ਨਵੇਂ ਸਾਲ ਮੌਕੇ ਕੀਰਤਨ ਸਮਾਗਮ ਕਰਵਾਇਆ
ਹਾਊਸਿੰਗ ਬੋਰਡ ਵੈਲਫੇਅਰ ਸੋਸਾਇਟੀ ਵੱਲੋਂ ਨਵੇਂ ’ਤੇ ਭਗਤੀਮਈ ਕੀਰਤਨ ਸਮਾਗਮ ਦਾ ਆਯੋਜਨ
Publish Date: Fri, 02 Jan 2026 03:47 PM (IST)
Updated Date: Fri, 02 Jan 2026 03:50 PM (IST)

ਪਰਮਿੰਦਰ ਸਿੰਘ ਥਿੰਦ, ਪੰਜਾਬੀ ਜਾਗਰਣ ਫਿਰੋਜ਼ਪੁਰ : ਹਾਊਸਿੰਗ ਬੋਰਡ ਵੈਲਫੇਅਰ ਸੋਸਾਇਟੀ ਵੱਲੋਂ ਨਵੇਂ ਸਾਲ ਦੇ ਮੌਕੇ ’ਤੇ ਭਗਤੀਮਈ ਕੀਰਤਨ ਸਮਾਗਮ ਦਾ ਆਯੋਜਨ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਕੀਤਾ ਗਿਆ। ਸਮਾਗਮ ਵਿਚ ਕਾਲੋਨੀ ਦੇ ਵਸਨੀਕਾਂ ਦੇ ਨਾਲ-ਨਾਲ ਨੇੜਲੇ ਇਲਾਕਿਆਂ ਤੋਂ ਵੀ ਵੱਡੀ ਗਿਣਤੀ ਵਿਚ ਸੰਗਤ ਨੇ ਭਾਗ ਲਿਆ। ਕੀਰਤਨ ਦੀ ਸ਼ੁਰੂਆਤ ਧਰਮਪਾਲ ਬਾਂਸਲ (ਭਗਤੀ ਭਜਨ ਗਰੁੱਪ ਦੇ ਸੰਸਥਾਪਕ) ਵੱਲੋਂ ਗਣੇਸ਼ ਵੰਦਨਾ ਗਾ ਕੇ ਕੀਤੀ ਗਈ। ਧਰਮਪਾਲ ਬਾਸਲ ਵੱਲੋਂ ‘‘ਕਨੱਈਆ ਐਸੀ ਤਾਨ ਸੁਨਾ ਤੇ ਰਾਧੇ-ਰਾਧੇ ਬੋਲ ਸ਼ਾਮ ਆਏਂਗੇ”। ਇਸ ਤੋਂ ਬਾਅਦ ਭਗਤੀ ਭਜਨ ਗਰੁੱਪ ਦੇ ਮੈਬਰਾਂ ਵੱਲੋਂ ਸੁਰੀਲੇ ਭਜਨ ਪੇਸ਼ ਕੀਤੇ ਗਏ। ਭਜਨਾਂ ਰਾਹੀਂ ਪ੍ਰਭੂ ਦੀ ਮਹਿਮਾ ਦਾ ਗਾਇਨ ਕੀਤਾ ਗਿਆ ਅਤੇ ਸੰਗਤ ਨੂੰ ਸੱਚਾਈ, ਸੇਵਾ ਅਤੇ ਸਦਭਾਵਨਾ ਦੇ ਮਾਰਗ ‘ਤੇ ਚੱਲਣ ਦੀ ਪ੍ਰੇਰਣਾ ਦਿੱਤੀ ਗਈ। ਵੈਲਫੇਅਰ ਸੋਸਾਇਟੀ ਦੇ ਆਗੂ ਅਰਣ ਸ਼ਰਮਾ, ਪਵਨ ਸ਼ਰਮਾ, ਸੁਰਿੰਦਰ ਗੁਪਤਾ, ਵਿਨੋਦ ਗੁਪਤਾ, ਦੀਪਕ ਕੁਮਾਰ ਅਤੇ ਬਾਕੀ ਸਾਰੇ ਮੈਂਬਰਾਂ ਵੱਲੋਂ ਇਸ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਸੋਸਾਇਟੀ ਵੱਲੋਂ ਭਗਤੀ ਭਜਨ ਗਰੁੱਪ ਦੇ ਸੰਸਥਾਪਕ ਧਰਮਪਾਲ ਬਾਂਸਲ ਅਤੇ ਬਾਕੀ ਮੈਂਬਰਾਂ ਨੂੰ ਸਿਰੋਪੇ ਅਤੇ ਮਾਲਵਾ ਪਾ ਕੇ ਸਨਮਾਨਿਤ ਕੀਤਾ ਗਿਆ। ਸਮਾਗਮ ਦੌਰਾਨ ਸੰਗਤ ਨੇ ਪੂਰੀ ਸ਼ਰਧਾ ਨਾਲ ਭਾਗ ਲਿਆ ਅਤੇ ਪ੍ਰਭੂ ਦੇ ਚਰਨਾਂ ਵਿਚ ਅਰਦਾਸ ਕੀਤੀ। ਕੀਰਤਨ ਨੇ ਸਭ ਦੇ ਮਨਾਂ ਵਿਚ ਸ਼ਾਂਤੀ, ਆਤਮਿਕ ਸੁਖ ਅਤੇ ਨਵੀਂ ਉਰਜਾ ਦਾ ਸੰਚਾਰ ਕੀਤਾ। ਸਮਾਗਮ ਦੀ ਸਾਰੀ ਵਿਵਸਥਾ ਅਤੇ ਦੇਖ-ਰੇਖ ਦਵਿੰਦਰ ਬਜਾਜ ਵੱਲੋਂ ਬਹੁਤ ਹੀ ਸੁਚੱਜੇ ਢੰਗ ਨਾਲ ਕੀਤੀ ਗਈ। ਸਮਾਗਮ ਦੇ ਅੰਤ ਵਿਚ ਸੰਗਤ ਲਈ ਪ੍ਰਸਾਦ ਦੀ ਵਿਵਸਥਾ ਵੀ ਕੀਤੀ ਗਈ। ਇਸ ਤਰ੍ਹਾਂ ਦੇ ਧਾਰਮਿਕ ਆਯੋਜਨ ਸਮਾਜ ਵਿਚ ਭਾਈਚਾਰੇ, ਸਹਿਯੋਗ ਅਤੇ ਆਤਮਿਕਤਾ ਨੂੰ ਮਜ਼ਬੂਤ ਕਰਦੇ ਹਨ। ਭਗਤੀ ਭਜਨ ਗੁਰੱਪ ਵੱਲੋਂ ਸੋਸਾਇਟੀ ਦੇ ਮੈਂਬਰਾਂ ਨੂੰ ਸਿਰੋਪੇ ਅਤੇ ਧਾਰਮਿਕ ਸਰੂਪ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਗਰੁੱਪ ਦੇ ਮੈਂਬਰ ਕੈਲਾਸ਼ ਸ਼ਰਮਾ (ਪ੍ਰਧਾਨ ਜ਼ਿਲ੍ਹਾ ਮੱਠ ਮੰਦਿਰ ਫਿਰੋਜ਼ਪੁਰ), ਗੋਰਵ ਅਨਮੋਲ ਮਹਿੰਦਰ ਬਜਾਜ, ਮੁਕੇਸ਼ ਗੋਇਲ, ਰਾਕੇਸ ਪਾਠਕ, ਅਸ਼ੋਕ ਗਰਗ, ਤਰਲੋਚਨ ਚੋਪੜਾ, ਅਸ਼ੋਕ ਕੱਕੜ, ਹੇਮਤ ਸਿਆਲ, ਐੱਨਕੇ ਛਾਬੜਾ, ਬਲਰਾਜ ਬਾਂਸਲ, ਰਜਨੀਸ਼ ਸੇਤੀਆ ਆਦਿ ਹਾਜ਼ਰ ਸਨ।