ਭਗਵਾਨ ਪਰਸੂਰਾਮ ਜੀ ਨੇ ਕੀਤਾ ਤਿਆਗ: ਕੁਲਬੀਰ ਸਿੰਘ ਜ਼ੀਰਾ
ਭਗਵਾਨ ਪਰਸੂਰਾਮ ਜੀ ਨੇ ਕੀਤਾ ਤਿਆਗ: ਕੁਲਬੀਰ ਸਿੰਘ ਜ਼ੀਰਾ
Publish Date: Tue, 21 Apr 2026 05:30 PM (IST)
Updated Date: Tue, 21 Apr 2026 05:34 PM (IST)

ਗੌਰਵ ਗੌੜ ਜੌਲੀ,ਪੰਜਾਬੀ ਜਾਗਰਣ ਜ਼ੀਰਾ : ਭਗਵਾਨ ਸ੍ਰੀ ਪਰਸੂਰਾਮ ਜੀ ਬ੍ਰਾਹਮਣ ਸਭਾ ਅਤੇ ਸਮੂਹ ਬ੍ਰਾਹਮਣ ਪਰਿਵਾਰ ਜ਼ੀਰਾ ਵੱਲੋਂ ਪ੍ਰਧਾਨ ਨੀਰਜ ਕੁਮਾਰ ਗਿੰਨੀ ਅਤੇ ਸਮੂਹ ਮੈਂਬਰਾਂ ਵੱਲੋਂ ਸਥਾਨਕ ਸ੍ਰੀ ਸਾਵਣ ਮੱਲ ਜਨ ਕਲਿਆਣ ਭਵਨ ਕੋਟ ਈਸੇ ਖਾਂ ਰੋਡ ਵਿਖੇ ਭਗਵਾਨ ਸ੍ਰੀ ਪਰਸ਼ੂਰਾਮ ਜੈਅੰਤੀ ਮਨਾਈ ਗਈ। ਇਸ ਮੌਕੇ ਸ੍ਰੀ ਰਾਮ ਸ਼ਰਣਮ ਸੰਸਥਾ ਜ਼ੀਰਾ ਵੱਲੋਂ ਅੰਮ੍ਰਿਤ ਵਾਣੀ ਦਾ ਪਾਠ ਕੀਤਾ ਗਿਆ। ਉਪਰੰਤ ਸ਼ਹਿਰ ਦੀਆਂ ਸਮੂਹ ਭਜਨ ਮੰਡਲੀਆਂ ਵੱਲੋਂ ਭਜਨਾਂ ਦਾ ਗੁਣਗਾਨ ਕੀਤਾ ਗਿਆ। ਇਸ ਮੌਕੇ ਹਲਕਾ ਵਿਧਾਇਕ ਨਰੇਸ਼ ਕਟਾਰੀਆ, ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਜ਼ਿਲ੍ਹਾ ਫਿਰੋਜ਼ਪੁਰ ਦੇ ਪ੍ਰਧਾਨ ਅਤੇ ਸਾਬਕਾ ਵਿਧਾਇਕ ਕੁਲਬੀਰ ਸਿੰਘ ਜ਼ੀਰਾ, ਸ੍ਰੀ ਰਾਮ ਲੀਲਾ ਕਲੱਬ ਦੇ ਪ੍ਰਧਾਨ ਸੁਪਰਡੈਂਟ ਜੋਗਿੰਦਰ ਪਾਲ ਕੋਰੀ, ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਧਰਮਪਾਲ ਚੁੱਘ, ਬਾਬਾ ਸੁਖਜੀਤ ਫਰੀਦਕੋਟ, ਜਤਿੰਦਰ ਰਿੰਪੀ ਫਤਿਹਗੜ੍ਹ ਪੰਚਤੂਰ, ਨਿਪਣ ਪਾਠਕ ਕੈਨੇਡਾ, ਸ਼ਿਵਮ ਪਾਠਕ ਕੈਨੇਡਾ, ਗੁਰਪ੍ਰੀਤ ਸਿੰਘ ਜੱਜ, ਐਡਵੋਕੇਟ ਵਿਜੇ ਬਾਂਸਲ, ਸੁਖਦੇਵ ਬਿੱਟੂ ਵਿੱਜ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਜ਼ੀਰਾ ਨੇ ਕਿਹਾ ਕਿ ਪਰਸ਼ੂਰਾਮ ਜੈਅੰਤੀ ਸਾਨੂੰ ਧਾਰਮਿਕਤਾ ਅਤੇ ਨਿਆਂ ਦੇ ਮਾਰਗ ਤੇ ਚੱਲਣਾ ਸਿਖਾਉਂਦੀ ਹੈ। ਉਨ੍ਹਾਂ ਦਾ ਜੀਵਨ ਤਿਆਗ, ਤਪੱਸਿਆ ਅਤੇ ਕਰਤੱਵ ਪ੍ਰਤੀ ਸਮਰਪਣ ਦੀ ਇਕ ਸ਼ਾਨਦਾਰ ਉਦਾਹਰਣ ਹੈ। ਇਸ ਮੌਕੇ ਪ੍ਰਧਾਨ ਨੀਰਜ ਸ਼ਰਮਾ ਗਿੰਨੀ, ਸਰਪ੍ਰਸਤ ਕੁਲਭੂਸ਼ਣ ਸ਼ਰਮਾ, ਮੁੱਖ ਸੇਵਾਦਾਰ ਰਾਮ ਤੀਰਥ ਸ਼ਰਮਾ, ਐਡਵੋਕੇਟ ਸੰਜੀਵ ਸ਼ਰਮਾ, ਸੰਦੀਪ ਸ਼ਰਮਾ, ਜਗਦੀਸ਼ ਸ਼ਰਮਾ, ਪ੍ਰਿੰਸੀਪਲ ਰਾਕੇਸ਼ ਸ਼ਰਮਾ, ਨੰਬਰਦਾਰ ਰਾਜੀਵ ਸ਼ਰਮਾ ਭੋਲਾ, ਵਰੁਣ ਕਾਲੀਆ, ਅਸ਼ਵਨੀ ਗੌੜ, ਦੀਪਕ ਭਾਰਗੋ, ਪ੍ਰਕਾਸ਼ ਚੰਦ ਪਾਛਾ, ਸਤੀਸ਼ ਮੋਹਨ ਦੇਵਗਨ, ਐਡਵੋਕੇਟ ਲਖਵਿੰਦਰ ਸ਼ਰਮਾ, ਸਰਬਜੀਤ ਸ਼ਰਮਾ, ਸੰਦੀਪ ਸ਼ਰਮਾ ਕੈਸ਼ੀਅਰ, ਮਨਜੀਤ ਸ਼ਰਮਾ, ਵਿਜੇ ਸ਼ਰਮਾ, ਸੁਖਦੇਵ ਸ਼ਰਮਾ, ਗੌਰਵ ਭਾਰਗੋ, ਜਨਕ ਰਾਜ ਗੌਤਮ, ਪਵਨ ਕੁਮਾਰ ਲੱਲੀ ਮੁੱਖ ਸੇਵਾਦਾਰ ਮਾਂ ਕਾਲਕਾ ਧਾਮ ਜੀਰਾ, ਸੰਤੋਸ਼ ਕਾਲੀਆ, ਕਿਰਨ ਗੌੜ, ਸੁਮਨ ਗੌਤਮ, ਪੂਨਮ ਸ਼ਰਮਾ, ਵਨੀਤਾ ਝਾਂਜੀ, ਦਮਨ ਸ਼ਰਮਾ, ਦੇਸ ਰਾਜ ਸ਼ਰਮਾ, ਡਾਇਰੈਕਟਰ ਕ੍ਰਿਸ਼ਨ ਹਾਂਡਾ, ਹੈਪੀ ਮਦਾਨ, ਵਿਜੇ ਧਵਨ, ਅਸ਼ੋਕ ਪਲਤਾ, ਰਮੇਸ਼ ਚੰਦਰ ਆਰੀਆ ਆਦਿ ਤੋਂ ਇਲਾਵਾ ਸਮੂਹ ਬ੍ਰਾਹਮਣ ਪਰਿਵਾਰ ਹਾਜ਼ਰ ਸਨ। ਇਸ ਦੌਰਾਨ ਲੰਗਰ ਦੀ ਸੇਵਾ ਬਾਬਾ ਬਰਫਾਨੀ ਸੇਵਾ ਦਲ ਜ਼ੀਰਾ ਵੱਲੋਂ ਕੀਤੀ ਗਈ।