ਦੇਵ ਸਮਾਜ ਕਾਲਜ ਦੀ ਇੰਟਰ-ਕਾਲਜ ਟੂਰਨਾਮੈਂਟ ’ਚ ‘ਚਾਂਦੀ’
ਦੇਵ ਸਮਾਜ ਕਾਲਜ ਫ਼ਾਰ ਵੂਮੈਨ ਫ਼ਿਰੋਜਪੁਰ ਦੀ ਖੋਅ-ਖੋਅ ਟੀਮ ਨੇ ਇੰਟਰ-ਕਾਲਜ ਟੂਰਨਾਮੈਂਟ ਵਿਚ ਜਿੱਤਿਆ ਚਾਂਦੀ ਦਾ ਤਮਗਾ,
Publish Date: Mon, 16 Mar 2026 03:20 PM (IST)
Updated Date: Mon, 16 Mar 2026 03:22 PM (IST)

ਪਰਮਿੰਦਰ ਸਿੰਘ ਥਿੰਦ, ਪੰਜਾਬੀ ਜਾਗਰਣ ਫਿਰੋਜ਼ਪੁਰ : ਦੇਵ ਸਮਾਜ ਕਾਲਜ ਫ਼ਾਰ ਵੂਮੈਨ, ਫ਼ਿਰੋਜ਼ਪੁਰ ਦੀ ਖੋ-ਖੋ ਟੀਮ ਨੇ ਇੰਟਰ-ਕਾਲਜ ਟੂਰਨਾਮੈਂਟ ’ਚ ਚਾਂਦੀ ਦਾ ਮੈਡਲ ਹਾਸਲ ਕੀਤਾ ਹੈ। ਫਾਈਨਲ ਮੁਕਾਬਲੇ ਦੌਰਾਨ ਕਾਲਜ ਦੀ ਟੀਮ ਨੇ ਕਾਬਿਲ-ਏ-ਤਾਰੀਫ਼ ਪ੍ਰਦਰਸ਼ਨ ਕੀਤਾ ਅਤੇ ਆਖਰੀ ਪਲਾਂ ਤੱਕ ਮੁਕਾਬਲੇ ਨੂੰ ਬਰਾਬਰੀ ’ਤੇ ਬਣਾਈ ਰੱਖਿਆ। ਹਾਲਾਂਕਿ ਅੰਤ ਵਿਚ ਟੀਮ ਸਿਰਫ਼ ਇਕ ਅੰਕ ਦੇ ਫਰਕ ਨਾਲ ਪਹਿਲਾ ਸਥਾਨ ਹਾਸਲ ਕਰਨ ਤੋਂ ਰਹਿ ਗਈ ਅਤੇ ਦੂਜਾ ਸਥਾਨ ਪ੍ਰਾਪਤ ਕਰਦਿਆਂ ਚਾਂਦੀ ਦਾ ਮੈਡਲ ਜਿੱਤਣ ਵਿਚ ਕਾਮਯਾਬ ਰਹੀ। ਇਸ ਤੋਂ ਇਲਾਵਾ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿਖੇ ਇੰਟਰਵਰਸਿਟੀ ਆਲ ਇੰਡੀਆ ਕੋਚਿੰਗ ਕੈਂਪ ਲਈ ਇਨ੍ਹਾਂ ਕਾਲਜ ਵਿਦਿਆਰਥਾਂ ਅਰਸ਼ਦੀਪ ਕੌਰ, ਜਸ਼ਨਪ੍ਰੀਤ ਕੌਰ, ਵੀਰਪਾਲ ਕੌਰ, ਅਮਨਦੀਪ ਕੌਰ ਅਤੇ ਸੰਦੀਪ ਕੌਰ ਦੀ ਸਲੈਕਸ਼ਨ (ਚੋਣ) ਕੀਤੀ ਗਈ। ਇਨਾਮ ਵੰਡ ਸਮਾਰੋਹ ਦੌਰਾਨ ਕਾਲਜ ਪ੍ਰਿੰਸੀਪਲ ਡਾ. ਸੰਗੀਤਾ ਨੇ ਸਰੀਰਿਕ ਸਿੱਖਿਆ ਅਤੇ ਖੇਡ ਵਿਭਾਗ ਦੇ ਮੁਖੀ ਪਲਵਿੰਦਰ ਸਿੰਘ, ਵੇਦ ਪ੍ਰਕਾਸ਼ ਸ਼ਰਮਾ ਸਹਾਇਕ ਪ੍ਰੋਫ਼ੈਸਰ ਅਤੇ ਡਾ. ਕੁਲਬੀਰ ਸਿੰਘ ਸਹਾਇਕ ਪ੍ਰੋਫ਼ੈਸਰ ਨੂੰ ਵਧਾਈ ਦਿੱਤੀ। ਡਾਇਰੈਕਟੋਰੇਟ ਆਫ਼ ਸਪੋਰਟਸ ਵੱਲੋਂ ਵੀ ਟੀਮ ਦੇ ਸਰਵੋਤਮ ਪ੍ਰਦਰਸ਼ਨ ਦੀ ਪ੍ਰਸੰਸਾ ਕੀਤੀ ਗਈ ਅਤੇ ਖਿਡਾਰਣਾਂ ਨੂੰ ਭਵਿੱਖ ਵਿਚ ਹੋਰ ਉੱਚੀਆਂ ਉਪਲਬੱਧੀਆਂ ਹਾਸਲ ਕਰਨ ਲਈ ਪ੍ਰੇਰਿਤ ਕੀਤਾ ਗਿਆ। ਕਾਲਜ ਦੇ ਅਧਿਆਪਕਾਂ ਅਤੇ ਸਟਾਫ਼ ਮੈਂਬਰਾਂ ਨੇ ਵੀ ਖਿਡਾਰਣਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਉਨ੍ਹਾਂ ਦੀ ਇਹ ਉਪਲਬੱਧੀ ਹੋਰ ਵਿਦਿਆਰਥਣਾਂ ਲਈ ਵੀ ਪ੍ਰੇਰਨਾ ਦਾ ਸਰੋਤ ਬਣੇਗੀ।