ਕੇਂਦਰੀ ਜੇਲ੍ਹ ਫਿਰੋਜ਼ਪੁਰ ’ਚ 19 ਮੋਬਾਇਲ ਫੋਨਾਂ ਸਮੇਤ ਨਜਾਇਜ਼ ਸਾਮਾਨ ਬਰਾਮਦ
ਕੇਂਦਰੀ ਜੇਲ੍ਹ ਫਿਰੋਜ਼ਪੁਰ ’ਚ 19 ਮੋਬਾਇਲ ਫੋਨਾਂ ਸਮੇਤ ਨਜਾਇਜ਼ ਸਾਮਾਨ ਬਰਾਮਦ
Publish Date: Sun, 01 Mar 2026 04:23 PM (IST)
Updated Date: Sun, 01 Mar 2026 04:25 PM (IST)

ਪਰਮਿੰਦਰ ਸਿੰਘ ਥਿੰਦ, ਪੰਜਾਬੀ ਜਾਗਰਣ ਫਿਰੋਜ਼ਪੁਰ : ਕੇਂਦਰੀ ਜੇਲ੍ਹ ਫਿਰੋਜ਼ਪੁਰ ਵਿਚ ਸੁਰੱਖਿਆ ਪ੍ਰਬੰਧਾਂ ਨੂੰ ਲੈ ਕੇ ਜੇਲ੍ਹ ਪ੍ਰਸ਼ਾਸਨ ਵੱਲੋਂ ਚਲਾਈ ਗਈ ਵਿਸ਼ੇਸ਼ ਤਲਾਸ਼ੀ ਮੁਹਿੰਮ ਦੌਰਾਨ ਸਫਲਤਾ ਹਾਸਲ ਹੋਈ ਹੈ। ਜੇਲ੍ਹ ਅੰਦਰੋਂ ਮੋਬਾਇਲ ਫੋਨਾਂ ਅਤੇ ਹੋਰ ਨਸ਼ੀਲੀਆਂ ਵਸਤਾਂ ਦੀ ਬਰਾਮਦਗੀ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਥਾਣਾ ਸਿਟੀ ਫਿਰੋਜ਼ਪੁਰ ਦੀ ਪੁਲਿਸ ਨੇ ਜੇਲ੍ਹ ਅਧਿਕਾਰੀਆਂ ਦੀ ਸ਼ਿਕਾਇਤ ’ਤੇ ਕਾਰਵਾਈ ਕਰਦਿਆਂ ਵੱਖ-ਵੱਖ ਹਵਾਲਾਤੀਆਂ ਅਤੇ ਕੈਦੀਆਂ ਕੋਲੋਂ ਕੁੱਲ 19 ਮੋਬਾਇਲ ਫੋਨ, ਤੰਬਾਕੂ ਦੀਆਂ ਪੁੜੀਆਂ ਅਤੇ ਹੋਰ ਇਲੈਕਟਰਾਨਿਕ ਸਾਮਾਨ ਬਰਾਮਦ ਕਰਕੇ ਉਨ੍ਹਾਂ ਖਿਲਾਫ 52-ਏ ਪਰੀਸੰਨਜ਼ ਐਕਟ ਤਹਿਤ ਮਾਮਲਾ ਦਰਜ ਕੀਤਾ ਹੈ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਤਲਾਸ਼ੀ ਦੌਰਾਨ ਹਵਾਲਾਤੀ ਹਰਬੰਸ ਸਿੰਘ ਪੁੱਤਰ ਤੇਲਾ ਸਿੰਘ ਵਾਸੀ ਅਲੀ ਕੇ, ਹਵਾਲਾਤੀ ਅਸ਼ੋਕ ਸਿੰਘ ਉਰਫ ਗੋਸ਼ੀ ਪੁੱਤਰ ਮਲਕੀਤ ਸਿੰਘ ਵਾਸੀ ਮੁਹਾਲ ਜਮਸ਼ੇਰ ਥਾਣਾ ਸਦਰ ਫਾਜ਼ਿਲਕਾ, ਹਵਾਲਾਤੀ ਕੁਲਦੀਪ ਸਿੰਘ ਪੁੱਤਰ ਦਰਸ਼ਨ ਸਿੰਘ ਵਾਸੀ ਚਾਉਕੇ ਥਾਣਾ ਰਾਮਪੁਰਾ ਜ਼ਿਲ੍ਹਾ ਬਠਿੰਡਾ, ਹਵਾਲਾਤੀ ਰਾਹੁਲ ਪੁੱਤਰ ਗੁਰਮੀਤ ਸਿੰਘ ਵਾਸੀ ਨਵੀਂ ਆਬਾਦੀ ਜ਼ੀਰਾ ਗੇਟ ਸਿਟੀ ਫਿਰੋਜ਼ਪੁਰ, ਹਵਾਲਾਤੀ ਰਾਜ ਸਿੰਘ ਪੁੱਤਰ ਜੱਗਾ ਸਿੰਘ ਵਾਸੀ ਬੀੜ ਹਰਬੰਸਪੁਰਾ ਥਾਣਾ ਗੁਰੂਹਰਸਹਾਏ, ਹਵਾਲਾਤੀ ਰਾਜਵੀਰ ਸਿੰਘ ਪੁੱਤਰ ਕਾਲਾ ਸਿੰਘ ਵਾਸੀ ਚੰਗਾਲੀ ਜਦੀਦ, ਹਵਾਲਾਤੀ ਭੀਮ ਕੁਮਾਰ ਠੁਕਰਾਲ ਪੁੱਤਰ ਰਵਿੰਦਰ ਕੁਮਾਰ ਠੁਕਰਾਲ ਵਾਸੀ ਵਾਰਡ ਨੰਬਰ 11 ਰੇਲਵੇ ਰੋਡ ਮਖੂ, ਕੈਦੀ ਨਿਸ਼ਾਨ ਸਿੰਘ ਪੁੱਤਰ ਭੋਲਾ ਸਿੰਘ ਵਾਸੀ ਵੱਲੀਆ, ਹਵਾਲਾਤੀ ਸੋਨੂੰ ਪੁੱਤਰ ਮਲੂਕਾ ਸਿੰਘ ਵਾਸੀ ਵਾਲਮੀਕ ਮੰਦਿਰ ਵਾਲੀ ਗਲੀ ਬਸਤੀ ਬਾਗ ਵਾਲੀ, ਫਿਰੋਜ਼ਪੁਰ, ਹਵਾਲਾਤੀ ਕੁਲਵਿੰਦਰ ਸਿੰਘ ਪੁੱਤਰ ਰੂਪ ਸਿੰਘ ਵਾਸੀ ਪੰਜੇ ਕੇ ਉਤਾੜ ਪਾਸੋਂ ਕੇਂਦਰੀ ਜੇਲ੍ਹ ਫਿਰੋਜ਼ਪੁਰ ਵਿਚ 10 ਮੋਬਾਇਲ ਫੋਨ, 22 ਪੁੜੀਆਂ ਤੰਬਾਕੂ, 1 ਏਅਰ ਪੋਟ, 2 ਡਾਟਾ ਕੇਬਲ, 2 ਈਅਰ ਫੋਨ ਬਰਾਮਦ ਹੋਏ। ਇਹ ਸਾਰਾ ਸਾਮਾਨ ਜੇਲ੍ਹ ਦੀਆਂ ਬੈਰਕਾਂ ਦੀ ਅਚਨਚੇਤ ਤਲਾਸ਼ੀ ਦੌਰਾਨ ਕਬਜ਼ੇ ਵਿਚ ਲਿਆ ਗਿਆ। ਇਸੇ ਤਰ੍ਹਾਂ ਇਕ ਹੋਰ ਚੈਕਿੰਗ ਦੌਰਾਨ ਜੇਲ੍ਹ ਸੁਪਰਡੈਂਟ ਵੱਲੋਂ ਭੇਜੀ ਗਈ ਰਿਪੋਰਟ ਦੇ ਅਧਾਰ ’ਤੇ ਹਵਾਲਾਤੀ ਲਵਪ੍ਰੀਤ ਸਿੰਘ ਪੁੱਤਰ ਵਜੀਰ ਸਿੰਘ ਵਾਸੀ ਢਾਣੀ ਪੀਰ ਬੀਰੀਆ ਪਿੰਡ ਪੱਲਾ ਮੇਘਾ, ਹਾਵਲਾਤੀ ਨਿਸ਼ਾਨ ਸਿੰਘ ਪੁੱਤਰ ਕਾਲਾ ਸਿੰਘ ਵਾਸੀ ਅਲੀ ਕੇ, ਹਵਾਲਾਤੀ ਅਮਨ ਖੋਖਰ ਪੁੱਤਰ ਸਾਰਜ ਸਿੰਘ ਵਾਸੀ ਵਾਰਡ ਨੰਬਰ 07 ਬਸਤੀ ਸੁੱਖਾ, ਜ਼ਿਲ੍ਹਾ ਫਿਰੋਜ਼ਪੁਰ, ਹਵਾਲਾਤੀ ਰੋਹਿਤ ਪੁੱਤਰ ਜੋਗਿੰਦਰ ਸਿੰਘ ਵਾਸੀ ਵਾਰਡ ਨੰਬਰ 07 ਬਸਤੀ ਸ਼ੇਖਾਂ, ਜ਼ਿਲ੍ਹਾ ਫਿਰੋਜ਼ਪੁਰ, ਹਵਾਲਾਤੀ ਰਮੇਸ਼ ਕੁਮਾਰ ਪੁੱਤਰ ਕ੍ਰਿਸ਼ਨ ਲਾਲ ਵਾਸੀ ਮੋਹਕਮ ਖਾਂ ਵਾਲਾ, ਹਵਾਲਾਤੀ ਸੁਖਚੈਨ ਸਿੰਘ ਪੁੱਤਰ ਗੁਰਦੀਪ ਸਿੰਘ ਵਾਸੀ ਭੱਖੜਾ, ਹਵਾਲਾਤੀ ਮਨਪ੍ਰੀਤ ਸਿੰਘ ਪੁੱਤਰ ਸਤਨਾਮ ਸਿੰਘ ਵਾਸੀ ਜੱਲੋਕੇ, ਮਮਦੋਟ, ਹਵਾਲਾਤੀ ਸੁਖਦੇਵ ਸਿੰਘ ਉਰਫ ਬੱਗੂ ਪੁੱਤਰ ਮਦਨ ਸਿੰਘ ਵਾਸੀ ਨੌ ਬਹਿਰਾਮ ਸ਼ੇਰ ਸਿੰਘ ਅਤੇ ਹਵਾਲਾਤੀ ਰੋਹਿਤ ਕੁਮਾਰ ਪੁੱਤਰ ਸੰਜੇ ਕੁਮਾਰ ਵਾਸੀ ਹਜ਼ਾਰਾ ਸਿੰਘ ਵਾਲਾ, ਫਿਰੋਜ਼ਪੁਰ ਪਾਸੋਂ ਕੇਂਦਰੀ ਜੇਲ੍ਹ ਫਿਰੋਜ਼ਪੁਰ ਵਿਚ ਤਲਾਸ਼ੀ ਦੌਰਾਨ 9 ਮੋਬਾਇਲ ਫੋਨ ਬਰਾਮਦ ਹੋਏ। ਥਾਣਾ ਸਿਟੀ ਦੇ ਐੱਸਆਈ ਸੁਖਦੇਵ ਸਿੰਘ ਨੇ ਦੱਸਿਆ ਕਿ ਜੇਲ੍ਹ ਨਿਯਮਾਂ ਦੀ ਉਲੰਘਣਾ ਕਰਨ ਦੇ ਦੋਸ਼ ਵਿਚ ਇਨ੍ਹਾਂ ਸਾਰੇ ਮੁਲਜ਼ਮਾਂ ਖ਼ਿਲਾਫ਼ ਮਾਮਲੇ ਦਰਜ ਕਰ ਲਏ ਗਏ ਹਨ।