ਖਾਲਸਾ ਏਡ ਨੇ ਫਤਿਹਗੜ੍ਹ ਸਭਰਾ ਵਿਖੇ 6 ਲੱਖ ਰੁ. ਵਿਦਿਆਰਥੀਆਂ ਦੀ ਫ਼ੀਸ ਭਰੀ
ਖਾਲਸਾ ਏਡ ਵੱਲੋਂ ਫਤਿਹਗੜ੍ਹ ਸਭਰਾ ਵਿਖੇ ਵਿਦਿਆਰਥੀਆਂ ਲਈ ਵੱਡਾ ਉਪਰਾਲਾ
Publish Date: Mon, 23 Mar 2026 06:28 PM (IST)
Updated Date: Mon, 23 Mar 2026 06:31 PM (IST)

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਫਿਰੋਜ਼ਪੁਰ : ਖਾਲਸਾ ਏਡ ਵੱਲੋਂ ਫਤਿਹਗੜ੍ਹ ਸੱਭਰਾ ਵਿਖੇ ਇਕ ਸ਼ਲਾਘਾਯੋਗ ਉਪਰਾਲਾ ਕਰਦਿਆਂ ਸ਼ਹੀਦ ਸ਼ਾਮ ਸਿੰਘ ਅਟਾਰੀ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਦੇ ਵਿਦਿਆਰਥੀਆਂ ਲਈ ਵੱਡੀ ਮਦਦ ਕੀਤੀ ਗਈ। ਇਸ ਸਬੰਧੀ ਖਾਲਸਾ ਏਡ ਦੇ ਸੀਨੀਅਰ ਮੈਂਬਰ ਲਖਵੀਰ ਸਿੰਘ ਨੇ ਦੱਸਿਆ ਕਿ ਹੜ੍ਹਾਂ ਕਾਰਨ ਕਈ ਪਰਿਵਾਰ ਪ੍ਰਭਾਵਿਤ ਹੋਏ, ਜਿਸ ਕਰਕੇ ਬੱਚਿਆਂ ਦੀ ਲਗਭਗ 12 ਲੱਖ ਰੁਪਏ ਸਕੂਲ ਫੀਸ ਪੈਂਡਿੰਗ ਹੋ ਗਈ ਸੀ। ਸਕੂਲ ਪ੍ਰਬੰਧਕਾਂ ਅਤੇ ਸੰਤ ਬਾਬਾ ਛਿੰਦਰ ਸਿੰਘ ਜੀ ਦੇ ਅਸ਼ੀਰਵਾਦ ਨਾਲ 6 ਲੱਖ ਰੁਪਏ ਦੀ ਫੀਸ ਮਾਫ ਕੀਤੀ ਗਈ ਅਤੇ ਬਾਕੀ 6 ਲੱਖ ਰੁਪਏ ਖਾਲਸਾ ਏਡ ਵੱਲੋਂ ਅਦਾ ਕੀਤੇ ਗਏ। ਇਸ ਦੇ ਨਾਲ ਹੀ ਸਕੂਲ ਦੇ ਵਿਦਿਆਰਥੀਆਂ ਨੇ ਪੜ੍ਹਾਈ ਵਿਚ ਵੀ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਚੰਗੀਆਂ ਪੁਜੀਸ਼ਨਾਂ ਨਾਲ ਪਾਸ ਕੀਤਾ। ਖੇਡਾਂ ਵਿਚ ਵੀ ਸਕੂਲ ਨੇ ਵੱਡੀ ਉਪਲਬੱਧੀ ਹਾਸਲ ਕੀਤੀ, ਜਿੱਥੇ ਖੋ-ਖੋ ਅਤੇ ਵਾਲੀਬਾਲ ਦੀਆਂ ਟੀਮਾਂ ਨੇ ਜ਼ਿਲ੍ਹੇ ਵਿਚ ਨੰਬਰ ਇਕ ਅਤੇ ਪੰਜਾਬ ਪੱਧਰ ’ਤੇ ਨੰਬਰ ਦੋ ਸਥਾਨ ਹਾਸਲ ਕੀਤਾ। ਇਸ ਮੌਕੇ ਸਕੂਲ ਵੱਲੋਂ ਖਾਲਸਾ ਏਡ ਦੇ ਸੀਨੀਅਰ ਮੈਂਬਰ ਲਖਵੀਰ ਸਿੰਘ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ। ਸਮਾਗਮ ਦੌਰਾਨ ਲਖਵੀਰ ਸਿੰਘ ਅਤੇ ਸੰਤ ਬਾਬਾ ਛਿੰਦਰ ਸਿੰਘ ਵੱਲੋਂ ਪੜ੍ਹਾਈ ਵਿਚ ਵਧੀਆ ਪ੍ਰਦਰਸ਼ਨ ਕਰਨ ਵਾਲੇ ਵਿਦਿਆਰਥੀਆਂ ਅਤੇ ਖੇਡਾਂ ਵਿੱਚ ਉਪਲਬਧੀ ਹਾਸਲ ਕਰਨ ਵਾਲੀਆਂ ਟੀਮਾਂ ਨੂੰ ਇਨਾਮ ਵੀ ਵੰਡੇ ਗਏ।