ਅਮਰੀਕਾ, ਇਜ਼ਰਾਇਲ-ਇਰਾਨ ਜੰਗ ’ਚ ਯੁੱਧ-ਵਿਰਾਮ ਲਗਵਾਏ ਭਾਰਤ : ਮਦਨ ਨਰੂਲਾ
ਅਮਰੀਕਾ, ਇਜਰਾਇਲ-ਇਰਾਨ ਜੰਗ ’ਚ ਯੁੱਧ-ਵਿਰਾਮ ਕਰਵਾਏ ਭਾਰਤ: ਮਦਨ ਨਰੂਲਾ
Publish Date: Sat, 21 Mar 2026 03:54 PM (IST)
Updated Date: Sat, 21 Mar 2026 03:58 PM (IST)

ਰਵੀ ਮੌਂਗਾ, ਪੰਜਾਬੀ ਜਾਗਰਣ ਗੁਰੂਹਰਸਹਾਏ : ਵਿਸ਼ਵ ਏਕੀਕਰਨ ਅੰਦੋਲਨ ਦੇ ਸੰਯੋਜਨ ਮਦਨ ਲਾਲ ਨਰੂਲਾ ਜਿਹੜੇ ਕਿ ਪਿਛਲੇ 148 ਦਿਨਾਂ ਤੋਂ ਜਨਤਕ ਮੰਗਾਂ ਨੂੰ ਲੈ ਕੇ ਰੇਲਵੇ ਪਾਰਕ ਗੁਰੂਹਰਸਹਾਏ ਵਿਖੇ ਧਰਨਾ ਦੇ ਰਹੇ ਹਨ ਨੇ ਇਕ ਮੈਮੋਰੈਂਡ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਭੇਜ ਕੇ ਮੰਗ ਕੀਤੀ ਹੈ ਕਿ ਅਮਰੀਕਾ, ਇਜਰਾਇਲ-ਇਰਾਨ ਵਿਚਾਲੇ ਜੰਗ ’ਚ ਸੰਯੁਕਤ ਰਾਸ਼ਟਰ (ਯੂਐੱਨ) ਵਿਚ ਪ੍ਰਸਤਾਵ ਪਾਸ ਕਰਵਾ ਕੇ ਯੁੱਧ ਵਿਰਾਮ ਕਰਵਾਏ ਕਿਉਂਕਿ ਇਸ ਜੰਗ ਨਾਲ ਮੱਧ ਪੂਰਵੀ ਦੇਸ਼ਾਂ ਦਾ ਬਹੁਤ ਹੀ ਜ਼ਿਆਦਾ ਜਾਨੀ ਅਤੇ ਮਾਲੀ ਨੁਕਸਾਨ ਹੋ ਰਿਹਾ ਹੈ। ਕੁਦਰਤੀ ਵਸੀਲਿਆਂ ਤੇਲ, ਗੈਸ, ਪੈਟਰੋਲੀਅਮ ਵਰਗੇ ਪਦਾਰਥਾਂ ਦਾ ਤਾਂ ਬਹੁਤ ਹੀ ਜ਼ਿਆਦਾ ਨੁਕਸਾਨ ਹੋ ਰਿਹਾ ਹੈ ਜਿਸ ਦਾ ਅਸਰ ਪੂਰੀ ਦੁਨੀਆਂ ਦੇ ਦੇਸ਼ਾਂ ਉੱਪਰ ਪੈ ਰਿਹਾ ਹੈ। ਇਸ ਕਰਕੇ ਇਸ ਜੰਗ ਨੂੰ ਰੁਕਵਾਉਣਾ ਬਹੁਤ ਹੀ ਜ਼ਰੂਰੀ ਹੈ। ਮਦਨ ਨਰੂਲਾ ਨੇ ਆਪਣੇ ਮੈਮੋਰੈਂਡਮ ਰਾਹੀ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀਨੂੰ ਸੁਝਾਵ ਦਿੱਤਾ ਹੈ ਅਤੇ ਮੰਗ ਕੀਤੀ ਹੈ ਕਿ ਭਵਿੱਖ ਵਿੱਚ ਜੰਗ ਤੋਂ ਸੱਖਣੀ ਦੁਨੀਆਂ ਦੇ ਨਿਰਮਾਣ ਵਾਸਤੇ ਸਾਰੀ ਦੁਨੀਆਂ ਦੇ ਦੇਸ਼ਾਂ ਨੂੰ ਨਾਲ ਲੈ ਕੇ ਨਵੇਂ ਬਣੇ ਸੰਗਠਨ ਬ੍ਰਿਕਸ ਨੂੰ ਅੱਗੇ ਵਧਾਉਂਦੇ ਹੋਏ ਸੰਯੁਕਤ ਰਾਸ਼ਟਰ ਸੰਘ ਨੂੰ ਭੰਗ ਕਰਵਾ ਕੇ ਸਵਿਟਜ਼ਰਲੈਂਡ ਵਿਚ ਵਿਸ਼ਵ ਸਰਕਾਰ ਦੀ ਸਥਾਪਨਾ ਕੀਤੀ ਜਾਵੇ ਅਤੇ ਪੰਜ ਦੇਸ਼ਾਂ ਅਮਰੀਕਾ, ਰੂਸ, ਚੀਨ, ਬਰਤਾਨੀਆ ਅਤੇ ਫਰਾਂਸ ਦੀ ਵੀਟੋ ਪਾਵਰ ਖਤਮ ਕੀਤੀ ਜਾਏ, ਕਿਉਂਕਿ ਜਿਸ ਮਕਸਦ ਵਾਸਤੇ 1945 ਵਿਚ ਦੂਸਰੀ ਵਰਲਡ ਵਾਰ ਤੋਂ ਬਾਅਦ ਸੰਯੁਕਤ ਰਾਸ਼ਟਰ (ਯੂਐੱਨ) ਦਾ ਗਠਨ ਕੀਤਾ ਗਿਆ ਸੀ ਉਸ ਵਿਚ ਸੰਯੁਕਤ ਰਾਸ਼ਟਰ ਤੇ ਪੰਜ ਵਿਟੋ ਪਾਵਰ ਪ੍ਰਾਪਤ ਦੇਸ਼ ਬਿਲਕੁਲ ਅਸਫਲ ਰਹੇ ਹਨ