ਰਾਜਪਾਲ ਨੂੰ ਮਿਲੇ ਹੀਰਾ ਸੋਢੀ, ਬਾਰਡਰ ਏਰੀਆ ਦੇ ਵਿਕਾਸ ਦੀ ਮੰਗ ਕੀਤੀ
ਰਾਜਪਾਲ ਨੂੰ ਮਿਲੇ ਹੀਰਾ ਸੋਢੀ, ਬਾਰਡਰ ਏਰੀਆ ਦੇ ਵਿਕਾਸ ਦੀ ਮੰਗ ਕੀਤੀ
Publish Date: Wed, 28 Jan 2026 04:36 PM (IST)
Updated Date: Wed, 28 Jan 2026 04:37 PM (IST)
ਹਰਚਰਨ ਸਿੰਘ ਸਾਮਾ, ਪੰਜਾਬੀ ਜਾਗਰਣ, ਫਿਰੋਜ਼ਪੁਰ : ਯੂਥ ਭਾਜਪਾ ਆਗੂ ਅਨੁਮੀਤ ਸਿੰਘ ਹੀਰਾ ਸੋਢੀ ਨੇ ਗਣਤੰਤਰ ਦਿਵਸ ਦੀ ਸ਼ਾਮ ਫਾਜ਼ਿਲਕਾ ਇਕ ਪ੍ਰੋਗਰਾਮ ਵਿਚ ਸ਼ਾਮਲ ਹੋਣ ਆਏ ਸੂਬੇ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਦੇ ਨਾਲ ਮਿਲ ਕੇ ਬਾਰਡਰ ਏਰੀਆ ਦੇ ਵਿਕਾਸ ਦੀ ਮੰਗ ਰੱਖੀ। ਹੀਰਾ ਸੋਢੀ ਨੇ ਉਨ੍ਹਾਂ ਦੇ ਧਿਆਨ ਵਿਚ ਕੀਤਾ ਕਿ ਪਿਛਲੇ ਸਾਲ ਆਏ ਹੜ੍ਹਾਂ ਕਾਰਨ ਜਿੱਥੇ ਬੀਐੱਸਐੱਫ ਦੀਆਂ ਚੌਕੀਆਂ ਦਾ ਕਾਫੀ ਨੁਕਸਾਨ ਹੋਇਆ ਸੀ, ਉਥੇ ਬਾਰਡਰ ਪੱਟੀ ਵਿਚ ਰਹਿਣ ਵਾਲੇ ਲੋਕਾਂ ਨੂੰ ਵੀ ਕਾਫੀ ਆਰਥਕ ਨੁਕਸਾਨ ਸਹਿਣਾ ਪਿਆ ਸੀ। ਸੋਢੀ ਨੇ ਰਾਜਪਾਲ ਦੇ ਸਾਹਮਣੇ ਮੰਗ ਰੱਖੀ ਕਿ ਕੇਂਦਰ ਸਰਕਾਰ ਵੱਲੋਂ ਹੜ੍ਹ ਪ੍ਰਭਾਵਤ ਲੋਕਾਂ ਅਤੇ ਕਿਸਾਨਾਂ ਦੇ ਲਈ ਵਿਸ਼ੇਸ਼ ਆਰਥਕ ਪੈਕੇਜ ਦਾ ਐਲਾਨ ਕਰਵਾਇਆ ਜਾਵੇ ਤਾਂ ਕਿ ਬਾਰਡਰ ਪੱਟੀ ਦੇ ਲੋਕ ਮੁੜ ਤੋਂ ਸਥਿਰ ਹੋ ਸਕਣ। ਸੋਢੀ ਦੇ ਅਨੁਸਾਰ ਰਾਜਪਾਲ ਨੇ ਭਰੋਸਾ ਦਿੱਤਾ ਕਿ ਉਹ ਇਸ ਮੰਗ ਨੂੰ ਕੇਂਦਰ ਸਰਕਾਰ ਦੇ ਸਾਹਮਣੇ ਮਜ਼ਬੂਤ ਢੰਗ ਨਾਲ ਰੱਖ ਕੇ ਆਗਾਮੀ ਬਜਟ ਵਿਚ ਪੰਜਾਬ ਦੇ ਬਾਰਡਰ ਏਰੀਆ ਦੇ ਲਈ ਵਿਸ਼ੇਸ਼ ਗ੍ਰਾਂਟ ਰਖਵਾਉਣ ਦੀ ਕੋਸ਼ਿਸ ਕਰਨਗੇ।