ਟੀਬੀ ਮੁਕਤ ਭਾਰਤ ਸੰਪੂਰਨਤਾ ਮੁਹਿੰਮ ਤਹਿਤ ਲਗਾਇਆ ਐਕਸਰੇ ਸਕਰੀਨਿੰਗ ਕੈਂਪ
ਸਿਹਤ ਵਿਭਾਗ ਦੁਆਰਾ ਟੀਬੀ ਮੁਕਤ ਭਾਰਤ ਕਰਨ ਲਈ ਸੰਪੂਰਨਤਾ ਅਭਿਆਨ 2.0 ਦੇ ਤਹਿਤ ਕੀਤੀ ਗਈ ਸ਼ੁਰੂਆਤ
Publish Date: Fri, 13 Mar 2026 06:11 PM (IST)
Updated Date: Fri, 13 Mar 2026 06:12 PM (IST)
ਗੌਰਵ ਗੌੜ ਜੌਲੀ, ਪੰਜਾਬੀ ਜਾਗਰਣ ਜ਼ੀਰਾ : ਭਾਰਤ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਅਤੇ ਸੰਪੂਰਨਤਾ ਅਭਿਆਨ 2.0 ਦੇ ਤਹਿਤ ਟੀਯੂ ਕੱਸੋਆਣਾ ਦੇ ਹਾਈ ਰਿਸਕ ਏਰੀਆ ਵਿੱਚ ਏਰੀਆ ਪਿੰਡ ਲਹਿਰਾ ਰੋਹੀ ਅਤੇ ਬਸਤੀ ਮਾਛੀਆਂ ਜ਼ੀਰਾ ਵਿਚ ਟੀਬੀ ਦੇ ਖਾਤਮੇ ਲਈ ਐਕਸਰੇ ਸਕਰੀਨਿੰਗ ਕੈਂਪ ਲਗਾਏ ਜਾ ਰਹੇ ਹਨ, ਜਿਸ ਵਿਚ ਇਸ ਏਰੀਆ ਦੇ ਸਾਰੇ ਵਿਅਕਤੀਆਂ ਦੀ ਟੀਬੀ ਸਕਰੀਨਿੰਗ ਕੀਤੀ ਜਾਵੇਗੀ ਜਦੋਂ ਤੱਕ ਹਰ ਇਕ ਵਿਅਕਤੀ ਦੀ ਸਕਰੀਨਿੰਗ ਨਹੀਂ ਹੁੰਦੀ, ਉਦੋਂ ਤੱਕ ਇਸ ਏਰੀਆ ਵਿਚ ਕੈਂਪ ਲੱਗੇਗਾ, ਜਾਂਚ ਵਿਚ ਪੋਜ਼ਟਿਵ ਪਾਏ ਜਾਣ ਵਾਲੇ ਮਰੀਜ਼ਾਂ ਦਾ ਇਲਾਜ ਵੀ ਕੀਤਾ ਜਾਵੇਗਾ। ਇਸ ਵਿਚ ਸਿਹਤ ਵਿਭਾਗ ਵੱਲੋਂ ਅਪੀਲ ਵੀ ਕੀਤੀ ਜਾਂਦੀ ਹੈ ਕਿ ਉਹ ਸਿਹਤ ਵਿਭਾਗ ਦੀ ਟੀਮ ਨੂੰ ਪੂਰਾ ਸਹਿਯੋਗ ਦੇਣ। ਇਸ ਮੌਕੇ ਹਰਪ੍ਰੀਤ ਸਿੰਘ ਸੀਨੀਅਰ ਟਰੀਟਮੈਂਟ ਸੁਪਰਵਾਈਜ਼ਰ ਨੇ ਟੀਬੀ ਦੇ ਲੱਛਣਾਂ ਅਤੇ ਇਸਦੇ ਇਲਾਜ ਬਾਰੇ ਪੂਰੀ ਜਾਣਕਾਰੀ ਵੀ ਦਿੱਤੀ। ਇਸ ਮੌਕੇ ਰਮੇਸ਼ ਕੁਮਾਰ ਰੇਡੀਓਗ੍ਰਾਫਰ, ਤਲਵਿੰਦਰ ਸਿੰਘ ਟੀਬੀਐੱਚਵੀ., ਸਿਮਰਨਜੀਤ ਕੌਰ ਸੀਐੱਚਓ, ਬਲਰਾਜ ਸਿੰਘ ਸਰਪੰਚ, ਤਰਸੇਮ ਸਿੰਘ ਮੈਂਬਰ, ਰਮਨਦੀਪ ਸਿੰਘ ਮਲਟੀਪਰਪਜ ਹੈਲਥ ਵਰਕਰ ਅਤੇ ਅੰਮ੍ਰਿਤਪਾਲ ਆਸ਼ਾ ਵਰਕਰ ਹਾਜ਼ਰ ਸਨ।