ਈਟੀਟੀ ਅਧਿਆਪਕ ਯੂਨੀਅਨ ਪੰਜਾਬ ਵੱਲੋਂ ਟੈਟ ਲਾਜ਼ਮੀ ਕਰਨ ਦਾ ਵਿਰੋਧ
ਈਟੀਟੀ ਅਧਿਆਪਕ ਯੂਨੀਅਨ ਪੰਜਾਬ ਵੱਲੋਂ 12 ਫ਼ਰਵਰੀ ਨੂੰ ਸ਼੍ਰੀ ਆਨੰਦਪੁਰ ਸਾਹਿਬ ਵਿਖੇ ਹੋਣ ਵਾਲੀ ਰੈਲੀ ’ਚ ਪੰਜਾਬ ਭਰ ਤੋਂ ਸੈਕੜੇ
Publish Date: Wed, 18 Feb 2026 05:53 PM (IST)
Updated Date: Wed, 18 Feb 2026 05:57 PM (IST)

ਰਵੀ ਮੌਂਗਾ, ਪੰਜਾਬੀ ਜਾਗਰਣ ਗੁਰੂਹਰਸਹਾਏ : ਈਟੀਟੀ ਅਧਿਆਪਕ ਯੂਨੀਅਨ ਪੰਜਾਬ ਜੋਨ ਗੁਰੂਹਰਸਹਾਏ ਦੀ ਅਹਿਮ ਮੀਟਿੰਗ ਸਟੇਟ ਆਗੂ ਵਿਪਨ ਲੋਟਾ, ਜਗਮੀਤ ਚੁੱਘਾ ਅਤੇ ਸਤਨਾਮ ਚਾਂਦੀ ਬਲਾਕ ਪ੍ਰਧਾਨ ਪਿੰਡੀ ਦੀ ਅਗਵਾਈ ਵਿਚ ਸ਼ਹੀਦ ਊਧਮ ਸਿੰਘ ਪਾਰਕ ਗੋਲੂ ਕਾ ਮੋੜ ਵਿਖੇ ਹੋਈ। ਜਿਸ ਵਿਚ ਸੰਪੂਰਨ ਵਿਰਕ ਮਾਲਵਾ ਜੋਨ ਪ੍ਰਧਾਨ ਨੇ ਸੰਬੋਧਨ ਕਰਦੇ ਦੱਸਿਆ ਕਿ ਪੰਜਾਬ ਸਰਕਾਰ ਦੇ ਸਿੱਖਿਆ ਵਿਭਾਗ ਨੇ 14 ਸਤੰਬਰ 2017 ਦਾ ਪੱਤਰ ਜਿਸ ਵਿਚ ਟੈੱਟ ਲਾਜ਼ਮੀ ਹੋਣ ਸਬੰਧੀ ਛੋਟ ਦਿੱਤੀ ਗਈ ਸੀ। ਉਹ ਪੱਤਰ ਸੁਪਰੀਮ ਕੋਰਟ ਦੇ ਫੈਂਸਲੇ ਨੂੰ ਆਧਾਰ ਬਣਾ ਕੇ ਰੱਦ ਕਰ ਦਿੱਤਾ ਗਿਆ ਹੈ। ਜਿਸ ਦੇ ਵਿਰੋਧ ਵਿਚ ਸਮੂਹ ਅਧਿਆਪਕ ਜਥੇਬੰਦੀਆਂ ਵੱਲੋਂ 12 ਫ਼ਰਵਰੀ ਨੂੰ ਸ਼੍ਰੀ ਆਨੰਦਪੁਰ ਸਾਹਿਬ ਵਿਖੇ ਹੋ ਰਹੀ ਵਿੱਚ ਸੈਕੜੇ ਅਧਿਆਪਕ ਸ਼ਾਮਲ ਹੋਣਗੇ।ਜਗਮੀਤ ਚੁੱਘ ਸੀਨੀਅਰ ਮੀਤ ਪ੍ਰਧਾਨ ਜ਼ਿਲ੍ਹਾ ਫਿਰੋਜ਼ਪੁਰ ਨੇ ਸੰਬੋਧਨ ਕਰਦਿਆਂ ਦੱਸਿਆ ਕਿ ਪੂਰੇ ਪੰਜਾਬ ਦੇ ਈਟੀਟੀ ਅਧਿਆਪਕ ਨੇ ਟੈਟ ਦੇ ਬਾਈਕਾਟ ਦੀ ਹਮਾਇਤ ਕੀਤੀ ਹੈ ਅਤੇ ਅਤੇ ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਵਾਉਣ ਲਈ ਆਉਣ ਵਾਲੇ ਸਮੇਂ ਵਿੱਚ ਸੰਘਰਸ਼ ਦਾ ਬਿੱਗਲ ਵਜਾਇਆ ਜਾਵੇਗਾ। ਇਸ ਮੌਕੇ ਜਸਪਾਲ ਸਿੰਘ ਹੈੱਡ ਟੀਚਰ, ਜਗਸੀਰ ਕੰਬੋਜ਼, ਰਾਜਦੀਪ ਸਿੰਘ ਸੋਢੀ, ਜੋਗਿੰਦਰ ਸਿੰਘ, ਜੀਵਨ ਸਿੰਘ, ਹਰਪ੍ਰੀਤ ਸਿੰਘ, ਹਰਪ੍ਰੀਤ ਸਿੰਘ ਜੈਜੀ, ਬੀਰਬਲ, ਬਲਕਾਰ ਸਿੰਘ ਬਲਾਕ ਪ੍ਰਧਾਨ ਗੁਰੂਹਰਸਹਾਏ-1, ਰਸ਼ਪਾਲ ਸਿੰਘ, ਅਮਰਜੀਤ ਸਿੰਘ ਹੈਪੀ ਅਧਿਆਪਕ ਹਾਜ਼ਰ ਸਨ।