ਫ਼ਿਰੋਜ਼ਪੁਰ ਫੀਡਰ ਨਹਿਰ ਦਾ ਬਦਲੇਗਾ ਮੁਹਾਂਦਰਾ: CM ਮਾਨ ਨੇ 74 ਸਾਲਾਂ ਬਾਅਦ ਰੀਲਾਈਨਿੰਗ ਪ੍ਰੋਜੈਕਟ ਦਾ ਕੀਤਾ ਉਦਘਾਟਨ
ਵੱਡੇ ਲੀਡਰਾਂ ਦੇ ਖੇਤਾਂ ਤੱਕ ਪਾਣੀ ਪਹੁੰਚਾਉਣ ਦੇ ਚੱਕਰ ’ਚ ਪਿਛਲੀਆਂ ਸਰਕਾਰਾਂ ਨੇ ਨਹਿਰਾਂ ’ਚ ਮੋਘੇ ਹੀ ਨਹੀਂ ਬਣਾਏ। ਇਹੋ ਕਾਰਣ ਹੈ ਕਿ 74 ਸਾਲ ਪਹਿਲੋਂ ਬਣੀ ਨਹਿਰ ਦੀ ਮੁਰੰਮਤ ਤੱਕ ਦੀ ਕਿਸੇ ਨੇ ਸਾਰ ਨਹੀਂ ਲਈ। ਮਾਰਚ 2022 ਵਿਚ ਪੰਜਾਬ ਦੀ ਸੱਤਾ ਵਿਚ ਆਈ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਨਹਿਰੀ ਸਿੰਚਾਈ ਸਿਸਟਮ ਨੂੰ ਦੁਬਾਰਾ ਮਜਬੂਤ ਕਰਦਿਆਂ ਟੇਲਾਂ ਤੱਕ ਪਾਣੀ ਪਹੁੰਚਾਇਆ ਜਾ ਰਿਹਾ ਹੈ। ਇੰਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਮਖੂ ਵਿਖੇ ਸਰਹੰਦ ਫੀਡਰ (ਫਿਰੋਜ਼ਪੁਰ ਫੀਡਰ) ਨਹਿਰ ਦੇ ਨਵੀਨੀਕਰਨ ਦਾ ਉਦਘਾਟਨ ਕਰਨ ਮਗਰੋਂ ਮਖੂ ਵਿਖੇ ਪਬਲਿਕ ਮੀਟਿੰਗ ਨੂੰ ਸੰਬੋਧਨ ਕਰਦਿਆਂ ਕੀਤਾ।
Publish Date: Wed, 25 Feb 2026 03:10 PM (IST)
Updated Date: Wed, 25 Feb 2026 04:23 PM (IST)

ਪਰਮਿੰਦਰ ਸਿੰਘ ਥਿੰਦ, ਪੰਜਾਬੀ ਜਾਗਰਣ, ਫਿਰੋਜ਼ਪੁਰ - ਵੱਡੇ ਲੀਡਰਾਂ ਦੇ ਖੇਤਾਂ ਤੱਕ ਪਾਣੀ ਪਹੁੰਚਾਉਣ ਦੇ ਚੱਕਰ ’ਚ ਪਿਛਲੀਆਂ ਸਰਕਾਰਾਂ ਨੇ ਨਹਿਰਾਂ ’ਚ ਮੋਘੇ ਹੀ ਨਹੀਂ ਬਣਾਏ। ਇਹੋ ਕਾਰਣ ਹੈ ਕਿ 74 ਸਾਲ ਪਹਿਲੋਂ ਬਣੀ ਨਹਿਰ ਦੀ ਮੁਰੰਮਤ ਤੱਕ ਦੀ ਕਿਸੇ ਨੇ ਸਾਰ ਨਹੀਂ ਲਈ। ਮਾਰਚ 2022 ਵਿਚ ਪੰਜਾਬ ਦੀ ਸੱਤਾ ਵਿਚ ਆਈ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਨਹਿਰੀ ਸਿੰਚਾਈ ਸਿਸਟਮ ਨੂੰ ਦੁਬਾਰਾ ਮਜਬੂਤ ਕਰਦਿਆਂ ਟੇਲਾਂ ਤੱਕ ਪਾਣੀ ਪਹੁੰਚਾਇਆ ਜਾ ਰਿਹਾ ਹੈ। ਇੰਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਮਖੂ ਵਿਖੇ ਸਰਹੰਦ ਫੀਡਰ (ਫਿਰੋਜ਼ਪੁਰ ਫੀਡਰ) ਨਹਿਰ ਦੇ ਨਵੀਨੀਕਰਨ ਦਾ ਉਦਘਾਟਨ ਕਰਨ ਮਗਰੋਂ ਮਖੂ ਵਿਖੇ ਪਬਲਿਕ ਮੀਟਿੰਗ ਨੂੰ ਸੰਬੋਧਨ ਕਰਦਿਆਂ ਕੀਤਾ।
ਭਗਵੰਤ ਮਾਨ ਨੇ ਸ਼ਾਇਰਾਨਾ ਅੰਦਾਜ਼ ਵਿਚ ਪਿਛਲੀਆਂ ਸਰਕਾਰਾਂ ’ਤੇ ਨਿਸ਼ਾਨਾ ਵਿੰਨ੍ਹਦਿਆਂ ਆਖਿਆ ਕਿ ਜਿਹੜੀਆਂ ਨਹਿਰਾਂ ਵੱਡੇ ਲੀਡਰਾਂ ਦੇ ਖੇਤਾਂ ਵਿਚ ਜਾ ਕੇ ਮੁੱਕ ਜਾਂਦੀਆਂ ਸਨ, ਉਨ੍ਹਾਂ ਦਾ ਪਾਣੀ ਟੇਲਾਂ ਤੱਕ ਪਹੁੰਚੇਗਾ। ਇਸ ਦੇ ਨਾਲ ਮੱਲਾਂਵਾਲਾ, ਮਮਦੋਟ, ਗੁਰੂਹਰਸਹਾਏ ਤੋਂ ਇਲਾਵਾ ਫਾਜ਼ਿਲਕਾ, ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹਿਆਂ ਦੇ ਕਿਸਾਨਾਂ ਨੂੰ ਫਾਇਦਾ ਹੋਵੇਗਾ। ਉਨ੍ਹਾਂ ਆਖਿਆ ਕਿ ਫਾਜ਼ਿਲਕਾ , ਅਬੋਹਰ ਵਿਚ ਧਰਤੀ ਹੇਠਲਾ ਪਾਣੀ ਖਰਾਬ ਹੋਣ ਕਾਰਣ ਬਾਗਾਂ ਦੇ ਨੁਕਸਾਨ ਹੁੰਦੇ ਸੀ। ਹੁਣ ਨਹਿਰੀ ਪਾਣੀ ਦੀ ਬਹੁਤਾਤ ਹੋਣ ਨਾਲ ਉਹ ਬਾਗ ਫਿਰ ਹਰੇ ਭਰੇ ਹੋਣਗੇ।
ਨਹਿਰਾਂ ਦੇ ਤਲੇ ਪੱਕੇ ਕਰਕੇ ਧਰਤੀ ਹੇਠਲੇ ਪਾਣੀ ਦਾ ਪੱਧਰ ਡਿੱਗਣ ਦੇ ਖਦਸ਼ੇ ਨੂੰ ਦੂਰ ਕਰਦਿਆਂ ਭਗਵੰਤ ਮਾਨ ਨੇ ਆਖਿਆ ਕਿ ਕੇਂਦਰ ਵੱਲੋਂ ਆਈ ਪ੍ਰਪੋਜ਼ਲ ’ਤੇ ਉਨ੍ਹਾਂ ਦੀ ਟੀਮ ਵੱਲੋਂ ਆਬਜੈਕਸ਼ਨ ਕੀਤੀ ਗਈ ਤਾਂ ਉਨ੍ਹਾਂ ਤੋਂ ਇਸ ਦਾ ਹੱਲ ਪੁੱਛਿਆਂ ਗਿਆ ਸੀ। ਇਸ’ਤੇ ਉਨ੍ਹਾਂ ਇੰਜੀਨੀਅਰਾਂ ਦੀ ਟੀਮ ਦੇ ਨਾਲ ਬੈਠ ਕੇ ਹਰ 10 ਮੀਟਰ ’ਤੇ ਇਕ ਰਿਚਾਰਜ਼ ਪੁਆਇੰਟ ਬਨਾਉਣ ਦਾ ਡਿਜ਼ਾਇਨ ਤਿਆਰ ਕਰਵਾ ਕੇ ਇਸ ਨੂੰ ਅਮਲੀ ਜਾਮਾ ਪੁਆਇਆ । ਹੁਣ ਹਰ 10 ਮੀਟਰ ’ਤੇ ਬਣਿਆਂ ਰੀਚਾਰਜ਼ ਪੁਆਇੰਟ ਧਰਤੀ ਹੇਠਲੇ ਪਾਣੀ ਨੂੰ ਰੀਚਾਰਜ਼ ਕਰੇਗਾ। ਇਸ ਨਾਲ ਪਾਣੀ ਦੇ ਪੱਧਰ ਨੂੰ ਵੀ ਕੋਈ ਫਰਕ ਨਹੀਂ ਪਵੇਗਾ।