ਐਂਟੀ ਕਰੱਪਸ਼ਨ ਫਾਉਂਡੇਸ਼ਨ ਦੇ ਡਾਇਰੈਕਟਰ ਬਣੇ ਬਾਂਸਲ
ਐਂਟੀ ਕਰੱਪਸ਼ਨ ਫਾਉਂਡੇਸ਼ਨ ਆਫ ਇੰਡੀਆ ਦੇ ਪੰਜਾਬ ਡਾਇਰੈਕਟਰ ਬਣੇ ਕਰਨ ਕੁਮਾਰ ਬਾਂਸਲ
Publish Date: Wed, 25 Feb 2026 04:37 PM (IST)
Updated Date: Wed, 25 Feb 2026 04:40 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜ਼ੀਰਾ : ਕਰਨ ਕੁਮਾਰ ਬਾਂਸਲ ਨੂੰ ਐਂਟੀ ਕਰੱਪਸ਼ਨ ਫਾਉਂਡੇਸ਼ਨ ਆਫ ਇੰਡੀਆ ਦੇ ਸੁਪਰੀਮੋ ਨਰਿੰਦਰ ਅਰੋੜਾ ਵੱਲੋਂ ਪੰਜਾਬ ਡਾਇਰੈਕਟਰ ਨਿਯੁਕਤ ਕੀਤਾ ਗਿਆ ਹੈ। ਇਹ ਨਿਯੁਕਤੀ ਉਨ੍ਹਾਂ ਦੀ ਲੰਬੇ ਸਮੇਂ ਤੋਂ ਨਿਭਾਈ ਜਾ ਰਹੀ ਪਾਰਦਰਸ਼ੀ ਸੇਵਾ ਨੂੰ ਮੱਦੇਨਜ਼ਰ ਰੱਖਦਿਆਂ ਕੀਤੀ ਗਈ ਹੈ।ਕਰਨ ਕੁਮਾਰ ਬਾਂਸਲ ਪਹਿਲਾਂ ਵੀ ਕਈ ਸਮਾਜਿਕ ਸੰਸਥਾਵਾਂ ਨਾਲ ਜੁੜ ਕੇ ਭੂਮਿਕਾਵਾਂ ਨਿਭਾ ਚੁੱਕੇ ਹਨ। ਉਹ ਦੋ ਵਾਰ ਸਵਾਮੀ ਸਵੱਤੇ ਪ੍ਰਕਾਸ਼ ਸਰਵਹਿੱਤਕਾਰੀ ਵਿਦਿਆ ਮੰਦਰ ਸਕੂਲ ਦੇ ਪ੍ਰਧਾਨ ਰਹਿ ਚੁੱਕੇ ਹਨ। ਇਸ ਤੋਂ ਇਲਾਵਾ ਉਹ ਭਾਰਤ ਵਿਕਾਸ ਪ੍ਰੀਸ਼ਦ ਜ਼ੀਰਾ ਦੀ ਵੀ ਦੋ ਵਾਰੀ ਪ੍ਰਧਾਨਗੀ ਕਰ ਚੁੱਕੇ ਹਨ, ਜਿੱਥੇ ਉਨ੍ਹਾਂ ਨੇ ਸੇਵਾ, ਸੰਸਕਾਰ ਅਤੇ ਸਮਾਜਿਕ ਜਾਗਰੂਕਤਾ ਨੂੰ ਨਵੀਂ ਦਿਸ਼ਾ ਦਿੱਤੀ। ਜ਼ਿਲ੍ਹਾ ਫਿਰੋਜ਼ਪੁਰ ਭੱਠਾ ਯੂਨੀਅਨ ਵਿੱਚ ਉਹ ਲੰਬੇ ਸਮੇਂ ਤੋਂ ਕੈਸ਼ੀਅਰ ਵਜੋਂ ਆਪਣੀ ਜ਼ਿੰਮੇਵਾਰੀ ਨਿਭਾ ਰਹੇ ਹਨ। ਸਾਵਨ ਮੱਲ ਸਕੂਲ ਜ਼ੀਰਾ ਨਾਲ ਵੀ ਉਹ ਲੰਬੇ ਸਮੇਂ ਤੋਂ ਮੈਂਬਰ ਵਜੋਂ ਜੁੜੇ ਹੋਏ ਹਨ। ਸਮਾਜਿਕ ਅਤੇ ਧਾਰਮਿਕ ਕਾਰਜਾਂ ਵਿਚ ਉਨ੍ਹਾਂ ਦੀ ਸਰਗਰਮ ਭਾਗੀਦਾਰੀ ਅਤੇ ਨਿਸ਼ਕਾਮ ਸੇਵਾ ਨੇ ਉਨ੍ਹਾਂ ਨੂੰ ਇੱਕ ਭਰੋਸੇਮੰਦ ਚਿਹਰਾ ਬਣਾਇਆ ਹੈ। ਉਨ੍ਹਾਂ ਦੀ ਇਸ ਨਵੀਂ ਜ਼ਿੰਮੇਵਾਰੀ ਨਾਲ ਪੰਜਾਬ ਵਿਚ ਭ੍ਰਿਸ਼ਟਾਚਾਰ ਵਿਰੁੱਧ ਮੁਹਿੰਮ ਨੂੰ ਹੋਰ ਮਜ਼ਬੂਤੀ ਮਿਲਣ ਦੀ ਉਮੀਦ ਜਤਾਈ ਜਾ ਰਹੀ ਹੈ।