‘ਆਪ’ ਛੱਡ ਭਾਜਪਾ ’ਚ ਸ਼ਾਮਲ ਹੋਏ ਅੰਗਰੇਜ਼ ਸਿੰਘ
ਆਪ ਛੱਡ ਭਾਜਪਾ ਵਿਚ ਸ਼ਾਮਲ
Publish Date: Mon, 02 Feb 2026 05:53 PM (IST)
Updated Date: Mon, 02 Feb 2026 05:55 PM (IST)

ਦੀਪਕ ਵਧਾਵਨ, ਪੰਜਾਬੀ ਜਾਗਰਣ ਗੁਰੂਹਰਸਹਾਏ : ਪਿੰਡ ਲਖਮੀਰਪੁਰਾ ਤੋਂ ਆਮ ਆਦਮੀ ਪਾਰਟੀ ਦੇ ਆਗੂ ਅੰਗਰੇਜ਼ ਸਿੰਘ, ਸਾਬਕਾ ਸਰਪੰਚ ਪਿਟਰਪਾਲ ਸਿੰਘ, ਸਾਬਕਾ ਮੈਂਬਰ ਨਿਹੰਗ ਸਿੰਘ, ਜਸਵੰਤ ਰਾਮ ਅਤੇ ਸ਼ਾਮ ਲਾਲ ਨੇ ਭਾਜਪਾ ਦੀਆਂ ਨੀਤੀਆਂ ਤੋਂ ਜਾਗਰੂਕ ਹੋਕੇ ਸਾਥੀਆਂ ਸਮੇਤ ਭਾਜਪਾ ਦਾ ਪੱਲਾ ਫੜਿਆ। ਭਾਜਪਾ ਵਿੱਚ ਇਹ ਸ਼ਮੂਲੀਅਤ ਭਾਜਪਾ ਆਗੂ ਦੀਪਕ ਸ਼ਰਮਾ ਦੀ ਅਗਵਾਈ ਵਿਚ ਹੋਈ । ਦੀਪਕ ਸ਼ਰਮਾ ਨੇ ਕਿਹਾ ਕਿ ਭਾਵੇਂ ਪਿੰਡਾਂ ਵਿੱਚ ਸੜਕਾਂ ਦਾ ਜਾਲ ਵਿਛਾਉਣ ਦੀ ਗੱਲ ਹੋਵੇ, ਪੱਕੇ ਮਕਾਨ ਬਣਾ ਕੇ ਦੇਣ ਦੀ ਗੱਲ ਹੋਵੇ, ਆਟਾ ਦਾਲ ਸਕੀਮ ਹੋਵੇ, ਸਿਲੰਡਰ ਚੁੱਲਾ ਦੇਣ ਦੀ ਗੱਲ ਹੋਵੇ ਇਹ ਸਭ ਕੇਂਦਰ ਦੀ ਭਾਜਪਾ ਸਰਕਾਰ ਵੱਲੋਂ ਹੀ ਲੋਕਾਂ ਨੂੰ ਦਿੱਤੀਆਂ ਜਾ ਰਹੀਆਂ ਹਨ । ਸ਼ਰਮਾ ਨੇ ਕਿਹਾ ਕਿ ਉਹ ਹਲਕੇ ਦੇ ਘਰ ਘਰ ਜਾ ਕੇ ਲੋਕਾਂ ਨੂੰ ਭਾਜਪਾ ਦੀਆਂ ਨੀਤੀਆਂ ਤੇ ਚਲਾਈਆਂ ਸਕੀਮਾਂ ਤੋਂ ਲੋਕਾਂ ਨੂੰ ਜਾਣੂ ਕਰਵਾਉਣਗੇ ਅਤੇ ਝੂਠ ਫਰੇਬ ਮਾਰ ਰਹੀਆਂ ਦੂਜੀਆਂ ਪਾਰਟੀਆਂ ਦੇ ਝੂਠਾਂ ਦੀ ਪੋਲ ਖੋਲਣਗੇ । ਦੀਪਕ ਸ਼ਰਮਾ ਨੇ ਕਿਹਾ ਕਿ ਉਹ ਆਪਣੀ ਮਿਹਨਤ ਸਦਕਾ ਅਤੇ ਭਾਜਪਾ ਵੱਲੋਂ ਪੂਰੇ ਭਾਰਤ ਵਿੱਚ ਹੀ ਕਰਵਾਏ ਜਾ ਰਹੇ ਵਿਕਾਸ ਕਾਰਜਾਂ ਤੋਂ ਲੋਕਾਂ ਨੂੰ ਜਾਣੂ ਕਰਵਾਉਂਦੇ ਹੋਏ ਇਸ ਹਲਕੇ ਵਿੱਚੋਂ ਵੀ ਜਲਦ ਹੀ ਭਾਜਪਾ ਨੂੰ ਇੱਕ ਮਜਬੂਤ ਚਟਾਣ ਵਾਂਗ ਖੜਾ ਕਰਨਗੇ । ਇਸ ਮੌਕੇ ਲਵਿਸ਼ ਧਵਨ, ਗੁਰਬ੍ਰਿੰਦਰ ਸਿੰਘ, ਚਰਨਜੀਤ ਸਿੰਘ, ਮਨਜੀਤ ਸਿੰਘ, ਦਵਿੰਦਰਪਾਲ ਸਿੰਘ, ਰਾਜ ਬੱਬਰ, ਬਗੀਚਾ ਸਿੰਘ, ਰਾਖੀ, ਸੁਨੀਤਾ ਰਾਣੀ ਹੋਰ ਆਗੂ ਵੀ ਹਾਜ਼ਰ ਸਨ।