ਸ਼ਰਧਾ ਤੇ ਉਤਸ਼ਾਹ ਨਾਲ ਕੀਤਾ ਕੰਜਕ ਪੂਜਨ
ਸ਼ਰਧਾ ਅਤੇ ਭਗਤੀ ਨਾਲ ਕੀਤਾ ਕੰਜਕ ਪੂਜਨ
Publish Date: Fri, 27 Mar 2026 04:37 PM (IST)
Updated Date: Fri, 27 Mar 2026 04:41 PM (IST)
ਪੱਤਰ ਪ੍ਰੇਰਕ,ਪੰਜਾਬੀ ਜਾਗਰਣ, ਜ਼ੀਰਾ : ਸਥਾਨਕ ਮੁਹੱਲਾ ਅਗਰਵਾਲ ਵਿਖੇ ਸ਼ਿਵ ਸ਼ਕਤੀ ਮੰਦਰ ਵਿਚ ਮਹਿਲਾਵਾਂ ਨੇ ਸ਼ਰਧਾ ਅਤੇ ਭਗਤੀ ਦੇ ਨਾਲ ਕੰਜਕ ਪੂਜਨ ਕੀਤਾ। ਸਵੇਰ ਤੋਂ ਹੀ ਮੰਦਰਾਂ ਅਤੇ ਘਰਾਂ ਦੇ ਵਿੱਚ ਧਾਰਮਿਕ ਵਾਤਾਵਰਨ ਬਣਿਆ ਰਿਹਾ। ਮਹਿਲਾਵਾਂ ਨੇ ਮੰਦਰ ਦੇ ਵਿਚ ਵਿਧੀ ਵਿਧਾਨ ਦੇ ਨਾਲ ਕੰਜਕਾਂ ਦੀ ਪੂਜਾ ਕਰਕੇ ਉਹਨਾਂ ਨੂੰ ਭੋਜਨ ਕਰਵਾਇਆ ਅਤੇ ਆਸ਼ੀਰਵਾਦ ਲਿਆ। ਨੌਵੀਂ ਦੇ ਦਿਨ ਕੰਜਕ ਪੂਜਨ ਦਾ ਵਿਸ਼ੇਸ਼ ਮਹੱਤਵ ਮੰਨਿਆ ਜਾਂਦਾ ਹੈ। ਇਸ ਪਰੰਪਰਾ ਨੂੰ ਨਿਭਾਉਂਦੇ ਹੋਏ ਮਹਿਲਾਵਾਂ ਨੇ ਛੋਟੀ ਛੋਟੀ ਕੰਜਕਾਂ ਨੂੰ ਮਾਤਾ ਦਾ ਸਰੂਪ ਮੰਨ ਕੇ ਉਹਨਾਂ ਦੇ ਪੈਰ ਧੋਤੇ, ਮੱਥੇ ਤੇ ਤਿਲਕ ਲਗਾਇਆ ਅਤੇ ਚੁਨਰੀ ਦੇ ਕੇ ਸਨਮਾਨ ਕੀਤਾ। ਇਸ ਤੋਂ ਬਾਅਦ ਕੰਜਕਾਂ ਨੂੰ ਪੂਰੀ ਛੋਲੇ, ਹਲਵਾ,ਜਲੇਬੀਆਂ ਅਤੇ ਦਕਸ਼ਣਾ ਭੇਂਟ ਕੀਤੀ ਗਈ। ਇਸ ਮੌਕੇ ਮੰਦਰ ਦੇ ਵਿੱਚ ਮਹਿਲਾਵਾਂ ਵੱਲੋਂ ਮਾਤਾ ਦੁਰਗਾ ਦੀ ਮਹਿਮਾ ਦਾ ਗੁਣਗਾਨ ਵੀ ਕੀਤਾ ਗਿਆ। ਇਸ ਮੌਕੇ ਪੰਡਿਤ ਜਤਿੰਦਰ ਮਿਸ਼ਰਾ, ਰੇਨੂੰ ਦੁਆਬੀਆ, ਸ਼ਿਵਾਨੀ ਬਾਂਸਲ, ਦਰਸ਼ਨਾਂ ਜ਼ੀਰਵੀ, ਕਿਰਨ ਬਾਂਸਲ, ਰਾਜ ਨਰੂਲਾ, ਕਿਰਨ ਗੌੜ, ਸ਼ਸ਼ੀ ਬਾਂਸਲ, ਸੀਤਾ ਮਿਸ਼ਰਾ, ਰੰਜਨਾ ਤਨੇਜਾ, ਸੁਨੀਤਾ ਸਚਦੇਵਾ,ਸ਼ਾਲੂ ਮਿੱਤਲ, ਕਾਮਨੀ ਆਦਿ ਹਾਜਰ ਸਨ।