ਨੌਜਵਾਨਾਂ ਦੇ ਮੋਢਿਆਂ ’ਤੇ ਭਾਰਤ ਦਾ ਭਵਿੱਖ : ਸਾਧਵੀ ਗਿਆਨ ਪ੍ਰਭਾ ਭਾਰਤੀ
ਨੌਜਵਾਨਾਂ ਦੇ ਮੋਢਿਆਂ ’ਤੇ ਭਾਰਤ ਦਾ ਭਵਿੱਖ
Publish Date: Mon, 23 Feb 2026 04:14 PM (IST)
Updated Date: Mon, 23 Feb 2026 04:16 PM (IST)

ਪੱਤਰ ਪ੍ਰੇਰਕ,ਪੰਜਾਬੀ ਜਾਗਰਣ, ਜ਼ੀਰਾ : ਸਿੱਧ ਪੀਠ ਮਾਂ ਕਾਲਕਾ ਧਾਮ ਵਿਖੇ ਧਰਮ ਸੰਮੇਲਨ ਆਯੋਜਨ ਸੰਮਤੀ ਜ਼ੀਰਾ ਵੱਲੋਂ ਵਿਸ਼ੇਸ਼ ਧਰਮ ਸੰਮੇਲਨ ਕਰਵਾਇਆ ਗਿਆ। ਸੰਮੇਲਨ ਦੀ ਸ਼ੁਰੂਆਤ ਦਿਵਿਆ ਜਯੋਤੀ ਜਾਗ੍ਰਿਤੀ ਸੰਸਥਾਨ ਮੋਗਾ ਤੋਂ ਵਿਸ਼ੇਸ਼ ਤੌਰ ’ਤੇ ਪਹੁੰਚੇ ਸਾਧਵੀ ਗਿਆਨ ਪ੍ਰਭਾ ਭਾਰਤੀ, ਸਾਧਵੀ ਪ੍ਰੀਤੀ ਭਾਰਤੀ, ਜਤਿੰਦਰ ਸਹਿ ਪ੍ਰਾਂਤ ਬੌਧਿਕ ਪ੍ਰਮੁੱਖ ਆਰਐੱਸਐੱਸ ਪੰਜਾਬ ਵੱਲੋਂ ਮਾਂ ਭਾਰਤੀ ਦੀ ਫੋਟੋ ਅੱਗੇ ਜੋਤ ਜਗਾ ਕੇ ਕੀਤੀ ਗਈ। ਇਸ ਮੌਕੇ ਪ੍ਰਵਚਨ ਕਰਦਿਆਂ ਸਾਧਵੀ ਗਿਆਨ ਪ੍ਰਭਾ ਭਾਰਤੀ, ਸਾਧਵੀ ਪ੍ਰੀਤੀ ਭਾਰਤੀ ਨੇ ਕਿਹਾ ਕਿ ਕੱਲ੍ਹ ਦੇ ਭਾਰਤ ਦਾ ਭਵਿੱਖ ਨੌਜਵਾਨਾਂ ਦੇ ਮੋਢਿਆਂ ’ਤੇ ਟਿਕਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਭਾਰਤ ਦਾ ਭਵਿੱਖ ਸਿਰਫ਼ ਆਰਥਿਕ ਤਰੱਕੀ ਨਾਲ ਨਹੀਂ, ਸਗੋਂ ਸੰਸਕਾਰਾਂ ਦੀ ਮਜ਼ਬੂਤੀ ਨਾਲ ਨਿਰਮਿਤ ਹੁੰਦਾ ਹੈ। ਨੌਜਵਾਨ ਪੀੜ੍ਹੀ ਨੂੰ ਆਪਣੇ ਮੂਲਾਂ, ਪਰੰਪਰਾਵਾਂ ਅਤੇ ਸੱਭਿਆਚਾਰਕ ਵਿਰਾਸਤ ਨਾਲ ਜੋੜਨਾ ਸਮੇਂ ਦੀ ਸਭ ਤੋਂ ਵੱਡੀ ਲੋੜ ਹੈ। ਸਾਧਵੀ ਗਿਆਨ ਪ੍ਰਭਾ ਭਾਰਤੀ ਨੇ ਕਿਹਾ ਕਿ ਜੇ ਨੌਜਵਾਨ ਆਪਣੇ ਜੀਵਨ ਵਿੱਚ ਅਨੁਸ਼ਾਸਨ, ਸੇਵਾ ਭਾਵਨਾ ਅਤੇ ਰਾਸ਼ਟਰ ਪ੍ਰੇਮ ਨੂੰ ਅਪਣਾਉਣ, ਤਾਂ ਭਾਰਤ ਵਿਸ਼ਵਗੁਰੂ ਬਣ ਸਕਦਾ ਹੈ। ਸਾਧਵੀ ਪ੍ਰੀਤੀ ਭਾਰਤੀ ਨੇ ਆਪਣੇ ਸੰਬੋਧਨ ਵਿਚ ਆਤਮਿਕ ਜਾਗਰੂਕਤਾ ਨੂੰ ਜੀਵਨ ਦੀ ਸਫਲਤਾ ਦਾ ਮੂਲ ਮੰਤਰ ਦੱਸਦਿਆਂ ਕਿਹਾ ਕਿ ਆਧਿਆਤਮਿਕਤਾ ਮਨੁੱਖ ਨੂੰ ਅੰਦਰੋਂ ਮਜ਼ਬੂਤ ਕਰਦੀ ਹੈ ਅਤੇ ਸਮਾਜ ਨੂੰ ਏਕਤਾ ਦੇ ਸੂਤਰ ਵਿਚ ਪਰੋਦੀ ਹੈ। ਇਸ ਦੌਰਾਨ ਪ੍ਰਾਂਤ ਬੌਧਿਕ ਪ੍ਰਮੁੱਖ ਆਰਐਸਐਸ ਪੰਜਾਬ ਨੇ ਕਿਹਾ ਕਿ ਸ਼ਤਾਬਦੀ ਸਾਲ ਸਿਰਫ਼ ਇੱਕ ਜਸ਼ਨ ਨਹੀਂ ਹੈ, ਸਗੋਂ ਆਤਮ-ਨਿਰੀਖਣ ਅਤੇ ਨਵੇਂ ਸੰਕਲਪ ਦਾ ਮੌਕਾ ਹੈ। ਸੰਘ ਦਾ ਮੁੱਖ ਉਦੇਸ਼ ਸਮਾਜਿਕ ਸਦਭਾਵਨਾ, ਸੇਵਾ ਅਤੇ ਦੇਸ਼ ਭਗਤੀ ਰਾਹੀਂ ਸਮਾਜ ਨੂੰ ਇਕਜੁੱਟ ਕਰਨਾ ਰਿਹਾ ਹੈ।ਉਨ੍ਹਾਂ ਸਮਾਜ ਨੂੰ ਅਖੌਤੀ ਲਵ ਜੇਹਾਦ ਵਰਗੀਆਂ ਘਟਨਾਵਾਂ ਪ੍ਰਤੀ ਜਾਗਰੂਕ ਰਹਿਣ ਦੀ ਜਰੂਰਤ ਦੱਸੀ। ਇਸ ਮੌਕੇ ਸਾਬਕਾ ਚੇਅਰਮੈਨ ਹਰੀਸ਼ ਜੈਨ ਗੋਗਾ, ਪਵਨ ਕੁਮਾਰ ਲੱਲੀ ਮੁੱਖ ਸੇਵਾਦਾਰ ਮਾਂ ਕਾਲਕਾ ਮੰਦਰ ਜੀਰਾ, ਰਾਮ ਤੀਰਥ ਸ਼ਰਮਾ, ਸੱਤਦੇਵ ਨਰੂਲਾ ਵਿਭਾਗ ਸਚਿਵ ਸਰਵਹਿੱਤਕਾਰੀ ਸਿੱਖਿਆ ਸੰਸਥਾਵਾਂ, ਸੁਨੀਲ ਕੁਮਾਰ ਆਰਐਸਐਸ, ਦੀਪਕ ਕੁਮਾਰ ਧਰਮ ਸੰਮੇਲਨ ਆਯੋਜਨ ਸੰਮਤੀ ਪ੍ਰਮੁੱਖ, ਹਾਕਮ ਸਿੰਘ ਅਰੋੜਾ ਪ੍ਰਧਾਨ ਅਰੋੜਾ ਮਹਾਂਸਭਾ, ਵਨੀਤਾ ਝਾਂਜੀ,ਸੁਮਨ ਬੰਸੀਵਾਲ, ਰਜਿੰਦਰ ਬੰਸੀਵਾਲ ਵਿਭਾਗ ਮੰਤਰੀ ਸੇਵਾ ਭਾਰਤੀ ਜੀਰਾ, ਵੀਰ ਜੈਨ, ਕੁਲਭੂਸ਼ਨ ਜੈਨ, ਸੁਖਦੇਵ ਬਿੱਟੂ ਵਿੱਜ ਪ੍ਰਧਾਨ ਭਾਵਿਪ,ਸੁੰਦਰਮ ਸੂਦ, ਐਡਵੋਕੇਟ ਵਿਨੋਦ ਸੂਦ,ਹਰੀਦਾਸ ਚੌਹਾਨ, ਪ੍ਰਿੰਸੀਪਲ ਗੁਰਵਿੰਦਰ ਸਿੰਘ, ਕੁਲਭੂਸ਼ਨ ਸ਼ਰਮਾ, ਰਾਜ ਕੁਮਾਰ, ਜਨਕ ਰਾਜ ਗੌਤਮ, ਸੂਆ ਰਾਮ, ਸੁਰਜੀਤ ਚੌਂਧਰੀ ਆਦਿ ਹਾਜ਼ਰ ਸਨ।