ਸਿਮਰਜੀਤ ਸੰਧੂ ਸਰਬਸੰਮਤੀ ਨਾਲ ਥਾਪੇ ਪ੍ਰਧਾਨ
ਅੰਤਰਰਾਸ਼ਟਰੀ ਜੱਟ ਸਿੱਖ ਭਾਈਚਾਰਾ ਜਥੇਬੰਦੀ ਨੇ ਕੀਤੀ ਇਕੱਤਰਤਾ
Publish Date: Sun, 29 Mar 2026 06:54 PM (IST)
Updated Date: Sun, 29 Mar 2026 06:57 PM (IST)

ਪਰਮਿੰਦਰ ਸਿੰਘ ਥਿੰਦ, ਪੰਜਾਬੀ ਜਾਗਰਣ ਫਿਰੋਜ਼ਪੁਰ : ਅੰਤਰਰਾਸ਼ਟਰੀ ਜੱਟ ਸਿੱਖ ਭਾਈਚਾਰਾ ਜਥੇਬੰਦੀ ਪੰਜਾਬ ਵੱਲੋਂ ਅੱਜ ਗੁਰਦੁਆਰਾ ਸ੍ਰੀ ਜਾਮਨੀ ਸਾਹਿਬ ਪਾਤਸ਼ਾਹੀ ਦੱਸਵੀਂ ਬਾਜੀਦਪੁਰ ਫਿਰੋਜ਼ਪੁਰ ਵਿਖੇ ‘‘ਜੱਟ ਕਾਨਫਰੰਸ’’ ਕੀਤੀ ਗਈ। ਜਿਸ ਵਿਚ ਪੰਜਾਬ ਭਰ ਦੇ ਜੱਟਾਂ ਨੇ ਹਿੱਸਾ ਲਿਆ ਅਤੇ ਜੱਟ ਭਾਈਚਾਰੇ ਦੇ ਮੁੱਦਿਆਂ ਨੂੰ ਵਿਚਾਰਿਆ ਗਿਆ। ਇਸ ਜੱਟ ਸਿੱਖ ਕਾਨਫਰੰਸ ਵਿਚ ਪਹਿਲੀ ਵਾਰ ਅਕਾਲੀ ਦਲ, ਕਾਂਗਰਸ ਆਮ ਆਦਮੀ ਪਾਰਟੀ, ਭਾਜਪਾ ਅਤੇ ਹੋਰ ਵੀ ਸਿਆਸੀ ਪਾਰਟੀਆਂ ਨਾਲ ਜੁੜੇ ਜੱਟ ਆਗੂ ਇੱਕ ਮੰਚ ’ਤੇ ਇਕੱਠੇ ਹੋਏ। ਮੀਟਿੰਗ ਵਿਚ ਪੁੱਜੇ ਜੱਟ ਭਾਈਚਾਰੇ ਦੇ ਲੋਕਾਂ ਨੇ ਭਾਈਚਾਰੇ ਦੀਆਂ ਮੰਗਾਂ ਤੇ ਵਿਚਾਰ ਕੀਤਾ ਗਿਆ। ਸਭਨਾ ਨੇ ਪੰਜਾਬ ਵਿਚ ਦੂਜੀਆਂ ਜਾਤੀਆਂ ਵਾਂਗੂ ਜਨਰਲ ਜਾਤੀ ਕਮਿਸ਼ਨ ਬਣਾਉਣ ਦੀ ਮੰਗ ਕੀਤੀ। ਆਰਥਿਕ ਤੌਰ ’ਤੇ ਕਮਜ਼ੋਰ, ਬੇਜ਼ਮੀਨੇ ਅਤੇ ਇਕ ਤੋਂ ਪੰਜ ਕਿਲਿਆਂ ਵਾਲੇ ਜੱਟਾਂ ਦੇ ਬੱਚਿਆਂ ਨੂੰ ਮੁਫ਼ਤ ਪੜਾਈ, ਵਜ਼ੀਫੇ, ਨੌਕਰੀਆਂ ਅਤੇ ਹੋਰ ਸਹੂਲਤਾਂ ਵਿਚ ਛੋਟ ਦਿੱਤੀਆਂ ਜਾਵੇ। ਟਾਰਗਿਟ ਕਰਕੇ ਜੱਟਾਂ ਖਿਲਾਫ਼ ਝੂਠੇ ਐੱਸਸੀ ਐੱਸਟੀ ਦੇ ਪਰਚਿਆਂ ’ਤੇ ਰੋਕ ਲਾਈ ਜਾਵੇ ਅਤੇ ਚੰਡੀਗੜ੍ਹ ਦੇ ਵਿਚ ਜੱਟ ਭਵਨ ਬਣਾਉਣ ਵਾਸਤੇ ਜ਼ਮੀਨ ਦਿੱਤੀ ਜਾਵੇ। ਇਸ ਜੱਟ ਸਿੱਖ ਕਾਨਫਰੰਸ ਨੂੰ ਸਾਬਕਾ ਵਿਧਾਇਕ ਪਰਮਿੰਦਰ ਸਿੰਘ ਪਿੰਕੀ, ਸਾਬਕਾ ਡੀਟੀਓ ਗੁਰਚਰਨ ਸਿੰਘ ਸੰਧੂ, ਹਰਿੰਦਰ ਸਿੰਘ ਕੁੱਲ, ਜੈਸਰਤ ਸੰਧੂ ਖੁੜੰਜ, ਚਮਕੌਰ ਸਿੰਘ ਟਿੱਬੀ, ਜੋਗਾ ਸਿੰਘ ਮੁਰਕ ਵਾਲਾ, ਗੁਰਪ੍ਰੀਤ ਸਿੰਘ ਸੰਧੂ ਮਾਣੇਵਾਲਾ, ਹਰਜਿੰਦਰ ਸਿੰਘ ਕਿਲੀ ਮੈਂਬਰ ਜ਼ਿਲ੍ਹਾ ਪਰਿਸ਼ਦ, ਹਰਜਿੰਦਰ ਸਿੰਘ ਘਾਂਗਾ ਚੇਅਰਮੈਨ ਜ਼ਿਲ੍ਹਾ ਪਲੈਨਿੰਗ ਬੋਰਡ ਫਿਰੋਜ਼ਪੁਰ, ਭੁਪਿੰਦਰ ਕੌਰ ਸੰਧੂ, ਜਗਜੀਤ ਸਿੰਘ ਜੀਤਾ ਟਿੱਬੀ, ਕੁਲਦੀਪ ਸਿੰਘ ਸਮਰਾ ਤਾਰੇਵਾਲਾ, ਬਲਵੀਰ ਸਿੰਘ ਬਾਠ, ਮੈਂਬਰ ਜ਼ਿਲ੍ਹਾ ਪਰਿਸ਼ਦ, ਜਤਿੰਦਰ ਸਿੰਘ ਗੋਪੀ ਔਲਖ, ਬਲਦੇਵ ਸਿੰਘ ਸੰਧੂ ਜੰਗ, ਸਵਰਨ ਸਿੰਘ ਮਿਸ਼ਰੀ ਵਾਲਾ, ਰਾਜਦੀਪ ਸਿੰਘ ਸੰਧੂ ਰੱਤਾਖੇੜਾ ਆਦਿ ਆਗੂ ਪੁੱਜੇ। ਜੱਟ ਭਾਈਚਾਰੇ ਵੱਲੋਂ ਕੁਲਜੀਤ ਸਿੰਘ ਰਟੌਲ ਪਟਿਆਲਾ, ਪਰਮਿੰਦਰ ਸਿੰਘ ਨਾਗੋਕੇ ਸ੍ਰੀ ਤਰਨ ਤਾਰਨ ਸਾਹਿਬ, ਗੁਰਦੀਪ ਸਿੰਘ ਟਿਵਾਣਾ ਸ੍ਰੀ ਫਤਿਹਗੜ੍ਹ ਸਾਹਿਬ, ਸੁਖਪ੍ਰੀਤ ਸਿੰਘ ਪਟਿਆਲਾ, ਅਦਾਕਾਰ ਅਤੇ ਗੀਤਕਾਰ ਗੁਰਨਾਮ ਸਿੱਧੂ, ਗੁਰਦਰਸ਼ਨ ਸਿੰਘ ਸੰਧੂ, ਗੁਰਦਿਆਲ ਸਿੰਘ ਟਿੱਬੀ, ਹਰਪਾਲ ਸਿੰਘ ਦੀ ਜਤਾਲਾ, ਗੱਬਰ ਸਿੰਘ ਫੁੱਲਰਵਨ ਅਤੇ ਹੋਰ ਵੀ ਬਹੁਤ ਸਾਰੇ ਆਗੂਆਂ ਨੇ ਸੰਬੋਧਨ ਕੀਤਾ। ਇੱਕਜੁਟਤਾ ਵਿਖਾਉਂਦਿਆਂ ਸਰਬ ਸੰਮਤੀ ਨਾਲ ਅੰਤਰਰਾਸ਼ਟਰੀ ਜੱਟ ਸਿੱਖ ਭਾਈਚਾਰਾ ਜਥੇਬੰਦੀ ਦਾ ਸਿਮਰਜੀਤ ਸਿੰਘ ਸੰਧੂ ਜੰਗ ਨੂੰ ਪ੍ਰਧਾਨ ਥਾਪਿਆ ਗਿਆ। ਜਲਦ ਹੋਰ ਨਿਯੁਕਤੀਆਂ ਕਰਕੇ ਜਥੇਬੰਦੀ ਨੂੰ ਸੁਚਾਰੂ ਢੰਗ ਨਾਲ ਚਲਾਉਣ ਦਾ ਪ੍ਰਣ ਕੀਤਾ ਗਿਆ। ਇਸ ਕਾਨਫਰੰਸ ਨੂੰ ਕਾਮਯਾਬ ਕਰਨ ਦੇ ਵਿਚ ਸਾਰਜ ਸਿੰਘ ਸੰਧੂ ਝੋਕ ਟਹਿਲ ਸਿੰਘ, ਰਾਜਦੀਪ ਸਿੰਘ ਸੰਧੂ ਰੱਤਾਖੇੜਾ, ਜਗਦੀਪ ਸਿੰਘ ਬੱਬੀ ਕਮੱਗਰ, ਦਵਿੰਦਰ ਸਿੰਘ ਜੰਗ, ਸਵਰਨ ਸਿੰਘ ਸੰਧੂ ਮਿਸ਼ਰੀ ਵਾਲਾ, ਮਾਸਟਰ ਮੋਹਰ ਸਿੰਘ ਸੋਥਾ ਸ੍ਰੀ ਮੁਕਤਸਰ ਸਾਹਿਬ, ਅਮਰਜੀਤ ਸਿੰਘ ਤਖਤ ਮਲਾਨਾ ਸ੍ਰੀ ਮੁਕਤਸਰ ਸਾਹਿਬ, ਰਸਦੀਪ ਸਿੰਘ ਸਰਪੰਚ ਥੇਹਗੁੱਜਰ, ਕਮਲਜੀਤ ਸਿੰਘ ਸਾਬਕਾ ਸਰਪੰਚ ਥੇਹਗੁੱਜਰ, ਚਮਕੌਰ ਸਿੰਘ ਟਿੱਬੀ, ਜਗਜੀਤ ਸਿੰਘ ਜੀਤਾ ਟਿੱਬੀ, ਗਗਨ ਬਰਾੜ ਡੋਡ, ਬਲਜੀਤ ਸਿੰਘ ਪੱਲਾ ਮੇਘਾ, ਤਰਨਜੀਤ ਸਿੰਘ ਸਾਬੂਆਣਾ, ਦਿਲਪ੍ਰੀਤ ਸਿੰਘ ਸਿੱਧੂ ਕਿਲਚੇ, ਗੁਰਮੀਤ ਸਿੰਘ ਸੰਧੂ, ਪ੍ਰੀਤ ਸਿੰਘ ਸ਼ਿਸ਼ਨਾ ਖਵਾਜਾ ਖੜਕ ਅਤੇ ਹੋਰ ਬਹੁਤ ਸਾਰੇ ਜੱਟ ਆਗੂਆਂ ਨੇ ਇਸ ਕਾਨਫਰੰਸ ਨੂੰ ਕਾਮਯਾਬ ਕਰਨ ਦੇ ਵਿਚ ਆਪਣਾ ਯੋਗਦਾਨ ਨਿਭਾਇਆ।