ਬਲਾਕ ਸੰਮਤੀ ਮਖੂ ਦੇ ਜੀਵਨਜੋਤ ਕੌਰ ਚੇਅਰਪਰਸਨ ਤੇ ਸਾਰਜ ਸਿੰਘ ਬਾਠ ਵਾਈਸ ਚੇਅਰਮੈਨ ਚੁਣੇ ਗਏ
ਬਲਾਕ ਸੰਮਤੀ ਮਖੂ ਦੇ ਜੀਵਨਜੋਤ ਕੌਰ ਚੇਅਰਪਰਸਨ ਤੇ ਸਾਰਜ ਸਿੰਘ ਬਾਠ ਵਾਈਸ ਚੇਅਰਮੈਨ ਚੁਣੇ ਗਏ
Publish Date: Fri, 06 Mar 2026 04:48 PM (IST)
Updated Date: Fri, 06 Mar 2026 04:51 PM (IST)

ਕੇਵਲ ਆਹੂਜਾ, ਪੰਜਾਬੀ ਜਾਗਰਣ ਮਖੂ : ਬਲਾਕ ਸੰਮਤੀ ਮਖੂ ਦੇ ਚੇਅਰਮੈਨ ਤੇ ਵਾਈਸ ਚੇਅਰਮੈਨ ਦੀ ਚੋਣ ਜ਼ੀਰਾ ਦੇ ਤਹਿਸੀਲਦਾਰ ਸਤਿੰਦਰਪਾਲ ਸਿੰਘ, ਵਿਧਾਇਕ ਨਰੇਸ਼ ਕਟਾਰੀਆ, ਜ਼ਿਲ੍ਹਾ ਪਰਿਸ਼ਦ ਮੈਂਬਰ ਸ਼ੰਕਰ ਕਟਾਰੀਆ ਤੇ ਬੀਡੀਪੀਓ ਮਖੂ ਵਿਜੇ ਵਿਕਰਾਂਤ ਦੀ ਹਾਜ਼ਰੀ ਵਿਚ ਕੀਤੀ ਗਈ। ਜਿਸ ਵਿਚ ਸਰਬਸੰਮਤੀ ਨਾਲ ਆਮ ਪਾਰਟੀ ਦੇ ਸ੍ਰੀਮਤੀ ਜੀਵਨਜੋਤ ਕੌਰ ਪਤਨੀ ਸਤਜੀਵਨ ਸਿੰਘ ਫ਼ਤਿਹਗੜ੍ਹ ਸਭਰਾ ਚੇਅਰਪਰਸਨ ਤੇ ਸਾਰਜ ਸਿੰਘ ਬਾਠ ਡਿੱਬਵਾਲਾ ਜੋਗੇਵਾਲਾ ਵਾਈਸ ਚੇਅਰਮੈਨ ਚੁਣੇ ਗਏ। ਇਸ ਮੌਕੇ ਵਿਧਾਇਕ ਨਰੇਸ਼ ਕਟਾਰੀਆ ਨੇ ਕਿਹਾ ਕਿ ਬਲਾਕ ਮਖੂ ਦੇ ਹਰ ਪਿੰਡਾਂ ਵਿਚ ਬਿਨਾ ਭੇਦ-ਭਾਵ ਦੇ ਗਰਾਂਟਾਂ ਦਿੱਤੀਆਂ ਜਾ ਰਹੀਆਂ ਹਨ ਅਤੇ ਹਰ ਪਿੰਡ ਵਿਚ ਅਥਾਹ ਵਿਕਾਸ ਦੇ ਕੰਮ ਚੱਲ ਰਹੇ ਹਨ। ਜ਼ਿਲ੍ਹਾ ਪ੍ਰੀਸ਼ਦ ਮੈਂਬਰ ਸ਼ੰਕਰ ਕਟਾਰੀਆ ਨੇ ਬਲਾਕ ਸੰਮਤੀ ਦੇ ਜੋ 15 ਮੈਂਬਰ ਸਰਬਸੰਮਤੀ ਨਾਲ ਆਮ ਆਦਮੀ ਪਾਰਟੀ ਦੇ ਚੁਣੇ ਗਏ ਸਨ ਉਨ੍ਹਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਬਲਾਕ ਸੰਮਤੀ ਦੀ ਚੋਣ ਜੋ ਸਰਬਸੰਮਤੀ ਨਾਲ ਹੋਈ ਹੈ ਸਾਰੇ ਵਧਾਈ ਦੇ ਪਾਤਰ ਹਨ। ਇੱਥੇ ਇਹ ਵਰਨਣਯੋਗ ਹੈ ਕਿ ਵਿਧਾਨ ਸਭਾ ਹਲਕਾ ਜ਼ੀਰਾ ਦੇ ਬਲਾਕ ਮੱਖੂ ਦੀਆਂ ਹੋਈਆਂ ਪੰਚਾਇਤ ਸੰਮਤੀ ਚੋਣਾਂ ਚ ਆਮ ਆਦਮੀ ਪਾਰਟੀ ਦੇ ਜਿੱਤੇ 15 ਉਮੀਦਵਾਰਾਂ ਨੂੰ ਸਹੁੰ ਚੁੱਕ ਸਮਾਗਮ ਕਰਵਾਇਆ ਗਿਆ। ਜਿਸ ਵਿਚ ਮਖੂ ਜ਼ੋਨ-1 ਪਿੰਡ ਮਾਹਲੇ ਵਾਲਾ ਤੋਂ ਗੁਰਮੀਤ ਕੌਰ ਐੱਸਸੀ ਮਹਿਲਾ, ਜ਼ੋਨ-2 ਪਿੰਡ ਮੁੰਡੀ ਛੁਰੀ ਮਾਰਾ ਤੋਂ ਗੁਰਜੰਟ ਸਿੰਘ ਐੱਸਸੀ. ਪੁਰਸ਼, ਜ਼ੋਨ-3 ਪਿੰਡ ਜੋਗੇ ਵਾਲਾ ਤੋਂ ਸਾਰਜ ਸਿੰਘ ਜਰਨਲ ਪੁਰਸ਼, ਜ਼ੋਨ-4 ਪਿੰਡ ਰਸੂਲਪੁਰ ਤੋਂ ਮਨਜਿੰਦਰ ਕੌਰ ਜਰਨਲ ਮਹਿਲਾ, ਜ਼ੋਨ-5 ਪਿੰਡ ਭੇਹ ਗੁੱਜਰਾ ਤੋਂ ਰਜਵੰਤ ਕੌਰ ਜਰਨਲ ਮਹਿਲਾ, ਜ਼ੋਨ-6 ਪਿੰਡ ਤਲਵੰਡੀ ਨੇਪਾਲਾਂ ਰਮਨਦੀਪ ਕੌਰ ਜਨਰਲ ਮਹਿਲਾ, ਜ਼ੋਨ-7 ਪਿੰਡ ਪੀਰ ਮੁਹੰਮਦ ਤੋਂ ਕੰਵਲਜੀਤ ਕੌਰ ਐੱਸ.ਸੀ. ਮਹਿਲਾ, ਜ਼ੋਨ-8 ਪਿੰਡ ਰੌਸ਼ਨ ਸ਼ਾਹ ਵਾਲਾ ਤੋਂ ਕੁਲਵਿੰਦਰ ਕੌਰ ਐੱਸ ਸੀ. ਮਹਿਲਾ, ਜ਼ੋਨ-9 ਪਿੰਡ ਬਹਿਕ ਪਛਾੜੀਆਂ ਤੋਂ ਹੀਰਾ ਸਿੰਘ ਜਨਰਲ ਪੁਰਸ਼, ਜ਼ੋਨ-10 ਪਿੰਡ ਸਰਹਾਲੀ ਤੋਂ ਬਲਕਾਰ ਸਿੰਘ ਜਨਰਲ ਪੁਰਸ਼, ਜ਼ੋਨ-11 ਪਿੰਡ ਘੁੱਦੂ ਵਾਲਾ ਤੋਂ ਸਰਬਜੀਤ ਕੌਰ ਜਨਰਲ ਮਹਿਲਾ, ਜ਼ੋਨ-12 ਪਿੰਡ ਫ਼ਤਿਹਗੜ੍ਹ ਸਭਰਾ ਤੋਂ ਜੀਵਨਜੋਤ ਕੌਰ ਜਨਰਲ ਮਹਿਲਾ, ਜ਼ੋਨ-13 ਪਿੰਡ ਬਸਤੀ ਰੰਗਾ ਸਿੰਘ ਤੋਂ ਗੁਰਭੇਜ ਸਿੰਘ ਐੱਸ.ਸੀ. ਪੁਰਸ਼, ਜ਼ੋਨ-14 ਪਿੰਡ ਆਸ਼ੀਏ ਕੇ ਤੋਂ ਸੁਖਵਿੰਦਰ ਕੌਰ ਜਨਰਲ ਮਹਿਲਾ, ਜ਼ੋਨ-15 ਪਿੰਡ ਕਾਮਲਵਾਲਾ ਤੋਂ ਜਗਤਾਰ ਸਿੰਘ ਐੱਸ.ਸੀ. ਮਹਿਲਾ ਉਮੀਦਵਾਰ ਹਾਜ਼ਰ ਸਨ। ਸਹੁੰ ਚੁੱਕ ਸਮਾਗਮ ਵਿਚ ਨਰਿੰਦਰ ਮੋਹਨ ਕਟਾਰੀਆ ਪ੍ਰਧਾਨ ਨਗਰ ਪੰਚਾਇਤ ਮਖੂ, ਜਰਨੈਲ ਸਿੰਘ ਸੰਧੂ, ਵਰਿੰਦਰ ਠੁਕਰਾਲ ਸਾਬਕਾ ਪ੍ਰਧਾਨ ਨਗਰ ਪੰਚਾਇਤ ਮਖੂ, ਮਹਾਂਬੀਰ ਸਿੰਘ ਮੱਲਾਂਵਾਲਾ, ਗੁਰਪ੍ਰੀਤ ਸਿੰਘ ਕਮਾਲਗੜ, ਸਰਪੰਚ ਸੁਖਜੀਤ ਸਿੰਘ ਮੱਲੇ ਵਾਲਾ, ਸਰਪੰਚ ਜਸਵੀਰ ਸਿੰਘ ਸਦਰ ਵਾਲਾ, ਸਰਪੰਚ ਗੁਰਜੰਟ ਸਿੰਘ ਮਾਂਗਟ, ਸਰਪੰਚ ਬਲਜਿੰਦਰ ਸਿੰਘ ਸ਼ਾਹ ਬੋਕਰ, ਰਣਜੀਤ ਸਿੰਘ ਰਾਣਾ ਸਰਪੰਚ, ਸਰਪੰਚ ਪ੍ਰਭਜੀਤ ਸਿੰਘ, ਸਰਪੰਚ ਗੁਰਲਾਲ ਸਿੰਘ, ਸਰਪੰਚ ਹਰਪ੍ਰੀਤ ਸਿੰਘ, ਸਰਪੰਚ ਦਿਲਾਵਰ ਸਿੰਘ, ਸਰਪੰਚ ਲਖਵੀਰ ਸਿੰਘ, ਨੰਬਰਦਾਰ ਕੁਲਵਿੰਦਰ ਸਿੰਘ ਪ੍ਰੇਮੀਵਾਲਾ, ਪਲਵਿੰਦਰ ਸਿੰਘ ਸਰਪੰਚ ਮੌਜਗੜ, ਪ੍ਰਗਟ ਸਿੰਘ ਘੁਦੂ ਵਾਲਾ, ਗੁਰਮੇਜ ਸਿੰਘ ਤਲਵੰਡੀ ਨੇਪਾਲਾ, ਨਿਸ਼ਾਨ ਸਿੰਘ ਅਮੀਵਾਲਾ, ਬਲਵਿੰਦਰ ਠੁਕਰਾਲ, ਉਦੇਸ਼ ਕਟਾਰੀਆ, ਰਿਸ਼ੂ ਖੁਰਾਨਾ ਪ੍ਰਧਾਨ ਆੜ੍ਹਤੀਆ ਐਸੋਸੀਏਸ਼ਨ ਮਖੂ, ਪ੍ਰਦੀਪ ਕੱਕੜ, ਦਵਿੰਦਰ ਸਿੰਘ ਬੱਬੂ, ਪਵਨ ਖੰਨਾ, ਬਲਜਿੰਦਰ ਸਿੰਘ, ਮਲਕੀਤ ਸਿੰਘ ਅਤੇ ਹੋਰ ਪਤਵੰਤੇ ਹਾਜ਼ਰ ਸਨ।