ਹਰਮੇਸ਼ਪਾਲ ਨੀਲੇਵਾਲਾ ਨੂੰ ਸਦਮਾ ਵੱਡੇ ਭਰਾ ਦਾ ਦੇਹਾਂਤ
ਪੱਤਰਕਾਰ ਹਰਮੇਸ਼ਪਾਲ ਨੀਲੇਵਾਲਾ ਨੂੰ ਸਦਮਾ ਵੱਡੇ ਭਰਾ ਦਾ ਦੇਹਾਂਤ
Publish Date: Tue, 03 Feb 2026 04:16 PM (IST)
Updated Date: Tue, 03 Feb 2026 04:20 PM (IST)

ਪੱਤਰ ਪ੍ਰੇਰਕ,ਪੰਜਾਬੀ ਜਾਗਰਣ, ਜ਼ੀਰਾ : ਹਰਮੇਸ਼ਪਾਲ ਨੀਲੇਵਾਲਾ ਤੇ ਨਵਜੋਤ ਨੀਲੇਵਾਲਾ ਨੂੰ ਉਸ ਸਮੇਂ ਗਹਿਰਾ ਸਦਮਾ ਲੱਗਾ ਜਦ ਉਨ੍ਹਾਂ ਦੇ ਵੱਡੇ ਭਰਾ ਤੇ ਤਾਇਆ ਜੀ ਕ੍ਰਿਸ਼ਨ ਚੰਦ ਸ਼ਰਮਾ (92) ਪਿੰਡ ਨੀਲੇਵਾਲਾ ਦਾ ਅਚਾਨਕ ਦੇਹਾਂਤ ਹੋ ਗਿਆ। ਇਸ ਦੁੱਖ ਦੀ ਘੜੀ ਵਿੱਚ ਹਲਕਾ ਵਿਧਾਇਕ ਨਰੇਸ਼ ਕਟਾਰੀਆ, ਆਪ ਦੇ ਯੂਥ ਆਗੂ ਸ਼ੰਕਰ ਕਟਾਰੀਆ, ਹਲਕਾ ਜ਼ੀਰਾ ਦੇ ਸਾਬਕਾ ਵਿਧਾਇਕ ਅਤੇ ਜ਼ਿਲ੍ਹਾ ਫਿਰੋਜ਼ਪੁਰ ਦੇ ਕਾਂਗਰਸ ਪ੍ਰਧਾਨ ਕੁਲਬੀਰ ਸਿੰਘ ਜ਼ੀਰਾ, ਐੱਸਡੀਐੱਮ ਗੁਰਮੀਤ ਸਿੰਘ, ਰਿਟਾ. ਨਾਇਬ ਤਹਿਸੀਲਦਾਰ ਅਤੇ ਸਹਾਰਾ ਕਲੱਬ ਜ਼ੀਰਾ ਦੇ ਪ੍ਰਧਾਨ ਗੁਰਤੇਜ ਸਿੰਘ ਗਿੱਲ, ਆੜ੍ਹਤੀਆ ਐਸੋਸੀਏਸ਼ਨ ਜ਼ੀਰਾ ਦੇ ਪ੍ਰਧਾਨ ਰਾਜੇਸ਼ ਕੁਮਾਰ ਢੰਡ, ਪ੍ਰਕਿਰਤੀ ਕਲੱਬ ਜ਼ੀਰਾ ਦੇ ਪ੍ਰਧਾਨ ਜਰਨੈਲ ਸਿੰਘ ਭੁੱਲਰ, ਟਰੇਡ ਯੂਨੀਅਨ ਕੌਂਸਲ ਜ਼ੀਰਾ ਦੇ ਪ੍ਰਧਾਨ ਤਰਸੇਮ ਸਿੰਘ ਹਰਾਜ, ਸਾਹਿਤਕਾਰ ਗੁਰਚਰਨ ਸਿੰਘ ਨੂਰਪੁਰ, ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਜ਼ਿਲ੍ਹਾ ਪ੍ਰਧਾਨ ਅਮਰਜੀਤ ਕੌਰ ਛਾਬੜਾ, ਬਲਵਿੰਦਰ ਕੌਰ ਲਹੁਕਾ, ਹੈਲਪਿੰਗ ਹੈਂਡਜ਼ ਸੰਸਥਾ ਜ਼ੀਰਾ ਦੇ ਪ੍ਰਧਾਨ ਹਰਪ੍ਰੀਤ ਸਿੰਘ ਬਬਲੂ,ਰਘੁਬੀਰ ਸਿੰਘ ਪ੍ਰਿੰਸ ਜਵੈਲਰ ਜ਼ੀਰਾ,ਸਮਾਜ ਸੇਵੀ ਪ੍ਰਿੰਸ ਘੁਰਕੀ,ਸੇਵਾ ਭਾਰਤੀ ਸੰਸਥਾ ਜ਼ੀਰਾ ਦੇ ਸਰਪ੍ਰਸਤ ਪੰਜਾਬ ਮਧੂ ਮਿੱਤਲ, ਪ੍ਰਧਾਨ ਪ੍ਰੀਤਮ ਸਿੰਘ,ਮਹਿਲਾ ਵਿੰਗ ਦੇ ਪ੍ਰਧਾਨ ਕਿਰਨ ਗੌੜ, ਵਿਭਾਗ ਮੰਤਰੀ ਫਿਰੋਜ਼ਪੁਰ ਰਜਿੰਦਰ ਬੰਸੀਵਾਲ, ਹਰਜੀਤ ਸਿੰਘ ਸੀਆਈਡੀ ਵਿਭਾਗ ਜ਼ੀਰਾ,ਫੂਡ ਸਪਲਾਈ ਇੰਸਪੈਕਟਰ ਸੁਰਿੰਦਰ ਸਿੰਘ,ਪ੍ਰਦੀਪ ਕੁਮਾਰ, ਸਰਪੰਚ ਇਕਬਾਲ ਸਿੰਘ ਖੋਸਾ ਨੀਲੇਵਾਲਾ ਤੋਂ ਇਲਾਵਾ ਜ਼ਿਲ੍ਹਾ ਫਿਰੋਜ਼ਪੁਰ ਦੇ ਸਮੂਹ ਪੱਤਰਕਾਰ ਭਾਈਚਾਰੇ, ਸਮਾਜ ਸੇਵੀ, ਧਾਰਮਿਕ ਸੰਸਥਾਵਾਂ ਵੱਲੋਂ ਪੱਤਰਕਾਰ ਹਰਮੇਸ਼ਪਾਲ ਨੀਲੇਵਾਲਾ, ਨਵਜੋਤ ਨੀਲੇਵਾਲਾ, ਏਐੱਸਆਈ ਤਰਸੇਮ ਲਾਲ ਸ਼ਰਮਾ, ਏਐੱਸਆਈ ਊਸ਼ਾ ਰਾਣੀ, ਪੱਤਰਕਾਰ ਅਤੇ ਸਾਹਿਤਕਾਰ ਧਰਮਪਾਲ ਉਪਾਸ਼ਕ, ਅਦਾਕਾਰਾ ਅਨੀਤਾ ਸ਼ਬਦੀਸ਼,ਰਿਟਾ. ਐੱਸਪੀ ਅਨੰਤ ਰਾਮ ਸ਼ਰਮਾ, ਏਡੀਸੀ ਵਿਕਾਸ ਅਰੁਣ ਸ਼ਰਮਾ, ਰਿਟਾ. ਸਬ ਇੰਸਪੈਕਟਰ ਦਵਿੰਦਰ ਕੁਮਾਰ ਸ਼ਰਮਾ ਨਾਲ ਦੁੱਖ ਸਾਂਝਾ ਕੀਤਾ। ਸਵ. ਕ੍ਰਿਸ਼ਨ ਚੰਦ ਸ਼ਰਮਾ ਨਮਿਤ ਸਹਿਜ ਪਾਠ ਦੇ ਭੋਗ ਮਿਤੀ 7 ਫਰਵਰੀ ਦਿਨ ਸ਼ਨੀਵਾਰ ਨੂੰ ਦੁਪਹਿਰ 12 ਤੋਂ 1 ਵਜੇ ਤੱਕ ਗੁਰਦੁਆਰਾ ਸਾਹਿਬ ਪਿੰਡ ਨੀਲੇਵਾਲਾ ਵਿਖੇ ਪਾਏ ਜਾਣਗੇ।