ਭਾਰਤ ਦੀ ਪਾਕਿਸਤਾਨ ’ਤੇ ਸ਼ਾਨਦਾਰ ਜਿੱਤ ਦਾ ਜ਼ੀਰਾ ’ਚ ਜਸ਼ਨ
ਭਾਰਤ ਦੀ ਪਾਕਿਸਤਾਨ ਉੱਤੇ ਸ਼ਾਨਦਾਰ ਜਿੱਤ ਦਾ ਜ਼ੀਰਾ ਵਿਚ ਜਸ਼ਨ
Publish Date: Mon, 16 Feb 2026 04:34 PM (IST)
Updated Date: Mon, 16 Feb 2026 04:36 PM (IST)

ਗੌਰਵ ਗੌੜ ਜੌਲੀ,ਪੰਜਾਬੀ ਜਾਗਰਣ ਜ਼ੀਰਾ : ਕ੍ਰਿਕਟ ਦਾ ਜਨੂਨ ਵੈਸੇ ਤਾਂ ਜ਼ੀਰਾ ਵਾਸੀਆਂ ਦੇ ਸਿਰ ਚੜ੍ਹ ਕੇ ਬੋਲਦਾ ਹੀ ਹੈ ਪਰ ਜਦੋਂ ਮੁਕਾਬਲਾ ਗੁਆਂਢੀ ਮੁਲਕ ਪਾਕਿਸਤਾਨ ਨਾਲ ਹੋਵੇ ਤਾਂ ਉਤਸ਼ਾਹ ਸੱਤਵੇਂ ਸਿਖਰ ’ਤੇ ਪਹੁੰਚ ਜਾਂਦਾ ਹੈ। ਐਤਵਾਰ ਵੀ ਅਜਿਹਾ ਹੀ ਵੇਖਣ ਨੂੰ ਮਿਲਿਆ। ਰੋਮਾਂਚਿਕ ਮੁਕਾਬਲੇ ਵਿਚ ਭਾਰਤ ਦੇ ਖਾਤੇ ਵਿਚ ਜਿੱਤ ਆਉਂਦੇ ਹੀ ਜ਼ੀਰਾ ਵਿਚ ਜਸ਼ਨ ਮਨਾਇਆ ਗਿਆ ਅਤੇ ਜ਼ੀਰਾ ਵਾਸੀਆਂ ਦਾ ਸੁਪਰ ਸੰਡੇ ਬਣ ਗਿਆ। ਲੋਕਾਂ ਨੇ ਆਤਿਸ਼ਬਾਜ਼ੀ ਕੀਤੀ ਮਠਿਆਈਆਂ ਵੰਡੀਆਂ। ਸਥਾਨਕ ਸ਼ੇਰਾਂ ਵਾਲਾ ਚੌਂਕ ਦੇ ਵਿਚ ਲੋਕਾਂ ਨੇ ਆਤਿਸ਼ਬਾਜ਼ੀ ਚਲਾ ਕੇ ਜਸ਼ਨ ਮਨਾਇਆ। ਸ਼ਹਿਰ ਦੇ ਹੋਟਲ, ਰੈਸਟੋਰੈਂਟਾਂ ਦੇ ਵਿਚ ਖਾਸ ਤਿਆਰੀ ਕੀਤੀ ਗਈ ਸੀ। ਲੋਕਾਂ ਨੂੰ ਜਿੱਥੇ ਮੌਕਾ ਮਿਲਿਆ ਟੀਵੀ ਸੈੱਟ ਅੱਗੇ ਬੈਠ ਗਏ। ਦੇਰ ਰਾਤ ਜਿਵੇਂ ਹੀ ਭਾਰਤੀ ਟੀਮ ਨੇ ਜਿੱਤ ਹਾਸਲ ਕੀਤੀ, ਜਸ਼ਨ ਦਾ ਮਾਹੌਲ ਬਣ ਗਿਆ। ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਅਤੇ ਔਰਤਾਂ ਤੱਕ, ਹਰ ਕੋਈ ਮੈਚ ਦਾ ਆਨੰਦ ਮਾਣ ਰਿਹਾ ਸੀ। ਲੋਕਾਂ ਨੇ ਇੱਕ ਦੂਜੇ ਨੂੰ ਵਧਾਈ ਦਿੱਤੀ ਅਤੇ ਮਿਠਾਈਆਂ ਵੰਡੀਆਂ। ਜ਼ੀਰਾ ਦੇ ਲੋਕਾਂ ਨੇ ਕਿਹਾ ਕਿ ਇਹ ਜਿੱਤ ਸਾਡੇ ਲਈ ਬਹੁਤ ਖਾਸ ਹੈ। ਅਸੀਂ ਪਾਕਿਸਤਾਨ ਨੂੰ ਹਰਾ ਦਿੱਤਾ ਹੈ, ਇਹ ਇਕ ਵੱਡੀ ਪ੍ਰਾਪਤੀ ਹੈ। ਸ਼ਹਿਰ ਵਾਸੀਆਂ ਨਾਲ ਸਥਾਨਕ ਸ਼ੇਰਾਂਵਾਲਾ ਚੌਂਕ ਦੇ ਵਿਚ ਜਿੱਤ ਦਾ ਜਸ਼ਨ ਮਨਾਉਣ ਪੁੱਜੇ ਨਗਰ ਕੌਂਸਲ ਜ਼ੀਰਾ ਦੇ ਪ੍ਰਧਾਨ ਸਰਬਜੀਤ ਕੌਰ ਦੇ ਪਤੀ ਗੁਰਪ੍ਰੀਤ ਸਿੰਘ ਜੱਜ ਨੇ ਕਿਹਾ ਕਿ ਭਾਰਤੀ ਟੀਮ ਨੇ ਪਾਕਿਸਤਾਨ ਵਿਰੁੱਧ ਆਪਣੀ ਜਿੱਤ ਨਾਲ ਪ੍ਰਸੰਸਕਾਂ ਨੂੰ ਇਕ ਵੱਡਾ ਤੋਹਫ਼ਾ ਦਿੱਤਾ ਹੈ। ਕ੍ਰਿਕਟ ਪ੍ਰਸੰਸਕ ਹਮੇਸ਼ਾ ਇਸ ਮੈਚ ਨੂੰ ਲੈ ਕੇ ਉਤਸ਼ਾਹਿਤ ਰਹਿੰਦੇ ਹਨ। ਭਾਰਤੀ ਟੀਮ ਨੇ ਪਾਕਿਸਤਾਨ ਨੂੰ ਉਸ ਤਰੀਕੇ ਨਾਲ ਹਰਾਇਆ ਜਿਸ ਤਰ੍ਹਾਂ ਉਨ੍ਹਾਂ ਤੋਂ ਉਮੀਦ ਕੀਤੀ ਜਾਂਦੀ ਸੀ।