ਸ਼ਿਵਾਲਾ ਮੰਦਰ ਵਿਖੇ ਲੰਗਰ ਲਗਾਇਆ
ਸ਼ਿਵਾਲਾ ਮੰਦਰ ਵਿਖੇ ਲੰਗਰ ਲਗਾਇਆ
Publish Date: Fri, 17 Apr 2026 04:30 PM (IST)
Updated Date: Fri, 17 Apr 2026 04:33 PM (IST)
ਪੱਤਰ ਪ੍ਰੇਰਕ,ਪੰਜਾਬੀ ਜਾਗਰਣ, ਜ਼ੀਰਾ : ਅਚਾਰੀਆ ਮਹਾਂਮੰਡਲੇਸ਼ਵਰ ਸ਼੍ਰੀ ਸ਼੍ਰੀ 1008 ਸਵਾਮੀ ਆਤਮਾਨੰਦ ਪੁਰੀ ਜੀ ਮਹਾਰਾਜ ਜੀ ਦੀ ਪ੍ਰੇਰਨਾ ਸਦਕਾ ਸ਼ਿਵ ਸ਼ਕਤੀ ਯੋਗ ਮਿਸ਼ਨ ਜ਼ੀਰਾ ਵੱਲੋਂ ਵਿਸਾਖੀ ਦੇ ਪਵਿੱਤਰ ਦਿਹਾੜੇ ਤੇ ਸਥਾਨਕ ਸ਼ਿਵਾਲਾ ਮੰਦਰ ਵਿਖੇ ਲੰਗਰ ਲਗਾਇਆ ਗਿਆ। ਇਸ ਮੌਕੇ ਗੁਲਸ਼ਨ ਸ਼ਰਮਾ, ਸੁੰਦਰਮ ਸੂਦ ਉਨ੍ਹਾਂ ਕਿਹਾ ਕਿ ਲੰਗਰ ਸਮਾਜ ਵਿੱਚ ਏਕਤਾ ਅਤੇ ਭਾਈਚਾਰੇ ਦੀ ਭਾਵਨਾ ਨੂੰ ਹੋਰ ਮਜਬੂਤ ਕਰਦੇ ਹਨ। ਇਸ ਮੌਕੇ ਓਮ ਪ੍ਰਕਾਸ਼ ਪੁਰੀ ਨੇ ਕਿਹਾ ਕਿ ਇਸ ਤਰ੍ਹਾਂ ਦੇ ਸਮਾਜਿਕ ਉਪਰਾਲੇ ਮਨੁੱਖਤਾ ਦੀ ਸੇਵਾ ਨੂੰ ਉੱਚਾ ਦਰਜਾ ਦਿੰਦੇ ਹਨ ਅਤੇ ਨਵੀਂ ਪੀੜ੍ਹੀ ਨੂੰ ਸੇਵਾ ਦੇ ਮਾਰਗ ਵੱਲ ਪ੍ਰੇਰਿਤ ਕਰਦੇ ਹਨ। ਇਸ ਮੌਕੇ ਸਵਾਮੀ ਮਹਾਂਦੇਵ, ਗੁਲਸ਼ਨ ਸ਼ਰਮਾ, ਓਮ ਪ੍ਰਕਾਸ਼ ਪੁਰੀ, ਸੁੰਦਰਮ ਸੂਦ, ਬਲਵੰਤ ਚੌਧਰੀ, ਜੁਗਲ ਕਿਸ਼ੋਰ, ਰਾਜ ਕੁਮਾਰ ਰਾਜੂ, ਹਰਜੀਤ, ਪ੍ਰਿੰਸ, ਅਨੂੰ ਆਦਿ ਹਾਜਰ ਸਨ।