ਪਰੀਕਸ਼ਾ ਪੇ ਚਰਚਾ ਦਾ ਲਾਈਵ ਟੈਲੀਕਾਸਟ
ਪਰੀਕਸ਼ਾ ਪੇ ਚਰਚਾ ਦਾ ਹੋਇਆ ਲਾਈਵ ਟੈਲੀਕਾਸਟ
Publish Date: Fri, 06 Feb 2026 05:40 PM (IST)
Updated Date: Fri, 06 Feb 2026 05:41 PM (IST)
ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਫਿਰੋਜ਼ਪੁਰ : ਅੱਜ ਜ਼ਿਲ੍ਹਾ ਫਿਰੋਜ਼ਪੁਰ ਦੇ ਸਾਰੇ ਸਕੂਲਾਂ ਵਿਚ ਪਰੀਕਸ਼ਾ ਪੇ ਚਰਚਾ ਦੇ ਲਾਈਵ ਟੈਲੀਕਾਸਟ ਪ੍ਰੋਗਰਾਮ ਨੂੰ ਸਾਰੇ ਵਿਦਿਆਰਥੀਆਂ, ਅਧਿਆਪਕਾਂ ਅਤੇ ਪ੍ਰਿੰਸੀਪਲ ਵੱਲੋਂ ਬੜੇ ਉਤਸਾਹ ਨਾਲ ਦੇਖਿਆ ਗਿਆ। ਇਹ ਜਾਣਕਾਰੀ ਜ਼ਿਲ੍ਹਾ ਸਿੱਖਿਆ ਅਫਸਰ (ਸੈ.ਸਿ) ਮੁਨੀਲਾ ਅਰੋੜਾ ਨੇ ਦਿੱਤੀ। ਉਨ੍ਹਾਂ ਦੱਸਿਆ ਕਿ ਇਸ ਲਾਈਵ ਟੈਲੀਕਾਸਟ ਦੇ ਮੌਕੇ ’ਤੇ ਪ੍ਰਧਾਨ ਮੰਤਰੀ ਵੱਲੋਂ ਬੱਚਿਆਂ ਨਾਲ ਸਿੱਖਿਆ, ਪ੍ਰੀਖਿਆ ਦੀ ਤਿਆਰੀ ਅਤੇ ਤਨਾਅ ਮੁਕਤ ਰਹਿਣ ਬਾਰੇ ਪ੍ਰੇਰਨਾਦਾਇਕ ਗੱਲ ਬਾਤ ਕੀਤੀ ਗਈ। ਪ੍ਰਧਾਨ ਮੰਤਰੀ ਨੇ ਬੱਚਿਆਂ ਨੂੰ ਤਨਾਅ ਮੁਕਤ ਰਹਿਣ ਦੇ ਤਰੀਕਿਆਂ ਤੇ ਚਰਚਾ ਕੀਤੀ। ਜ਼ਿਲ੍ਹਾ ਫਿਰੋਜ਼ਪੁਰ ਵਿਖੇ ਉਪ ਜ਼ਿਲ੍ਹਾ ਸਿੱਖਿਆ ਅਫਸਰ (ਸੈ.ਸਿ) ਡਾ. ਸਤਿੰਦਰ ਸਿੰਘ ਅਤੇ ਡੀਐੱਨਓ ਰਾਜੀਵ ਮੋਂਗਾ ਦੁਆਰਾ ਦਫਤਰ ਵਿਖੇ ਇਹ ਪ੍ਰੋਗਰਾਮ ਦਾ ਲਾਈਵ ਟੈਲੀਕਾਸਟ ਦਫਤਰ ਦੇ ਸਮੂਹ ਸਟਾਫ ਦੇ ਨਾਲ ਬੈਠ ਕੇ ਦੇਖਿਆ ਗਿਆ। ਇਸ ਲਾਈਵ ਟੈਲੀਕਾਸਟ ਵਿਚ ਜ਼ਿਲ੍ਹੇ ਦੇ ਲਗਭਗ 42590 ਵਿਦਿਆਰਥੀਆਂ ਨੇ ਭਾਗ ਲਿਆ।