ਰਾਕੇਸ਼ ਅਗਰਵਾਲ (ਬਬਲੀ) ਥਾਪੇ ਫਿਰੋਜ਼ਪੁਰ ਇਕਾਈ ਦੇ ਪ੍ਰਧਾਨ
ਅਖਿਲ ਭਾਰਤੀ ਅਗਰਵਾਲ ਸੰਮੇਲਨ ਦੀ ਹੋਈ ਅਹਿਮ ਮੀਟਿੰਗ
Publish Date: Sun, 11 Jan 2026 04:54 PM (IST)
Updated Date: Sun, 11 Jan 2026 04:57 PM (IST)

ਹਰਚਰਨ ਸਿੰਘ ਸਾਮਾ, ਪੰਜਾਬੀ ਜਾਗਰਣ ਫਿਰੋਜ਼ਪੁਰ : ਮਹਾਰਾਜਾ ਅਗਰਸੈਨ ਆਸ਼ੀਰਵਾਦ ਨਾਲ ਅਖਿਲ ਭਾਰਤੀ ਅਗਰਵਾਲ ਸੰਮੇਲਨ ਦੀ ਇਕ ਵਿਸ਼ੇਸ਼ ਮੀਟਿੰਗ ਫਿਰੋਜ਼ਪੁਰ ਛਾਉਣੀ ਵਿਖੇ ਹੋਈ।ਇਹ ਮੀਟਿੰਗ ਸੰਮੇਲਨ ਦੇ ਪੰਜਾਬ ਪ੍ਰਧਾਨ ਸੁਰਿੰਦਰ ਅਗਰਵਾਲ ਦੇ ਦਿਸ਼ਾ-ਨਿਰਦੇਸ਼ਾਂ ਅਤੇ ਲਾਲ ਚੰਦ ਗੋਇਲ (ਸਰਪ੍ਰਸਤ) ਤੇ ਹਰੀਸ਼ ਗੋਇਲ ਸੀਨੀਅਰ ਮੀਤ ਪ੍ਰਧਾਨ, ਪੰਜਾਬ ਦੀ ਪ੍ਰਧਾਨਗੀ ਹੇਠ ਸੰਪੰਨ ਹੋਈ। ਮੀਟਿੰਗ ਦੌਰਾਨ ਸਰਵਸੰਮਤੀ ਨਾਲ ਰਾਕੇਸ਼ ਅਗਰਵਾਲ (ਬਬਲੀ) ਨੂੰ ਅਖਿਲ ਭਾਰਤੀ ਅਗਰਵਾਲ ਸੰਮੇਲਨ, ਫਿਰੋਜ਼ਪੁਰ ਇਕਾਈ ਦਾ ਜ਼ਿਲ੍ਹਾ ਪ੍ਰਧਾਨ ਚੁਣਿਆ ਗਿਆ। ਆਪਣੀ ਨਵੀਂ ਟੀਮ ਦਾ ਗਠਨ ਕਰਦਿਆਂ ਉਨ੍ਹਾਂ ਨੇ ਜਿਤੇਸ਼ ਅਗਰਵਾਲ ਨੂੰ ਸਕੱਤਰ, ਮਨਮੋਹਨ ਗੁਪਤਾ ਨੂੰ ਖਜ਼ਾਨਚੀ ਨਿਯੁਕਤ ਕੀਤਾ। ਨਵ-ਨਿਯੁਕਤ ਪ੍ਰਧਾਨ ਰਾਕੇਸ਼ ਅਗਰਵਾਲ ਨੇ ਸਮੂਹ ਮੈਂਬਰਾਂ ਦਾ ਧੰਨਵਾਦ ਕਰਦਿਆਂ ਵਿਸ਼ਵਾਸ ਦਿਵਾਇਆ ਕਿ ਉਹ ਅਗਰਵਾਲ ਸਮਾਜ ਦੇ ਉਥਾਨ ਲਈ ਸਾਰਿਆਂ ਨੂੰ ਨਾਲ ਲੈ ਕੇ ਤਨ, ਮਨ ਅਤੇ ਧਨ ਨਾਲ ਪੂਰੀ ਨਿਸ਼ਠਾ ਨਾਲ ਕੰਮ ਕਰਨਗੇ। ਉਨ੍ਹਾਂ ਕਿਹਾ ਕਿ ਸਮਾਜ ਦੀ ਭਲਾਈ ਅਤੇ ਉੱਨਤੀ ਹੀ ਉਨ੍ਹਾਂ ਦਾ ਮੁੱਖ ਟੀਚਾ ਰਹੇਗਾ। ਇਸ ਮੌਕੇ ਸਮਾਜ ਦੇ ਪਤਵੰਤੇ ਸੱਜਣਾਂ ਵਿੱਚ ਵਿਪਿਨ ਗਰਗ, ਸੁਨੀਲ ਜੈਨ, ਵਿਸ਼ਾਲ ਅਗਰਵਾਲ, ਸੰਜੇ ਅਗਰਵਾਲ, ਸੰਜੇ ਗੁਪਤਾ (ਸਾਬਕਾ ਐਮ.ਸੀ.), ਨਵੀਨ ਮਿੱਤਲ, ਗਜੇਂਦਰ ਅਗਰਵਾਲ, ਦਿਨੇਸ਼ ਅਗਰਵਾਲ, ਗਗਨਦੀਪ ਅਗਰਵਾਲ, ਵਿਸ਼ਾਲ ਜੈਨ, ਸੰਜੇ ਗਰਗ, ਅਸ਼ੋਕ ਮਿੱਤਲ, ਅਨੂਪ ਮਿੱਤਲ, ਵਿਪਨ ਗੁਪਤਾ, ਅਨਿਲ ਅਗਰਵਾਲ, ਗੋਬਿੰਦ ਰਾਮ ਗੋਇਲ, ਅਨੁਜ ਗੋਇਲ, ਸੁਨੀਲ ਜੈਨ, ਬਾਲ ਕਿਸ਼ਨ ਮਿੱਤਲ, ਮਨਦੀਪ ਅਗਰਵਾਲ, ਮਨੀਸ਼ ਗੋਇਲ ਅਤੇ ਹੋਰ ਕਈ ਮਾਨਯੋਗ ਮੈਂਬਰ ਹਾਜ਼ਰ ਸਨ।