ਜ਼ੀਰਾ ਤਹਿਸੀਲ ਦੇ ਪਿੰਡਾਂ ’ਚ ਸੈਂਕੜੇ ਕਿੱਲੇ ਕਣਕ ਤੇ ਨਾੜ ਸੁਆਹ
ਜ਼ੀਰਾ ਤਹਿਸੀਲ ਦੇ ਪਿੰਡਾਂ ’ਚ ਸੈਂਕੜੇ ਕਿੱਲੇ ਕਣਕ ਤੇ ਨਾੜ ਸੁਆਹ
Publish Date: Tue, 21 Apr 2026 06:37 PM (IST)
Updated Date: Tue, 21 Apr 2026 06:43 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜ਼ੀਰਾ : ਜ਼ੀਰਾ ਤਹਿਸੀਲ ਦੇ ਆਸ-ਪਾਸ ਸਥਿਤ ਕਈ ਪਿੰਡਾਂ ਵਿਚ ਵਾਪਰੀਆਂ ਅੱਗ ਦੀਆਂ ਦਿਲ ਦਹਿਲਾ ਦੇਣ ਵਾਲੀਆਂ ਘਟਨਾਵਾਂ ਨੇ ਕਿਸਾਨਾਂ ਦੀ ਸਾਲ ਭਰ ਦੀ ਮਿਹਨਤ ਨੂੰ ਪਲਾਂ ਵਿਚ ਸੁਆਹ ਕਰ ਦਿੱਤਾ। ਜਾਣਕਾਰੀ ਅਨੁਸਾਰ 200 ਕਿੱਲਿਆਂ ਤੋਂ ਵੱਧ ਖੇਤਰ ਵਿਚ ਖੜੀ ਕਣਕ ਅਤੇ ਨਾੜ ਅੱਗ ਦੀ ਭੇਟ ਚੜ੍ਹ ਗਈ, ਜਿਸ ਨਾਲ ਅਨੇਕਾਂ ਕਿਸਾਨ ਪਰਿਵਾਰ ਗੰਭੀਰ ਆਰਥਿਕ ਸੰਕਟ ਵਿੱਚ ਧੱਕੇ ਗਏ ਹਨ। ਇਸ ਦੁਖਦਾਈ ਮੌਕੇ ’ਤੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਮੈਂਬਰ ਸੁਰਿੰਦਰ ਸਿੰਘ ਜੋੜਾ ਨੇ ਪ੍ਰਭਾਵਿਤ ਪਰਿਵਾਰਾਂ ਨਾਲ ਮੁਲਾਕਾਤ ਕਰਕੇ ਉਨ੍ਹਾਂ ਦਾ ਦੁੱਖ ਸਾਂਝਾ ਕੀਤਾ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਤੁਰੰਤ ਗਿਰਦਾਵਰੀ ਕਰਵਾ ਕੇ ਨੁਕਸਾਨ ਦੀ ਸਹੀ ਪਰਖ ਕੀਤੀ ਜਾਵੇ ਅਤੇ ਪ੍ਰਭਾਵਿਤ ਕਿਸਾਨਾਂ ਨੂੰ ਪ੍ਰਤੀ ਕਿੱਲਾ 50 ਤੋਂ 60 ਹਜ਼ਾਰ ਰੁਪਏ ਤੱਕ ਦਾ ਯੋਗ ਮੁਆਵਜ਼ਾ ਦਿੱਤਾ ਜਾਵੇ।