ਜ਼ੀਰਾ ਵਿਚ ਭਗਵਾਨ ਪਰਸ਼ੂਰਾਮ ਜੈਯੰਤੀ ਮਨਾਈ
ਜ਼ੀਰਾ ਵਿਚ ਭਗਵਾਨ ਪਰਸ਼ੂਰਾਮ ਜੈਯੰਤੀ ਮਨਾਈ
Publish Date: Mon, 20 Apr 2026 06:17 PM (IST)
Updated Date: Mon, 20 Apr 2026 06:18 PM (IST)

ਪੱਤਰ ਪ੍ਰੇਰਕ,ਪੰਜਾਬੀ ਜਾਗਰਣ, ਜ਼ੀਰਾ : ਸ੍ਰੀ ਬ੍ਰਾਹਮਣ ਸੇਵਾ ਦਲ, ਬ੍ਰਾਹਮਣ ਸਭਾ ਜੀਰਾ ਵੱਲੋਂ ਨਿਸ਼ਕਾਮ ਸੇਵਾ ਭਵਨ ਸ਼ਣੀ ਮੰਦਰ ਜੀਰਾ ਵਿਖੇ ਭਗਵਾਨ ਸ੍ਰੀ ਪਰਸ਼ੂਰਾਮ ਜਯੰਤੀ ਬੜੀ ਸ਼ਰਧਾ ਅਤੇ ਧੂਮ ਧਾਮ ਨਾਲ ਮਨਾਈ ਗਈ। ਇਸ ਮੌਕੇ ਆਸ਼ੂ ਸ਼ਰਮਾ ਵੱਲੋਂ ਹਵਨ ਯੱਗ ਕਰਵਾਇਆ ਗਿਆ, ਇਸ ਦੌਰਾਨ ਪੰਡਿਤ ਸੰਦੀਪ ਪ੍ਰਭਾਕਰ ਅਤੇ ਨੀਤੂ ਸ਼ਰਮਾ ਮੁੱਖ ਜਜਮਾਨ ਦੇ ਤੌਰ ਤੇ ਸ਼ਾਮਿਲ ਹੋਏ। ਉਪਰੰਤ ਮਹਿਲਾਵਾਂ ਵੱਲੋਂ ਸੁੰਦਰ ਕਾਂਡ ਦਾ ਪਾਠ ਕੀਤਾ ਗਿਆ। ਇਸ ਮੌਕੇ ਸੰਬੋਧਨ ਕਰਦਿਆਂ ਪ੍ਰਧਾਨ ਸਤੀਸ਼ ਮੋਹਨ ਦੇਵਗਨ ਨੇ ਕਿਹਾ ਕਿ ਭਗਵਾਨ ਪਰਸ਼ੂਰਾਮ ਨੂੰ ਸਿਰਫ਼ ਬ੍ਰਾਹਮਣ ਸਮਾਜ ਵੱਲੋਂ ਹੀ ਨਹੀਂ ਸਗੋਂ ਸਮੁੱਚੀ ਮਨੁੱਖ ਜਾਤੀ ਵੱਲੋਂ ਪੂਜਨੀਯ ਮੰਨਿਆ ਜਾਂਦਾ ਹੈ। ਉਨ੍ਹਾਂ ਨੇ ਸਮਾਜ ਨੂੰ ਸ਼ਸਤਰ ਅਤੇ ਸ਼ਾਸਤਰਾਂ ਦੀ ਕਲਾ ਸਿਖਾ ਕੇ ਧਰਮ ਦੀ ਰੱਖਿਆ ਕੀਤੀ। ਪਰਸ਼ੂਰਾਮ ਦਾ ਜੀਵਨ ਸਾਨੂੰ ਅਨਿਆਂ ਵਿਰੁੱਧ ਲੜਨ ਅਤੇ ਸੱਚ ਦੇ ਮਾਰਗ ਤੇ ਚੱਲਣ ਲਈ ਪ੍ਰੇਰਿਤ ਕਰਦਾ ਹੈ। ਸਾਰਿਆਂ ਨੂੰ ਆਪਣੇ ਜੀਵਨ ਵਿੱਚ ਭਗਵਾਨ ਪਰਸ਼ੂਰਾਮ ਦੇ ਚਰਿੱਤਰ ਨੂੰ ਅਪਣਾਉਣਾ ਚਾਹੀਦਾ ਹੈ। ਉਪਰੰਤ ਅਟੁੱਟ ਭੰਡਾਰਾ ਵਰਤਾਇਆ ਗਿਆ। ਇਸ ਮੌਕੇ ਬ੍ਰਾਹਮਣ ਸੇਵਾ ਦਲ ਜ਼ੀਰਾ ਦੇ ਪ੍ਰਧਾਨ ਸਤੀਸ਼ ਮੋਹਨ ਦੇਵਗਨ, ਬ੍ਰਾਹਮਣ ਸਭਾ ਜ਼ੀਰਾ ਦੇ ਪ੍ਰਧਾਨ ਗੁਰਦਾਸ ਰਾਏ ਸ਼ਰਮਾ,ਪ੍ਰਕਾਸ਼ ਚੰਦ ਪਾਛਾ,ਚਮਨ ਲਾਲ ਕੌਸ਼ਿਕ, ਪਰਸ਼ੋਤਮ ਲਾਲ ਸ਼ਰਮਾ, ਅਸ਼ਵਨੀ ਕੁਮਾਰ ਗੌੜ, ਜਗਦੀਸ਼ ਲਾਲ, ਦਲਜੀਤ ਰਾਏ ਕਾਲੀਆ, ਨਰੇਸ਼ ਸ਼ਰਮਾ, ਹੀਰਾ ਲਾਲ ਸ਼ਰਮਾ, ਨੀਲ ਕੰਠ ਸ਼ਰਮਾ, ਕਿਰਨ ਗੌੜ, ਚਰਨਜੀਤ ਸ਼ਰਮਾ, ਸੁਰਿੰਦਰ ਸ਼ਰਮਾ, ਮੀਨਾ ਸ਼ਰਮਾ, ਮਨੋਜ ਸ਼ਰਮਾ ਆਦਿ ਹਾਜ਼ਰ ਸਨ।