ਆਲ ਪੰਜਾਬ ਆਂਗਨਵਾੜੀ ਮੁਲਾਜ਼ਮ ਯੂਨੀਅਨ ਨੇ ਵਿਚਾਰੇ ਮੁੱਦੇ
ਆਲ ਪੰਜਾਬ ਆਂਗਨਵਾੜੀ ਮੁਲਾਜ਼ਮ ਯੂਨੀਅਨ ਦੀ ਮੀਟਿੰਗ ’ਚ ਅਹਿਮ ਮੁੱਦੇ ਵਿਚਾਰੇ
Publish Date: Tue, 31 Mar 2026 04:29 PM (IST)
Updated Date: Tue, 31 Mar 2026 04:31 PM (IST)

ਬਗੀਚਾ ਸਿੰਘ, ਪੰਜਾਬੀ ਜਾਗਰਣ ਮਮਦੋਟ : ਆਲ ਪੰਜਾਬ ਆਂਗਨਵਾੜੀ ਮੁਲਾਜ਼ਮ ਯੂਨੀਅਨ ਬਲਾਕ ਮਮਦੋਟ ਦੀ ਮੀਟਿੰਗ ਪ੍ਰਕਾਸ਼ ਕੌਰ ਬਲਾਕ ਪ੍ਰਧਾਨ ਮਮਦੋਟ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਨੂੰ ਸੰਬੋਧਨ ਕਰਨ ਲਈ ਹਰਗੋਬਿੰਦ ਕੌਰ ਕੌਮੀ ਪ੍ਰਧਾਨ ਅਤੇ ਸ਼ੀਲਾ ਰਾਣੀ ਜ਼ਿਲ੍ਹਾ ਪ੍ਰਧਾਨ ਵਿਸ਼ੇਸ਼ ਤੌਰ ’ਤੇ ਪਹੁੰਚੇ। ਉਨ੍ਹਾਂ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਵੋਟਾਂ ਵੇਲੇ ਆਂਗਨਵਾੜੀ ਵਰਕਰਾਂ ਹੈਲਪਰਾਂ ਨਾਲ ਵਾਅਦਾ ਕੀਤਾ ਸੀ ਕਿ ਸਰਕਾਰ ਆਉਣ ਤੇ ਆਂਗਨਵਾੜੀ ਵਰਕਰਾਂ ਹੈਲਪਰਾਂ ਦਾ ਮਾਣ ਭੱਤਾ ਦੁਗਣਾ ਕੀਤਾ ਜਾਵੇਗਾ, ਪਰ ਆਂਗਨਵਾੜੀ ਵਰਕਰ ਹੈਲਪਰ ਦਾ ਮਾਣ ਭੱਤਾ ਦੁੱਗਣਾ ਕਰਨ ਦੀ ਥਾਂ ਤੇ ਸਰਕਾਰ ਆਂਗਨਵਾੜੀ ਵਰਕਰਾਂ ਹੈਲਪਰਾਂ ਨੂੰ ਮਾਣ ਭੱਤਾ ਟਾਈਮ ਸਿਰ ਦੇਣ ਵਿਚ ਵੀ ਅਸਫਲ ਰਹੀ ਹੈ। ਉਨ੍ਹਾਂ ਕਿਹਾ ਕਿ ਆਂਗਨਵਾੜੀ ਵਰਕਰਾਂ ਹੈਲਪਰਾਂ ਨੂੰ ਅੱਜ ਤੱਕ ਸਮਾਰਟ ਫੋਨ ਨਹੀਂ ਦਿੱਤੇ ਗਏ। ਉਨ੍ਹਾਂ ਨੇ ਮੰਗ ਕੀਤੀ ਕਿ ਆਂਗਨਵਾੜੀ ਵਰਕਰਾਂ ਹੈਲਪਰਾਂ ਨੂੰ ਸਮਾਰਟ ਫੋਨ ਦਿੱਤੇ ਜਾਣ, ਆਂਗਨਵਾੜੀ ਕੇਂਦਰਾਂ ਦੇ ਵਿਚ ਆ ਰਿਹਾ ਖਰਾਬ ਰਾਸ਼ਨ ਪ੍ਰਾਈਵੇਟ ਕੰਪਨੀਆਂ ਤੋਂ ਬੰਦ ਕਰਕੇ ਵੇਰਕਾ ਰਾਹੀਂ ਸਪਲਾਈ ਕੀਤਾ ਜਾਵੇ। ਐੱਨਜੀਓ ਨੂੰ ਦਿੱਤੇ ਬਲਾਕ ਵਾਪਸ ਲਏ ਜਾਣ। ਆਂਗਣਵਾੜੀ ਵਰਕਰ ਹੈਲਪਰ ਨੂੰ ਪ੍ਰੀ ਨਰਸਰੀ ਟੀਚਰ ਦਾ ਦਰਜਾ ਦਿੱਤਾ ਜਾਵੇ। ਉਨ੍ਹਾਂ ਕਿਹਾ ਕਿ ਆਪਣੀਆਂ ਉਪਰੋਕਤ ਹੱਕੀ ਮੰਗਾਂ ਮਨਵਾਉਣ ਵਾਸਤੇ ਅੱਜ ਦੀ ਮੀਟਿੰਗ ਵਿਚ ਜਥੇਬੰਦੀ ਦੇ ਉਲੀਕੇ ਪ੍ਰੋਗਰਾਮਾਂ ਅਨੁਸਾਰ ਮਈ ਮਹੀਨੇ ਵਿਚ ਹਲਕਾ ਵਿਧਾਇਕ ਦੇ ਘਰ ਦੇ ਸਾਹਮਣੇ ਰੋਸ ਪ੍ਰਦਰਸ਼ਨ ਕਰਨ ਦਾ ਫੈਸਲਾ ਕੀਤਾ ਗਿਆ ਤੇ ਉਸ ਦੀ ਤਿਆਰੀ ਕੀਤੀ ਗਈ। ਮੀਟਿੰਗ ਵਿਚ ਪੁਸ਼ਪਿੰਦਰ ਕੌਰ ਹਾਮਦ ਮੀਤ ਪ੍ਰਧਾਨ, ਪ੍ਰੇਮ ਕੌਰ ਜੋਧਪੁਰ ਵਿੱਤ ਸਕੱਤਰ, ਸਰਕਲ ਮਮਦੋਟ-1 ਤੋਂ ਪਰਮਜੀਤ ਕੌਰ ਸਵਾਈਕੇ, ਸਰਕਲ ਮਮਦੋਟ -2 ਤੋਂ ਰਜਿੰਦਰ ਕੌਰ ਚੱਕ ਟਾਹਲੀ ਵਾਲਾ, ਸਰਕਲ ਲੱਖੋ ਕੇ ਬਹਿਰਾਮ ਤੋਂ ਨੀਰਜਾ, ਪਰਮਜੀਤ ਕੌਰ ਭੂਰੇ ਖਰਦ ਕੜਮਾ ਸਰਕਲ, ਅਛਰਾਂ ਬਾਈ, ਨਵਜੀਤ ਕੌਰ, ਪ੍ਰਵੀਨ ਕੌਰ, ਕੁਲਵੰਤ ਕੌਰ, ਪਵਨਦੀਪ ਕੌਰ, ਕੈਲਾਸ਼ ਕੌਰ, ਸੁਨੀਤਾ ਰਾਣੀ, ਦੀਪੋ ਬਾਈ, ਨਰਿੰਦਰ ਕੌਰ, ਰਾਜਬੀਰ ਕੌਰ ਸੋਢੀਵਾਲਾ, ਵੀਰਤਾ, ਪਰਮਜੀਤ ਕੌਰ, ਅੰਜਨਾ, ਪ੍ਰਕਾਸ਼ ਕੌਰ, ਸੰਤੋਸ਼ ਰਾਣੀ, ਮੀਨਾ, ਗੀਤੂ, ਜਸਵਿੰਦਰ ਕੌਰ,ਬਲਵਿੰ ਦਰ ਕੌਰ, ਬਿੰਦਰ ਹੈਲਪਰ, ਕੁਲਵਿੰਦਰ ਕੌਰ ਹੈਲਪਰ, ਸੋਮਾ ਰਾਣੀ, ਪ੍ਰਵੀਨ ਕੌਰ ਸਮੇਤ ਵੱਡੀ ਗਿਣਤੀ ਵਿਚ ਆਂਗਨਵਾੜੀ ਵਰਕਰਾਂ ਤੇ ਹੈਲਪਰਾਂ ਹਾਜ਼ਰ ਸਨ।