ਡੀਏ ਨਾ ਦੇਣ ਦੇ ਵਿਰੋਧ ’ਚ ਰੈਲੀ ਕੱਢਕੇ ਮਨਾਈ ਲੋਹੜੀ
ਬਿਜਲੀ ਮੁਲਾਜ਼ਮਾਂ ਵੱਲੋਂ ਡੀਏ ਨਾ ਦੇਣ ਦੇ ਵਿਰੋਧ ਵਿਚ ਰੈਲੀ ਕਰਕੇ ਮਨਾਈ ਗਈ ਲੋਹੜੀ
Publish Date: Tue, 13 Jan 2026 03:44 PM (IST)
Updated Date: Tue, 13 Jan 2026 03:45 PM (IST)

ਹਰਚਰਨ ਸਿੰਘ ਸਾਮਾ, ਪੰਜਾਬੀ ਜਾਗਰਣ ਫਿਰੋਜ਼ਪੁਰ : ਅੱਜ ਪੀਐੱਸਈਬੀ ਇੰਪਲਾਈਜ਼ ਫੈਡਰੇਸ਼ਨ ਸ਼ਹਿਰੀ ਮੰਡਲ ਫਿਰੋਜ਼ਪੁਰ ਅਤੇ ਸਬ ਅਰਬਨ ਮੰਡਲ ਫਿਰੋਜ਼ਪੁਰ ਦੇ ਬਿਜਲੀ ਕਾਮਿਆਂ ਨੇ ਸੈਕਟਰੀਏਟ ਦੇ ਮੁਲਾਜ਼ਮਾਂ ਵੱਲ ਡੀਏ ਦੇ ਸਬੰਧ ਵਿਚ ਕਾਲੀ ਲੋਹੜੀ ਮਨਾਉਣ ਦੇ ਸਮਰਥਨ ਵਿਚ ਬਿਜਲੀ ਕਾਮਿਆਂ ਨੇ ਸਰਕਲ ਗੇਟ ਅੱਗੇ ਰੈਲੀ ਕੀਤੀ ਗਹੀ। ਰੈਲੀ ਨੂੰ ਸੰਬੋਧਨ ਕਰਦਿਆਂ ਸਾਥੀ ਰਾਕੇਸ਼ ਮੈਣੀ, ਰਾਜੇਸ਼ ਦੱਤਾ, ਪ੍ਰਦੀਪ ਸ਼ਰਮਾ, ਰੋਸ਼ਨ ਲਾਲ, ਨੰਦ ਲਾਲ, ਪਿੱਪਲ ਸਿੰਘ, ਸਾਹਿਲ ਅਹੂਜਾ, ਸੁਖਦੇਵ ਸਿੰਘ, ਮੋਨੂੰ ਨੇ ਕਿਹਾ ਕਿ ਪੰਜਾਬ ਸਰਕਾਰ ਮੁਲਾਜ਼ਮ ਦੀਆਂ ਮੰਗਾਂ ਵੱਲ ਕੋਈ ਧਿਆਨ ਨਹੀਂ ਦੇ ਰਹੀ ਹੈ। ਜਿਵੇਂ ਕਿ ਪੰਜ ਸਾਲ ਤੋਂ ਡੀਏ ਦੀਆਂ ਕਿਸ਼ਤਾਂ ਪੈਡਿੰਗ ਹਨ। ਕੇਂਦਰ ਸਰਕਾਰ ਮੁਲਾਜ਼ਮਾਂ ਨੂੰ 58 ਪ੍ਰਤੀਸ਼ਤ ਡੀਏ ਦੇ ਰਹੀ ਹੈ, ਪਰ ਪੰਜਾਬ ਸਰਕਾਰ ਮੁਲਾਜ਼ਮਾਂ ਨੂੰ 42 ਪ੍ਰਤੀਸ਼ਤ ਡੀਏ ਦੇ ਰਹੀ ਹੈ। ਮੁਲਾਜ਼ਮਾਂ ਦਾ 16 ਪ੍ਰਤੀਸ਼ਤ ਪੈਡਿੰਗ ਡੀਏ ਪੰਜਾਬ ਸਰਕਾਰ ਖੁਰਦ ਬੁਰਦ ਕਰ ਰਹੀ ਹੈ। ਅਤੇ ਸਕੇਲਾਂ ਦੇ ਏਰੀਅਰ 2016 ਤੋਂ 2025 ਤੱਕ ਨੂੰ ਖੁਰਦ ਬੁਰਦ ਕਰ ਰਹੀ ਹੈ। ਮੁਲਾਜ਼ਮ ਆਗੂਆਂ ਨੇ ਬਿਜਲੀ ਬਿੱਲ 2025 ਦਾ ਵਿਰੋਧ ਕਰਦੇ ਹੋਏ ਕਿਹਾ ਕਿ ਇਹ ਬਿੱਲ ਲੋਕ ਵਿਰੋਧੀ ਬਿੱਲ ਹੈ, ਜੇਕਰ ਇਹ ਬਿੱਲ ਸੰਸਦ ਵਿਚ ਪਾਸ ਹੁੰਦਾ ਹੈ ਤਾਂ ਬਿਜਲੀ ਬੋਰਡ ਨੂੰ ਪ੍ਰਾਈਵੇਟ ਕੰਪਨੀਆਂ ਦੇ ਹੱਕ ਵਿਚ ਨਾ ਦਿੱਤਾ ਜਾਵੇਗਾ। ਜਿਸ ਨਾਲ ਮੁਲਾਜ਼ਮਾਂ ਨੇ ਨਾਲ ਨਾਲ ਆਮ ਜਨਤਾ ਨੂੰ ਘਾਤਕ ਸਿੱਟਿਆ ਦਾ ਸਾਹਮਣਾ ਕਰਨਾ ਪਵੇਗਾ। ਮੁਾਜ਼ਮ ਆਗੂਆਂ ਮੰਗ ਕੀਤੀ ਕਿ ਬਿਜਲੀ ਬੋਰਡ ਅੰਦਰ ਆਊਟ ਸੋਰਸ ਰਾਹੀਂ ਕੰਮ ਕਰਦੇ ਕਾਮਿਆਂ ਨੂੰ ਪੱਕਾ ਕੀਤਾ ਜਾਵੇ। ਜੇਕਰ ਪੰਜਾਬ ਸਰਕਾਰ ਦੁਆਰਾ ਪੈਡਿੰਗ 16 ਪ੍ਰਤੀਸ਼ਤ ਡੀਏ ਜਲਦੀ ਨਾ ਦਿੱਤਾ ਗਿਆ ਤਾਂ ਬਿਜਲੀ ਮੁਲਾਜ਼ਮਾਂ ਵੱਲੋਂ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ। ਇਸ ਮੌਕੇ ਬਿਜਲੀ ਦੇ ਕਰਮਚਾਰੀ ਹਾਜ਼ਰ ਸਨ।