ਚੇਤ ਮਹੀਨੇ ਦੀ ਸੰਗਰਾਂਦ ਮੌਕੇ ਵਰਤਾਇਆ ਲੰਗਰ
ਚੇਤ ਮਹੀਨੇ ਦੀ ਸੰਗਰਾਂਦ ਮੌਕੇ ਵਰਤਾਇਆ ਲੰਗਰ
Publish Date: Sun, 15 Mar 2026 04:02 PM (IST)
Updated Date: Sun, 15 Mar 2026 04:03 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜ਼ੀਰਾ : 13-13-13 ਲੰਗਰ ਕਮੇਟੀ ਵੱਲੋਂ ਚੇਤ ਮਹੀਨੇ ਦੀ ਸੰਗਰਾਂਦ ਵਾਲੇ ਦਿਨ ਸਥਾਨਕ ਰੇਲਵੇ ਰੋਡ ਤੇ ਪ੍ਰਧਾਨ ਸੰਜੀਵ ਕੁਮਾਰ ਨਾਰੰਗ ਦੀ ਪ੍ਰਧਾਨਗੀ ਹੇਠ 157 ਵਾਂ ਲੰਗਰ ਲਗਾਇਆ ਗਿਆ। ਲੰਗਰ ਵਰਤਾਉਣ ਮੌਕੇ ਲੰਗਰ ਕਮੇਟੀ ਵੱਲੋਂ ਸਰਬੱਤ ਦੇ ਭਲੇ, ਲੋਕਾਂ ਦੀ ਸੁੱਖ ਸ਼ਾਂਤੀ ਲਈ ਅਰਦਾਸ ਕੀਤੀ ਗਈ। ਇਸ ਮੌਕੇ ਵੱਡੀ ਗਿਣਤੀ ਵਿਚ ਸੰਗਤ ਨੇ ਲੰਗਰ ਪ੍ਰਸ਼ਾਦ ਛਕਿਆ ਅਤੇ ਸਮਾਜ ਵਿਚ ਭਾਈਚਾਰੇ ਅਤੇ ਸੇਵਾ ਭਾਵਨਾ ਦਾ ਸੁਨੇਹਾ ਦਿੱਤਾ। ਇਸ ਮੌਕੇ ਪ੍ਰਧਾਨ ਸੰਜੀਵ ਨਾਰੰਗ ਨੇ ਕਿਹਾ ਕਿ ਲੰਗਰ ਦੀ ਪਰੰਪਰਾ ਸਿੱਖ ਧਰਮ ਦੀ ਮਹਾਨ ਸੇਵਾ ਭਾਵਨਾ ਦਾ ਪ੍ਰਤੀਕ ਹੈ ਜੋ ਸਮਾਜ ਵਿੱਚ ਬਰਾਬਰੀ ਪਿਆਰ ਅਤੇ ਭਾਈਚਾਰੇ ਦਾ ਸੰਦੇਸ਼ ਦਿੰਦੀ ਹੈ। ਉਨ੍ਹਾਂ ਕਿਹਾ ਕਿ 13-13-13 ਲੰਗਰ ਕਮੇਟੀ ਵੱਲੋਂ ਹਰ ਮਹੀਨੇ ਦੀ ਸੰਗਰਾਂਦ ਦੇ ਦਿਨ ਲੰਗਰ ਲਗਾ ਕੇ ਸੇਵਾ ਦਾ ਇਹ ਸਿਲਸਿਲਾ ਜਾਰੀ ਰੱਖਿਆ ਜਾ ਰਿਹਾ ਹੈ ਅਤੇ ਭਵਿੱਖ ਵਿਚ ਵੀ ਇਸੇ ਉਤਸ਼ਾਹ ਨਾਲ ਸੇਵਾ ਕਾਰਜ ਜਾਰੀ ਰਹਿਣਗੇ। ਇਸ ਮੌਕੇ ਪ੍ਰਧਾਨ ਸੰਜੀਵ ਨਾਰੰਗ, ਪ੍ਰਿਤਪਾਲ ਚੋਪੜਾ, ਲਾਭ ਚੰਦ, ਵਿਜੇ ਕੁਮਾਰ ਮਿੱਤਰ, ਅਜੇ ਨਈਅਰ, ਆਕਾਸ਼ ਨਰੂਲਾ, ਸ਼ਿਵਮ ਖੁੱਲਰ ਜੋਗਿੰਦਰ ਸਿੰਘ, ਨਰੇਸ਼ ਕੁਮਾਰ, ਐਨ ਕੇ ਨਾਰੰਗ, ਪੁਨੀਤ ਬਜਾਜ, ਸੰਦੀਪ ਸੰਧੂ, ਪ੍ਰਿੰਸ ਨਰੂਲਾ, ਗੁਰਸਿਮਰ ਸਿੰਘ, ਦਰਸ਼ਨ ਸਿੰਘ, ਦੀਪਕ ਗਰੋਵਰ, ਗੁਰਪ੍ਰੀਤ ਸਿੰਘ ਮਨਸੂਰ ਦੇਵਾ, ਸੁਰਿੰਦਰ ਸ਼ਰਮਾ, ਪ੍ਰਭ ਚੋਪੜਾ, ਅਨੁਰਾਗ ਨਰੂਲਾ, ਰਾਹੁਲ, ਤਰਸੇਮ ਸਿੰਘ ਆਦਿ ਹਾਜ਼ਰ ਸਨ।