ਸੰਤ ਕਬੀਰ ਕਾਲਜ ’ਚ ਲੋਹੜੀ ਦਾ ਤਿਉਹਾਰ ਮਨਾਇਆ
ਸੰਤ ਕਬੀਰ ਕਾਲਜ ਜ਼ੀਰਾ ਵਿਚ ਲੋਹੜੀ ਦਾ ਤਿਉਹਾਰ ਮਨਾਇਆ ਗਿਆ
Publish Date: Wed, 14 Jan 2026 03:40 PM (IST)
Updated Date: Wed, 14 Jan 2026 03:42 PM (IST)

ਗੌਰਵ ਗੌੜ ਜੌਲੀ, ਪੰਜਾਬੀ ਜਾਗਰਣ ਜ਼ੀਰਾ : ਪੰਜਾਬੀ ਸੱਭਿਆਚਾਰ, ਲੋਕ ਰਿਵਾਇਤਾਂ ਅਤੇ ਭਾਈਚਾਰਕ ਸਾਂਝ ਨੂੰ ਉਜਾਗਰ ਕਰਦਿਆਂ ਸੰਤ ਕਬੀਰ ਕਾਲਜ ਜ਼ੀਰਾ ਵਿੱਚ ਲੋਹੜੀ ਦਾ ਪਾਵਨ ਤਿਉਹਾਰ ਬੜੇ ਹੀ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਵਿਦਿਆਰਥੀਆਂ ਅਤੇ ਕਾਲਜ ਸਟਾਫ ਦੀ ਸਾਂਝੀ ਭਾਗੀਦਾਰੀ ਨੇ ਸਮਾਗਮ ਨੂੰ ਵਿਸ਼ੇਸ਼ ਬਣਾ ਦਿੱਤਾ। ਸਮਾਗਮ ਦੌਰਾਨ ਕਾਲਜ ਦੇ ਚੇਅਰਮੈਨ ਗੁਰਚਰਨ ਸਿੰਘ ਅਤੇ ਮੈਨੇਜਿੰਗ ਡਾਇਰੈਕਟਰ ਡਾ. ਸੁਖਦੇਵ ਸਿੰਘ ਨੇ ਵਿਦਿਆਰਥੀਆਂ ਨੂੰ ਕਿਹਾ ਕਿ ਲੋਹੜੀ ਸਿਰਫ਼ ਤਿਉਹਾਰ ਹੀ ਨਹੀਂ, ਸਗੋਂ ਪੰਜਾਬ ਦੀ ਮਿੱਟੀ ਨਾਲ ਜੁੜੀ ਉਹ ਰਿਵਾਇਤ ਹੈ ਜੋ ਸਾਨੂੰ ਆਪਸੀ ਪਿਆਰ, ਏਕਤਾ ਅਤੇ ਸਕਾਰਾਤਮਕ ਜੀਵਨ ਮੁੱਲਾਂ ਦਾ ਪਾਠ ਪੜ੍ਹਾਉਂਦੀ ਹੈ। ਉਨ੍ਹਾਂ ਵਿਦਿਆਰਥੀਆਂ ਨੂੰ ਆਪਣੀ ਸੱਭਿਆਚਾਰਕ ਵਿਰਾਸਤ ਨਾਲ ਜੁੜੇ ਰਹਿਣ ਅਤੇ ਜੀਵਨ ਵਿੱਚ ਅਨੁਸ਼ਾਸਨ, ਮਿਹਨਤ ਤੇ ਸਹਿਯੋਗ ਦੀ ਭਾਵਨਾ ਅਪਣਾਉਣ ਲਈ ਪ੍ਰੇਰਿਤ ਕੀਤਾ। ਲੋਹੜੀ ਦੀ ਅੱਗ ਦੇ ਗੇੜੇ ਲਗਾ ਕੇ ਤਿਲ, ਮੂੰਗਫਲੀ,ਰਿਉੜੀਆਂ ਅਤੇ ਗੱਚਕ ਅਰਪਿਤ ਕੀਤੀਆਂ ਗਈਆਂ।ਸਮਾਰੋਹ ਦੇ ਅੰਤ ਵਿੱਚ ਸਭ ਨੇ ਆਪਸੀ ਖੁਸ਼ਹਾਲੀ,ਤਰੱਕੀ ਅਤੇ ਸੁਨਹਿਰੇ ਭਵਿੱਖ ਦੀ ਕਾਮਨਾ ਕਰਦਿਆਂ ਲੋਹੜੀ ਦੇ ਤਿਉਹਾਰ ਨੂੰ ਯਾਦਗਾਰ ਬਣਾਇਆ। ਇਸ ਮੌਕੇ ਕਾਲਜ ਦੇ ਪ੍ਰਿੰਸੀਪਲ ਡਾ. ਵੀਰਪਾਲ ਦੀ ਸਟਾਫ ਮੈਂਬਰ ਸਵਰਣ ਸਿੰਘ, ਹਰਮਨਦੀਪ ਸਿੰਘ, ਗੁਰਪ੍ਰੀਤ ਸਿੰਘ, ਗੁਰਤੀਰਥ ਸਿੰਘ, ਨਵਕਰਨ ਸਿੰਘ, ਕਮਲਜੀਤ ਸਿੰਘ, ਜਸਵੰਤ ਸਿੰਘ, ਆਸ਼ਾ ਵਿਨਾਇਕ, ਸਿਮਰਨ, ਵਨੀਤਾ, ਪੂਨਮ, ਪਲਕਪ੍ਰੀਤ ਕੌਰ, ਰੋਮਨਪ੍ਰੀਤ ਕੌਰ, ਰਮਨਦੀਪ ਕੌਰ, ਅਮਨਦੀਪ ਕੌਰ, ਨਵਜੀਤ ਕੌਰ, ਜਸਪ੍ਰੀਤ ਕੌਰ, ਰਾਜਵਿੰਦਰ, ਅਮਾਨਤ ਆਦਿ ਹਾਜ਼ਰ ਸਨ।