨੀਸ਼ ਕੁਮਾਰ ਦਹੀਆ ਦੀ ਅਗਵਾਈ ਹੇਠ ਹੋਏ ਇਸ ਸਮਾਗਮ ਦੌਰਾਨ ਬੋਲਦਿਆਂ ਬੁਲਾਰਿਆਂ ਨੇ ਕਿਹਾ ਕਿ ਪੰਜਾਬ ਸਰਕਾਰ ਦਾ ਮੁੱਖ ਟੀਚਾ ਹਰ ਨਾਗਰਿਕ ਨੂੰ ਮਿਆਰੀ ਅਤੇ ਮੁਫ਼ਤ ਸਿਹਤ ਸੇਵਾਵਾਂ ਪ੍ਰਦਾਨ ਕਰਨਾ ਹੈ। ਇਹਨਾਂ ਮਸ਼ੀਨਾਂ ਦੇ ਵੰਡੇ ਜਾਣ ਨਾਲ ਹੁਣ ਮਮਦੋਟ ਦੇ ਵਾਰਡ ਨਿਵਾਸੀਆਂ ਨੂੰ ਆਪਣੇ ਹੈੱਲਥ ਕਾਰਡ (ਆਯੂਸ਼ਮਾਨ ਕਾਰਡ/ਸਿਹਤ ਕਾਰਡ) ਬਣਾਉਣ ਲਈ ਦੂਰ-ਦਰਾਡੇ ਦੇ ਹਸਪਤਾਲਾਂ ਜਾਂ ਸੇਵਾ ਕੇਂਦਰਾਂ ਦੇ ਚੱਕਰ ਨਹੀਂ ਕੱਟਣੇ ਪੈਣਗੇ। ਇਹ ਮਸ਼ੀਨਾਂ ਸਥਾਨਕ ਪੱਧਰ ’ਤੇ ਹੀ ਲੋਕਾਂ ਦੇ ਕਾਰਡ ਤਿਆਰ ਕਰਨ ਵਿੱਚ ਮਦਦਗਾਰ ਸਾਬਤ ਹੋਣਗੀਆਂ, ਜਿਸ ਨਾਲ ਲੋਕਾਂ ਦੇ ਸਮੇਂ ਅਤੇ ਪੈਸੇ ਦੀ ਬੱਚਤ ਹੋਵੇਗੀ। ਇਸ ਮੌਕੇ ਮਾਰਕੀਟ ਕਮੇਟੀ ਦੇ ਚੇਅਰਮੈਨ ਬਲਰਾਜ ਸਿੰਘ ਸੰਧੂ, ਨਗਰ ਪੰਚਾਇਤ ਮਮਦੋਟ ਦੇ ਪ੍ਰਧਾਨ ਉਪਿੰਦਰ ਸਿੰਧੀ, ਡਾ. ਦਲਜੀਤ ਸਿੰਘ, ਫਿਰੋਜ਼ਪੁਰ ਦਿਹਾਤੀ ਦੇ ਵਾਈਸ ਮੀਡੀਆ ਕੋਆਰਡੀਨੇਟਰ ਸੰਦੀਪ ਕੁਮਾਰ ਸੋਨੀ, ਤਰਸੇਮ ਸਿੰਘ ਸੋਨੂੰ, ਬਲਵੀਰ ਸਿੰਘ ਜੱਲੋਕੇ, ਸੰਜੀਵ ਧਵਨ, ਸਾਜਨ, ਗੁਰਮੇਲ ਸਿੰਘ ਬੇਦੀ, ਸੁਭਾਸ਼ ਬੱਤਾ, ਗੁਰਪ੍ਰੀਤ ਸਿੰਘ, ਐੱਮਸੀ ਬਲਵਿੰਦਰ ਸਿੰਘ ਸਮੇਤ ਕਈ ਹੋਰ ਪਾਰਟੀ ਆਗੂ ਅਤੇ ਸਥਾਨਕ ਲੋਕ ਹਾਜ਼ਰ ਸਨ।