ਕੁਲਬੀਰ ਸਿੰਘ ਜ਼ੀਰਾ ਸਾਥੀਆਂ ਸਮੇਤ ਵਿਧਾਨ ਸਭਾ ਦੇ ਘਿਰਾਓ ਲਈ ਰਵਾਨਾ
ਕੁਲਬੀਰ ਸਿੰਘ ਜ਼ੀਰਾ ਸਾਥੀਆਂ ਸਮੇਤ ਵਿਧਾਨ ਸਭਾ ਦਾ ਘਿਰਾਓ ਕਰਨ ਲਈ ਹੋਏ ਰਵਾਨਾ
Publish Date: Fri, 06 Mar 2026 04:43 PM (IST)
Updated Date: Fri, 06 Mar 2026 04:45 PM (IST)

ਗੌਰਵ ਗੌੜ ਜੌਲੀ, ਪੰਜਾਬੀ ਜਾਗਰਣ ਜ਼ੀਰਾ: ਕਾਂਗਰਸ ਪਾਰਟੀ ਦੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਦਿਸ਼ਾ ਨਿਰਦੇਸ਼ਾਂ ਹੇਠ ਅੱਜ ਹਲਕਾ ਜ਼ੀਰਾ ਦੇ ਸਾਬਕਾ ਵਿਧਾਇਕ ਅਤੇ ਜ਼ਿਲ੍ਹਾ ਫਿਰੋਜ਼ਪੁਰ ਦੇ ਕਾਂਗਰਸ ਪ੍ਰਧਾਨ ਕੁਲਬੀਰ ਸਿੰਘ ਜ਼ੀਰਾ ਕਾਂਗਰਸੀ ਵਰਕਰਾਂ ਦਾ ਇਕ ਵੱਡਾ ਸਵੇਰੇ 6 ਵਜੇ ਦੇ ਕਰੀਬ ਸੂਬਾ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕਰਨ ਲਈ ਚੰਡੀਗੜ੍ਹ ਰਵਾਨਾ ਹੋਏ। ਇਸ ਮੌਕੇ ਆਮ ਆਦਮੀ ਪਾਰਟੀ ਦੀ ਸਰਕਾਰ ਤੇ ਵਰ੍ਹਦਿਆਂ ਕੁਲਬੀਰ ਸਿੰਘ ਜ਼ੀਰਾ ਨੇ ਕਿਹਾ ਕਿ ਵੱਡੇ- ਵੱਡੇ ਦਾਅਵੇ ਕਰਕੇ ਸੱਤਾ ਵਿੱਚ ਆਉਣ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਹਰ ਫਰੰਟ ਤੋਂ ਬੁਰੀ ਤਰ੍ਹਾਂ ਫੇਲ ਸਾਬਤ ਹੋਈ ਹੈ । ਉਨ੍ਹਾਂ ਕਿਹਾ ਕਿ ਆਪ ਨੇ ਚੋਣਾਂ ਸਮੇਂ ਹਰ ਔਰਤ ਨੂੰ 1000 ਰੁਪਏ ਮਹੀਨਾ ਦੇਣ ਦਾ ਵਾਅਦਾ ਕੀਤਾ ਸੀ, ਪਰ ਸਾਢੇ ਚਾਰ ਸਾਲ ਬੀਤ ਜਾਣ ਦੇ ਬਾਵਜੂਦ ਵੀ ਇਹ ਵਾਅਦਾ ਅਧੂਰਾ ਹੈ ।ਉਨ੍ਹਾਂ ਕਿਹਾ ਕਿ ਸਰਕਾਰ ਹੁਣ ਬਜਟ ਪੇਸ਼ ਕਰਨ ਜਾ ਰਹੀ ਹੈ, ਪਰ ਅਜੇ ਤੱਕ ਇਸ ਸਕੀਮ ਦੀ ਰੂਪ-ਰੇਖਾ ਸਾਹਮਣੇ ਨਹੀਂ ਆਈ। ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਯਾਦ ਦਿਵਾ ਰਹੀ ਹੈ ਕਿ ਜੇਕਰ ਔਰਤਾਂ ਨੂੰ ਪਿਛਲੇ ਚਾਰ ਸਾਲਾਂ ਦੇ 48,000 ਰੁਪਏ ਬਕਾਇਆ ਇਕੱਠੇ ਨਹੀਂ ਦਿੱਤੇ ਤਾਂ ਸੜਕਾਂ ਤੇ ਸੰਘਰਸ਼ ਕਰਨਾ ਪਵੇਗਾ । ਉਨ੍ਹਾਂ ਕਿਹਾ ਕਿ ਜ਼ਿਕਰਯੋਗ ਹੈ ਕਿ 2022 ਦੀਆਂ ਚੋਣਾਂ ਸਮੇਂ ‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਮੋਗਾ ਰੈਲੀ ਵਿੱਚ ਐਲਾਨ ਕੀਤਾ ਸੀ ਕਿ ਪੰਜਾਬ ਦੀ ਹਰ 18 ਸਾਲ ਤੋਂ ਉੱਪਰ ਦੀ ਔਰਤ ਨੂੰ 1000 ਰੁਪਏ ਮਹੀਨਾ ਦਿੱਤੇ ਜਾਣਗੇ ,ਪਰ ਸਰਕਾਰ ਬਣਨ ਤੋਂ ਬਾਅਦ ਇਹ ਸਕੀਮ ਲਾਗੂ ਨਹੀਂ ਹੋ ਸਕੀ। ਜਿਸਦੇ ਵਿਰੋਧ ਵਿੱਚ ਉਹ ਵਿਧਾਨ ਸਭਾ ਦਾ ਘਿਰਾਓ ਕਰਨ ਲਈ ਚੰਡੀਗੜ੍ਹ ਰਵਾਨਾ ਹੋ ਰਹੇ ਹਨ। ਇਸ ਮੌਕੇ ਸੰਜੀਵ ਨਾਰੰਗ ਐੱਮਡੀ ਸੁਖਮਨੀ ਹਸਪਤਾਲ, ਰੋਮੀ ਚੋਪੜਾ, ਡਾ.ਅਨਿਲ ਬਜਾਜ, ਸੁਮਿਤ ਨਰੂਲਾ, ਰੋਹਿਤ ਬਾਂਸਲ, ਸ਼ਿਵ ਸਾਗਰ ਸ਼ਰਮਾ ਮੱਖੂ, ਪ੍ਰਿਤਪਾਲ ਸਿੰਘ ਕਾਕਾ ਜੈਲਦਾਰ, ਰਮਨ ਸ਼ਰਮਾ, ਨੀਰਜ ਸ਼ਰਮਾ, ਬੱਬਲ ਸ਼ਰਮਾ ਮੱਲਾਵਾਲਾ, ਬੋਹੜ ਸਿੰਘ ਸੱਧਰ ਵਾਲਾ,ਮਲਕੀਤ ਸਿੰਘ, ਨਿਸ਼ਾਨ ਸਿੰਘ ਵਕੀਲਾਂਵਾਲਾ, ਕੁਲਵਿੰਦਰ ਸਿੰਘ ਮੱਲੇਵਾਲਾ,ਪ੍ਰਤਾਪ ਸਿੰਘ, ਆਜ਼ਾਦ ਸਿੰਘ ਮਹੀਆਂ ਵਾਲਾ, ਰਛਪਾਲ ਸਿੰਘ ਮੱਲੂਵਾਲੀਆ, ਰੂਬਲ ਵਿਰਦੀ, ਮਨਜੀਤ ਸਿੰਘ, ਜੁਗਰਾਜ ਸਿੰਘ ਪੀਰਮੁਹੰਮਦ, ਗੁਰਪ੍ਰੀਤ ਸਿੰਘ ਭੜਾਣਾ, ਜਰਨੈਲ ਸਿੰਘ ਵਾੜਾ ਪੋਹਵਿੰਡ, ਪਵਨ ਮੁਹਾਰ, ਜਰਨੈਲ ਸਿੰਘ ਮਹੀਆਂ ਵਾਲਾ, ਜਸਵੰਤ ਸਿੰਘ ਵਲਟੋਹਾ, ਗੁਰਦੇਵ ਸਿੰਘ ਤਲਵੰਡੀ ਮੰਗੇਖਾਂ, ਬਲਜੀਤ ਸਿੰਘ, ਗੁਰਪ੍ਰੀਤ ਸਿੰਘ ਮਰਹਾਣਾ, ਚਮਕੌਰ ਸਿੰਘ ਆਦਿ ਤੋਂ ਇਲਾਵਾ ਕਾਂਗਰਸੀ ਵਰਕਰ ਵੱਡੀ ਗਿਣਤੀ ਵਿਚ ਸ਼ਾਮਲ ਸਨ।