ਟੀਬੀ ਮੁਕਤ ਭਾਰਤ ਲਈ ਸੰਪੂਰਨਤਾ ਮੁਹਿੰਮ 2.0 ਤਹਿਤ ਕੀਤੀ ਸ਼ੁਰੂਆਤ
ਸਿਹਤ ਵਿਭਾਗ ਦੁਆਰਾ ਟੀਬੀ ਮੁਕਤ ਭਾਰਤ ਕਰਨ ਲਈ ਸੰਪੂਰਨਤਾ ਅਭਿਆਨ 2.0 ਦੇ ਤਹਿਤ ਕੀਤੀ ਗਈ ਸ਼ੁਰੂਆਤ
Publish Date: Sat, 14 Mar 2026 04:59 PM (IST)
Updated Date: Sat, 14 Mar 2026 05:03 PM (IST)
ਗੌਰਵ ਗੌੜ ਜੌਲੀ, ਪੰਜਾਬੀ ਜਾਗਰਣ ਜ਼ੀਰਾ : ਭਾਰਤ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਅਤੇ ਸੰਪੂਰਨਤਾ ਮੁਹਿੰਮ 2.0 ਤਹਿਤ ਟੀਯੂ ਕੱਸੋਆਣਾ ਦੇ ਹਾਈ ਰਿਸਕ ਏਰੀਆ ਵਿਚ ਏਰੀਆ ਪਿੰਡ ਲਹਿਰਾ ਰੋਹੀ ਅਤੇ ਬਸਤੀ ਮਾਛੀਆਂ ਜ਼ੀਰਾ ਵਿਚ ਟੀਬੀ ਦੇ ਖਾਤਮੇ ਲਈ ਐਕਸਰੇ ਸਕ੍ਰੀਨਿੰਗ ਕੈਂਪ ਲਾਏ ਜਾ ਰਹੇ ਹਨ, ਜਿਸ ਵਿਚ ਇਸ ਏਰੀਆ ਦੇ ਸਾਰੇ ਵਿਅਕਤੀਆਂ ਦੀ ਟੀਬੀ ਸਕ੍ਰੀਨਿੰਗ ਕੀਤੀ ਜਾਵੇਗੀ, ਜਦੋਂ ਤੱਕ ਹਰ ਇਕ ਵਿਅਕਤੀ ਦੀ ਸਕ੍ਰੀਨਿੰਗ ਨਹੀਂ ਹੁੰਦੀ, ਉਦੋਂ ਤੱਕ ਇਸ ਏਰੀਆ ਵਿਚ ਕੈਂਪ ਲੱਗੇਗਾ, ਜਾਂਚ ਵਿਚ ਪਾਜ਼ੇਟਿਵ ਪਾਏ ਜਾਣ ਵਾਲੇ ਮਰੀਜ਼ਾਂ ਦਾ ਇਲਾਜ ਵੀ ਕੀਤਾ ਜਾਵੇਗਾ। ਇਸ ਵਿਚ ਸਿਹਤ ਵਿਭਾਗ ਵੱਲੋਂ ਅਪੀਲ ਵੀ ਕੀਤੀ ਜਾਂਦੀ ਹੈ ਕਿ ਉਹ ਸਿਹਤ ਵਿਭਾਗ ਦੀ ਟੀਮ ਨੂੰ ਪੂਰਾ ਸਹਿਯੋਗ ਦੇਣ। ਇਸ ਮੌਕੇ ਹਰਪ੍ਰੀਤ ਸਿੰਘ ਸੀਨੀਅਰ ਟਰੀਟਮੈਂਟ ਸੁਪਰਵਾਈਜ਼ਰ ਨੇ ਟੀਬੀ ਦੇ ਲੱਛਣਾਂ ਅਤੇ ਇਸ ਦੇ ਇਲਾਜ ਬਾਰੇ ਪੂਰੀ ਜਾਣਕਾਰੀ ਵੀ ਦਿੱਤੀ। ਇਸ ਮੌਕੇ ਰਮੇਸ਼ ਕੁਮਾਰ ਰੇਡੀਓਗ੍ਰਾਫਰ, ਤਲਵਿੰਦਰ ਸਿੰਘ ਟੀਬੀਐੱਚਵੀ, ਸਿਮਰਨਜੀਤ ਕੌਰ ਸੀਐੱਚਓ, ਬਲਰਾਜ ਸਿੰਘ ਸਰਪੰਚ, ਤਰਸੇਮ ਸਿੰਘ ਮੈਂਬਰ, ਰਮਨਦੀਪ ਸਿੰਘ ਮਲਟੀਪਰਪਜ਼ ਹੈਲਥ ਵਰਕਰ ਅਤੇ ਅੰਮ੍ਰਿਤਪਾਲ ਆਸ਼ਾ ਵਰਕਰ ਆਦਿ ਹਾਜ਼ਰ ਸਨ।