ਗੌਰਵ ਗੌੜ ਜੌਲੀ, ਪੰਜਾਬੀ ਜਾਗਰਣ ਜ਼ੀਰਾ : ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਪੰਜਾਬ ਬਲਾਕ ਜ਼ੀਰਾ ਦੀ ਮਹੀਨਾਵਾਰ ਮੀਟਿੰਗ ਪ੍ਰਧਾਨ ਆਤਮਾ ਸਿੰਘ ਦੀ ਪ੍ਰਧਾਨਗੀ ਅਤੇ ਜ਼ਿਲ੍ਹਾ ਸਕੱਤਰ ਸੰਤੋਖ ਸਿੰਘ ਦੀ ਅਗਵਾਈ ਹੇਠ ਸਿਵਲ ਹਸਪਤਾਲ ਜ਼ੀਰਾ ਦੇ ਡਾਕਟਰਾਂ ਦੀ ਟੀਮ ਨਾਲ ਹੋਈ। ਇਸ ਮੌਕੇ ਸੀਨੀਅਰ ਮੈਡੀਕਲ ਅਫ਼ਸਰ ਡਾ. ਨਵੀਨ ਸੇਠੀ ਦੀ ਰਹਿਨੁਮਾਈ ਹੇਠ ਡਾ. ਮਨਜੀਤ ਕੌਰ ਆਪਣੀ ਟੀਮ ਸਮੇਤ ਮੀਟਿੰਗ ਵਿੱਚ ਸ਼ਾਮਲ ਹੋਏ। ਡਾ. ਮਨਜੀਤ ਕੌਰ ਨੇ ਪਿੰਡਾਂ ਅਤੇ ਸ਼ਹਿਰ ਦੇ ਸਲੱਮ ਇਲਾਕਿਆਂ ਵਿਚ ਸੇਵਾ ਨਿਭਾਅ ਰਹੇ ਪ੍ਰੈਕਟੀਸ਼ਨਰਾਂ ਨੂੰ ਸੰਬੋਧਨ ਕਰਦਿਆਂ ਸਾਫ਼-ਸੁਥਰੀ ਪ੍ਰੈਕਟਿਸ ਤੇ ਸਮਾਜਿਕ ਜ਼ਿੰਮੇਵਾਰੀ ਨਿਭਾਉਣ ’ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਕਿਹਾ ਕਿ ਪੰਜਾਬ ਵਿੱਚ ਵਧ ਰਹੇ ਨਸ਼ਿਆਂ ਦੇ ਰੁਝਾਨ ਨੂੰ ਰੋਕਣ ਲਈ ਹਰ ਵਿਅਕਤੀ ਨੂੰ ਜਾਗਰੂਕ ਕਰਨਾ ਸਮੇਂ ਦੀ ਲੋੜ ਹੈ, ਤਾਂ ਜੋ ਨਸ਼ਿਆਂ ਦੀ ਲਪੇਟ ਵਿੱਚ ਆਏ ਲੋਕਾਂ ਨੂੰ ਮੁੜ ਸਿਹਤਮੰਦ ਜੀਵਨ ਵੱਲ ਲਿਆਇਆ ਜਾ ਸਕੇ। ਹਸਪਤਾਲ ਵਿਚ ਉਪਲਬੱਧ ਸਹੂਲਤਾਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਅੱਖਾਂ ਦੇ ਡਾ. ਰਣਜੀਤ ਸਿੰਘ ਕਰੀਰ, ਹੱਡੀਆਂ ਦੇ ਮਾਹਿਰ ਡਾ. ਸੌਰਭ ਜੈਨ, ਬੱਚਿਆਂ ਦੇ ਮਾਹਿਰ ਡਾ. ਭਾਗਪ੍ਰੀਤ ਸਿੰਘ, ਟੀ.ਬੀ ਵਿਭਾਗ ਦੇ ਡਾ. ਹਰਪ੍ਰੀਤ ਸਿੰਘ ਸਮੇਤ ਹੋਰ ਮਾਹਿਰ ਡਾਕਟਰ ਮਰੀਜ਼ਾਂ ਨੂੰ ਚੈੱਕਅਪ ਅਤੇ ਇਲਾਜ ਦੀ ਸਹੂਲਤ ਦੇ ਰਹੇ ਹਨ। ਨਵੀਂ ਐਕਸਰੇ ਮਸ਼ੀਨ, ਈ.ਸੀ.ਜੀ ਅਤੇ ਖੂਨ ਦੇ ਟੈਸਟਾਂ ਦੀ ਮੁਫ਼ਤ ਸਹੂਲਤ ਵੀ ਲੋਕਾਂ ਲਈ ਉਪਲਬਧ ਹੈ। ਡਾ. ਭਾਗਪ੍ਰੀਤ ਸਿੰਘ ਨੇ ਬੱਚਿਆਂ ਦੀ ਸਿਹਤ ਸੰਭਾਲ ਅਤੇ ਮੌਸਮੀ ਬੀਮਾਰੀਆਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ, ਜਦਕਿ ਡਾ. ਹਰਪ੍ਰੀਤ ਸਿੰਘ ਨੇ ਟੀ.ਬੀ ਦੇ ਮੁਫ਼ਤ ਇਲਾਜ ਅਤੇ ਹੁਣ ਜ਼ੀਰਾ ਵਿੱਚ ਹੀ ਸਪੂਟਮ ਕਲਚਰ ਟੈਸਟ ਦੀ ਸਹੂਲਤ ਹੋਣ ਬਾਰੇ ਦੱਸਿਆ। ਡਾ. ਸੰਨੀ ਬਾਂਸਲ ਨੇ ਏਡਜ਼ ਬਾਰੇ ਜਾਗਰੂਕਤਾ ਦਿੰਦਿਆਂ ਕਿਹਾ ਕਿ ਸਮੇਂ ਸਿਰ ਇਲਾਜ ਨਾਲ ਇਸ ਬੀਮਾਰੀ ‘ਤੇ ਕਾਬੂ ਪਾਇਆ ਜਾ ਸਕਦਾ ਹੈ ਅਤੇ ਮਰੀਜ਼ ਦੀ ਗੁਪਤਤਾ ਪੂਰੀ ਤਰ੍ਹਾਂ ਬਰਕਰਾਰ ਰੱਖੀ ਜਾਂਦੀ ਹੈ। ਮੀਟਿੰਗ ਦੇ ਅੰਤ ਵਿੱਚ ਪ੍ਰਧਾਨ ਆਤਮਾ ਸਿੰਘ ਨੇ ਡਾ. ਮਨਜੀਤ ਕੌਰ ਅਤੇ ਉਨ੍ਹਾਂ ਦੀ ਟੀਮ ਦਾ ਧੰਨਵਾਦ ਕਰਦਿਆਂ ਭਰੋਸਾ ਦਿਵਾਇਆ ਕਿ ਐਸੋਸੀਏਸ਼ਨ ਹਮੇਸ਼ਾ ਸਰਕਾਰੀ ਹਸਪਤਾਲ ਦੇ ਉਪਰਾਲਿਆਂ ਵਿੱਚ ਪੂਰਾ ਸਹਿਯੋਗ ਦੇਵੇਗੀ। ਇਸ ਮੌਕੇ ਗੁਰਦਿੱਤ ਸਿੰਘ, ਸੁਰਜੀਤ ਸਿੰਘ, ਜਸਵਿੰਦਰ ਸਿੰਘ, ਅਜਮੇਰ ਸਿੰਘ, ਜਰਨੈਲ ਸਿੰਘ, ਰਾਮ ਸਿੰਘ, ਇਕਬਾਲ ਸਿੰਘ, ਵਿਜੇਪਾਲ, ਸੰਦੀਪ ਸਿੰਘ, ਗੁਰਜੀਤ ਸਿੰਘ, ਬੋਹੜ ਸਿੰਘ, ਸੁਖਦੀਪ ਸਿੰਘ, ਵਰਿੰਦਰ ਸਿੰਘ, ਪੂਰਨ ਸਿੰਘ, ਕੁਲਬੀਰ ਸਿੰਘ, ਸ਼ਮਸ਼ੇਰ ਸਿੰਘ, ਬਲਜੀਤ ਸਿੰਘ, ਹਰਬੰਸ ਸਿੰਘ, ਰਾਜਵਿੰਦਰ ਸਿੰਘ, ਕੁਲਵੰਤ ਸਿੰਘ, ਹਰਦੀਪ ਸਿੰਘ, ਲਖਵਿੰਦਰ ਸਿੰਘ, ਮਨਪ੍ਰੀਤ ਸਿੰਘ ਛੂਛਕ, ਲਵਲੀ ਸਿੰਘ, ਵਿਜੇ ਕੁਮਾਰ, ਸੰਜੀਵ ਸ਼ਰਮਾ, ਸਲਵਿੰਦਰ ਸਿੰਘ, ਗੁਰਵਿੰਦਰ ਸਿੰਘ ਲਹੁੱਕੇ, ਮਨਪ੍ਰੀਤ ਸਿੰਘ ਜ਼ੀਰਾ, ਮੁਖਤਿਆਰ ਸਿੰਘ, ਗੁਰਜੰਟ ਸਿੰਘ, ਸੋਨੂੰ, ਤਰਸੇਮ ਸਿੰਘ, ਸ਼ਿੰਦਰਪਾਲ ਸਿੰਘ, ਜਗਮੀਤ ਸਿੰਘ, ਗੁਰਭੇਜ ਸਿੰਘ, ਗੁਰਮੀਤ ਸਿੰਘ, ਪਰਮਜੀਤ ਸਿੰਘ, ਜਸਕਰਨ ਸਿੰਘ, ਜਗਜੀਤ ਸਿੰਘ, ਗਗਨਦੀਪ ਗਰੋਵਰ, ਜੋਗਿੰਦਰ ਸਿੰਘ, ਸੰਜੀਵ ਕੁਮਾਰ, ਸੁਖਬੀਰ ਸਿੰਘ, ਪਵਨਵੀਰ, ਮਨਜਿੰਦਰ ਸਿੰਘ, ਗੁਰਪ੍ਰਸਨ ਸਿੰਘ, ਜਗਦੇਵ ਸਿੰਘ, ਸਰਬਜੀਤ, ਜਤਿੰਦਰ ਸਿੰਘ, ਜਸਵੰਤ ਸਿੰਘ, ਬਲਵਿੰਦਰ ਸਿੰਘ, ਪ੍ਰਕਾਸ਼, ਹੇਮਰਾਜ, ਰਾਜਪ੍ਰੀਤ ਸਿੰਘ, ਮਨਜੀਤ ਸਿੰਘ, ਸੁਖਦੀਪ ਸ਼ਰਮਾ, ਸਤਪਾਲ ਸਿੰਘ, ਸ਼ਮੀ ਨਰੂਲਾ ਅਤੇ ਹੋਰ ਪ੍ਰੈਕਟੀਸ਼ਨਰਾਂ ਸਮੇਤ ਕਰੀਬ 60-70 ਮੈਂਬਰ ਮੌਜ਼ੂਦ ਰਹੇ।