ਰੈਲੀ ਦੌਰਾਨ ਮੁੱਖ ਮੰਤਰੀ ਨੂੰ ਸਵਾਲ ਕਰਨ ਲਈ ਸੈਂਕੜੇ ਕਿਸਾਨ ਇੱਕਠੇ ਹੋਏ
ਰੈਲੀ ਦੌਰਾਨ ਕਿਸਾਨ ਮਜਦੂਰ ਸੰਘਰਸ਼ ਕਮੇਟੀ ਵੱਲੋਂ ਮੁੱਖ ਮੰਤਰੀ ਨੂੰ ਸਵਾਲ ਕਰਨ ਲਈ ਸੈਂਕੜੇ ਕਿਸਾਨ ਇੱਕਠੇ ਹੋਏ
Publish Date: Wed, 25 Feb 2026 04:35 PM (IST)
Updated Date: Wed, 25 Feb 2026 04:37 PM (IST)

ਕੇਵਲ ਆਹੂਜਾ, ਪੰਜਾਬੀ ਜਾਗਰਣ ਮਖੂ : ਕਿਸਾਨ ਮਜ਼ਦੂਰ ਮੋਰਚੇ ਦੇ ਐਲਾਨ ਤਹਿਤ ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਦਾਣਾ ਮੰਡੀ ਮਖੂ ਵਿਖੇ ਕੀਤੀ ਜਾ ਰਹੀ ਰੈਲੀ ਤੇ ਸਰਹੰਦ ਫੀਡਰ ਨਹਿਰ ਦੀ ਮੁਰੰਮਤ ਦੇ ਨਵੀਨੀਕਰਨ ਦੇ ਲਈ ਪਿੰਡ ਤਲਵੰਡੀ ਨਿਪਾਲਾਂ ਵਿਖੇ ਆਉਣ ਤੇ ਵਿਰੋਧ ਕਰਨ ਲਈ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ ਜ਼ਿਲ੍ਹਾ ਪ੍ਰਧਾਨ ਇੰਦਰਜੀਤ ਸਿੰਘ ਬਾਠ ਦੀ ਪ੍ਰਧਾਨਗੀ ਹੇਠ ਪਿੰਡ ਤਲਵੰਡੀ ਨਿਪਾਲਾਂ ਦੇ ਗੁਰਦੁਆਰਾ ਸਾਹਿਬ ਵਿਖੇ ਜਿਲ੍ਹੇ ਦੇ ਸੈਂਕੜੇ ਕਿਸਾਨਾਂ ਮਜ਼ਦੂਰਾਂ ਵੱਲੋਂ ਵੱਡਾ ਇਕੱਠ ਕੀਤਾ ਗਿਆ। ਇਸ ਮੌਕੇ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਸਭਰਾ ਨੇ ਕਿਹਾ ਕਿ ਭਗਵੰਤ ਮਾਨ ਸਰਕਾਰ ਵੱਲੋਂ ਵਾਰ-ਵਾਰ ਮੀਟਿੰਗਾਂ ਦਾ ਸਮਾਂ ਦੇ ਕੇ ਕਿਸਾਨਾਂ ਨਾਲ ਮੀਟਿੰਗ ਨਾਲ ਨਾ ਕਰਨਾ ਥੁੱਕ ਕੇ ਚੱਟਣ ਦੇ ਬਰਾਬਰ ਹੈ ਤੇ ਸ਼ੰਬੂ, ਖਨੌਰੀ ਮੋਰਚਿਆਂ ਦੇ ਕੀਤੇ ਉਜਾੜੇ ਤੇ ਸਮਾਨ ਦੀ ਭੰਨਤੋੜ ਸਮੇਤ ਬਿਜਲੀ ਸੋਧ ਬਿੱਲ, ਬੀਜ ਐਕਟ 2025 ਤੇ ਕੇਂਦਰ ਦੀ ਮੋਦੀ ਸਰਕਾਰ ਵਲੋਂ ਕੀਤੇ ਅਮਰੀਕਾ ਸਾਮਰਾਜ ਨਾਲ ਕੀਤੇ ਸਮਝੌਤਿਆਂ ਬਾਰੇ ਕੁਝ ਵੀ ਨਾ ਬੋਲਣਾ ਤੇ ਬੰਦੀ ਸਿੰਘਾਂ, ਬੁੱਧੀਜੀਵੀਆਂ ਦੀ ਰਿਹਾਈ, ਸ਼੍ਰੀ ਗੁਰੂ ਗ੍ਰੰਥ ਸਾਹਿਬ ਤੇ ਹੋਰ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਲਈ ਸਖ਼ਤ ਕਾਨੂੰਨ ਨਾ ਬਣਾਉਣਾ ਤੇ ਸਮਾਣੇ ਵਿਖੇ ਕੀਤੇ ਅਤਿਆਚਾਰ ਵਾਅਦਾ ਖਿਲਾਫੀ ਦੀ ਸਖ਼ਤ ਨਿੰਦਿਆ ਕਰਦੇ ਹਾਂ। ਇਸ ਮੌਕੇ ਪ੍ਰਸ਼ਾਸਨ ਵਲੋਂ ਕਿਸਾਨਾਂ ਦੇ ਵਿਰੋਧ ਨੂੰ ਦੇਖਦਿਆਂ ਜੋ ਸਵਾਲ ਕਰਨ ਜਾ ਰਹੇ ਸਨ, ਉਨ੍ਹਾਂ ਦੀ ਬਾਅ-ਦਲੀਲ ਗੱਲ ਮੰਨ ਕੇ 17 ਮਾਰਚ ਨੂੰ ਪੰਜਾਬ ਭਵਨ ਚੰਡੀਗੜ੍ਹ ਵਿਖੇ ਮੀਟਿੰਗ ਕਰਨ ਦੀ ਚਿੱਠੀ ਦਿੱਤੀ, ਜੋ ਪੁਲਿਸ ਅਧਿਕਾਰੀ ਬਲਜਿੰਦਰ ਸਿੰਘ ਸਰਾਂ, ਜਸਪਾਲ ਸਿੰਘ ਢਿੱਲੋਂ ਦੁਆਰਾ ਵਿਸ਼ਵਾਸ ਦਿਵਾਉਂਦਿਆਂ ਕਿਸਾਨ ਆਗੂਆਂ ਨੂੰ ਸੌਂਪੀ ਗਈ। ਇਸ ਮੌਕੇ ਵੀਰ ਸਿੰਘ ਨਿਜਾਮਦੀਨ ਵਾਲਾ, ਬਲਜਿੰਦਰ ਸਿੰਘ ਤਲਵੰਡੀ ਨਿਪਾਲਾਂ, ਅਮਨਦੀਪ ਸਿੰਘ ਕੱਚਰਭੰਨ, ਹਰਫੂਲ ਸਿੰਘ ਦੂਲੇਵਾਲਾ, ਲਖਵਿੰਦਰ ਸਿੰਘ ਵਸਤੀ ਨਾਮਦੇਵ, ਮੱਸਾ ਸਿੰਘ ਆਸਿਫ਼ ਵਾਲਾ, ਮੱਖਣ ਸਿੰਘ ਵਾੜਾ, ਇੰਦਰਜੀਤ ਸਿੰਘ ਲਾਡੀ, ਹਰਚਰਨ ਸਿੰਘ, ਬਲਕਾਰ ਸਿੰਘ, ਟਹਿਲ ਸਿੰਘ, ਸੁਖਦੀਪ ਸਿੰਘ, ਗੁਰਮੀਤ ਸਿੰਘ ਠੇਕੇਦਾਰ, ਸਵਰਨ ਸਿੰਘ ਸਰਫਲੀ, ਸੰਤੋਖ ਸਿੰਘ, ਨਿਰਮਲ ਸਿੰਘ ਮਹਿਮੂਦ ਵਾਲਾ, ਜੋਗਾ ਸਿੰਘ ਵੱਟੂ ਭੱਟੀ, ਗੁਰਦਿਆਲ ਸਿੰਘ, ਸੁਖਚੈਨ ਸਿੰਘ ਕਿੱਲੀ ਬੋਦਲਾਂ, ਸੁਖਚੈਨ ਸਿੰਘ ਲੱਲੇ, ਬਲਦੇਵ ਸਿੰਘ ਚੱਕੀਆਂ, ਗੁਰਮੀਤ ਸਿੰਘ ਵਸਤੀ ਨਾਮਦੇਵ ਆਦਿ ਆਗੂ ਹਾਜ਼ਰ ਸਨ।