ਜਗਦੀਸ਼ ਲਾਲ ਧਵਨ ਨੂੰ ਸੇਵਾ ਮੁਕਤੀ ’ਤੇ ਦਿੱਤੀ ਵਿਦਾਇਗੀ ਪਾਰਟੀ
ਜਗਦੀਸ਼ ਲਾਲ ਧਵਨ ਨੂੰ ਸਟਾਫ ਵੱਲੋਂ ਸ਼ਾਨਦਾਰ ਵਿਦਾਇਗੀ ਪਾਰਟੀ ਨਾਲ ਦਿੱਤੀ ਗਈ ਵਿਦਾਇਗੀ
Publish Date: Fri, 30 Jan 2026 04:38 PM (IST)
Updated Date: Fri, 30 Jan 2026 04:40 PM (IST)
ਦੀਪਕ ਵਧਾਵਨ, ਪੰਜਾਬੀ ਜਾਗਰਣ, ਗੁਰੂਹਰਸਹਾਏ : ਪੰਜਾਬ ਸਟੇਟ ਵੇਅਰ ਹਾਊਸ ਵਿਭਾਗ ਦੇ ਰਿਟਾਇਰ ਹੋਏ ਕਰਮਚਾਰੀ ਜਗਦੀਸ਼ ਲਾਲ ਧਵਨ ਨੂੰ ਸਟਾਫ ਅਤੇ ਅਧਿਕਾਰੀਆਂ ਵੱਲੋਂ ਸ਼ਾਨਦਾਰ ਵਿਦਾਇਗੀ ਪਾਰਟੀ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਪੰਜਾਬ ਸਟੇਟ ਵੇਅਰਹਾਊਸ ਯੂਨੀਅਨ ਦੇ ਪੰਜਾਬ ਪ੍ਰਧਾਨ ਵਿਜੇ ਸੋਈ ਅਤੇ ਮੈਨੇਜਰ ਸਾਜਣ ਝਾਂਬ ਵਿਸ਼ੇਸ਼ ਤੌਰ ’ਤੇ ਸਮਾਗਮ ਵਿੱਚ ਸ਼ਿਰਕਤ ਕਰਨ ਪੁੱਜੇ ਅਤੇ ਜ਼ਿਲ੍ਹਾ ਮੈਨੇਜਰ ਨੇ ਮਹਿਕਮੇ ਵੱਲੋਂ 75000 ਦਾ ਚੈੱਕ ਭੇਜ ਕੇ ਆਪਣੀ ਹਾਜ਼ਰੀ ਲਗਵਾਈ। ਇਸ ਮੌਕੇ ਅਸ਼ੋਕ ਕੁਮਾਰ, ਵਿਕਾਸ ਆਵਲਾ, ਵਿੱਕੀ ਧਵਨ, ਆਰਕੇ ਮਨਚੰਦਾ, ਪਵਨ ਨਰੂਲਾ ਰਾਂਝਾ, ਸਮਾਜ ਸੇਵੀ ਪਿਆਰੇ ਲਾਲ ਧਵਨ, ਬੂੜ ਚੰਦ ਬਿੰਦਰਾ, ਜਸਪਾਲ ਬਿੱਟਾ ਆਦੀ ਅਧਿਕਾਰੀ ਵੀ ਹਾਜ਼ਰ ਸਨ।