42 ਸ਼ਰਧਾਲੂਆਂ ਵੱਲੋਂ ਆਰੰਭ ਕਰਵਾਏ ਜਾਣਗੇ ਦੂਜੀ ਲੜੀ ਪਾਠ
ਦੂਜੀ ਲੜੀ ’ਚ 42 ਸ਼ਰਧਾਲੂਆਂ ਵੱਲੋਂ ਸ਼੍ਰੀ ਅਖੰਡ ਪਾਠ ਸਾਹਿਬ ਆਰੰਭ ਕਰਵਾਏ ਜਾਣਗੇ
Publish Date: Tue, 24 Feb 2026 05:15 PM (IST)
Updated Date: Tue, 24 Feb 2026 05:19 PM (IST)

ਕੇਵਲ ਆਹੂਜਾ, ਪੰਜਾਬੀ ਜਾਗਰਣ ਮਖੂ : ਧੰਨ ਧੰਨ ਸ੍ਰੀਮਾਨ ਸੰਤ ਬਾਬਾ ਕਰਮ ਚੰਦ ਜੀ ਬਾਠਾਂ ਵਾਲਾ ਦੀ 41ਵੀਂ ਸਲਾਨਾ ਬਰਸੀ ਮਨਾਉਣ ਦੇ ਸਬੰਧ ’ਚ ਗੁਰਦੁਆਰਾ ਸਾਹਿਬ ਬਾਬਾ ਕਰਮ ਚੰਦ ਜੀ ਬਾਠਾਂ ਵਾਲਾ ਮਖੂ ਵਿਖੇ ਪਹਿਲੀ ਲੜੀ ਵਿਚ ਆਰੰਭ ਕਰਵਾਏ ਹੋਏ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਸੰਪੂਰਨ ਉਪਰੰਤ ਅੱਜ ਸ੍ਰੀ ਅਖੰਡ ਪਾਠ ਸਾਹਿਬ ਜੀ ਦੀ ਦੂਜੀ ਲੜੀ ਆਰੰਭ ਕੀਤੀ ਗਈ। ਇਸ ਮੌਕੇ ਗੁਰਦੁਆਰਾ ਸਾਹਿਬ ਬਾਬਾ ਕਰਮ ਚੰਦ ਬਾਠਾਂ ਵਾਲਾ ਮਖੂ ਦੇ ਮੈਨੇਜਰ ਇਕਬਾਲ ਸਿੰਘ ਚੱਬਾ ਨੇ ਜਾਣਕਾਰੀ ਦੱਸਿਆ ਕਿ ਬਾਬਾ ਦੀ ਬਰਸੀ ਦੇ ਸਬੰਧ ਵਿਚ 22 ਫਰਵਰੀ ਤੋਂ ਸ਼ੁਰੂ ਕੀਤੀ ਹੋਈ ।ਸ਼੍ਰੀ ਅਖੰਡ ਪਾਠ ਸਾਹਿਬ ਦੀ ਪਹਿਲੀ ਲੜੀ ਵਿਚ 40 ਸ਼ਰਧਾਲੂਆਂ ਵੱਲੋਂ ਆਰੰਭ ਕਰਵਾਏ ਹੋਏ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਸੰਪੂਰਨ ਉਪਰੰਤ ਅੱਜ ਦੂਜੀ ਲੜੀ ਵਿਚ 42 ਸ਼ਰਧਾਲੂਆਂ ਵੱਲੋਂ ਸ਼੍ਰੀ ਅਖੰਡ ਪਾਠ ਸਾਹਿਬ ਆਰੰਭ ਕਰਵਾਏ ਗਏ। ਇਸ ਮੌਕੇ ਭਾਈ ਮਨਜੀਤ ਸਿੰਘ ਹੈੱਡ ਗ੍ਰੰਥੀ, ਭਾਈ ਗੁਰਜੰਟ ਸਿੰਘ ਕਥਾ ਵਾਚਕ, ਭਾਈ ਬਲਵੀਰ ਸਿੰਘ ਗ੍ਰੰਥੀ, ਹਜੂਰੀ ਰਾਗੀ ਭਾਈ ਕਰਨਦੀਪ ਸਿੰਘ, ਭਾਈ ਗੁਰਵਿੰਦਰ ਸਿੰਘ, ਭਾਈ ਗੁਰ ਸਾਹਿਬ ਸਿੰਘ, ਸੇਵਾਦਾਰ ਤਰਲੋਚਨ ਸਿੰਘ, ਸਤਨਾਮ ਸਿੰਘ, ਜਗਜੀਤ ਸਿੰਘ ਪੱਪੂ, ਅਮਰਜੀਤ ਸਿੰਘ ਪੋਪੀ, ਸੁਖਦੇਵ ਸਿੰਘ, ਲਖਵਿੰਦਰ ਸਿੰਘ, ਅਮਨਦੀਪ ਸਿੰਘ, ਜਸ਼ਨਦੀਪ ਸਿੰਘ, ਗੁਰਜੀਤ ਸਿੰਘ, ਧਰਮਪ੍ਰੀਤ ਸਿੰਘ, ਅਮਨਦੀਪ ਸਿੰਘ, ਗੁਰਜੰਟ ਸਿੰਘ ਮਿਸਤਰੀ, ਜਤਿੰਦਰ ਸਿੰਘ, ਪ੍ਰਗਟ ਸਿੰਘ ਲਹਿਰਾ, ਨਿਸ਼ਾਨ ਸਿੰਘ ਜੱਗੇਵਾਲਾ, ਸੁਖਜੀਤ ਸਿੰਘ ਤਲਵੰਡੀ, ਗੁਰਲਾਲ ਸਿੰਘ ਸਿੱਧੂ ਸ਼ੀਹਾਂਪਾੜੀ ਆਦਿ ਹਾਜ਼ਰ ਸਨ।