- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜੋ ਆਪਣੇ ਸੰਸਕਾਰਾਂ ਨੂੰ ਬਚਾਉਂਦਾ ਹੈ, ਉਹੀ ਕੌਮ ਨੂੰ ਬਚਾਉਂਦਾ ਹੈ- ਸਵਾਮੀ ਆਤਮਾਨੰਦ ਪੁਰੀ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜ਼ੀਰਾ : ਸਥਾਨਕ ਸੁਆਮੀ ਸਵਤੇ ਪ੍ਰਕਾਸ਼ ਸ਼ਿਵਾਲਾ ਮੰਦਰ ਵਿਖੇ ਧਰਮ ਸੰਮੇਲਨ ਆਯੋਜਨ ਸੰਮਤੀ ਜ਼ੀਰਾ ਵੱਲੋਂ ਵਿਸ਼ੇਸ਼ ਧਰਮ ਸੰਮੇਲਨ ਕਰਵਾਇਆ ਗਿਆ। ਸੰਮੇਲਨ ਦੀ ਸ਼ੁਰੂਆਤ ਅਚਾਰਿਆ ਮਹਾਮੰਡਲੇਸ਼ਵਰ ਸ਼੍ਰੀ ਸ੍ਰੀ 1008 ਸਵਾਮੀ ਆਤਮਾਨੰਦ ਪੁਰੀ ਜੀ ਮਹਾਰਾਜ ਮਾਂ ਭਾਰਤੀ ਦੀ ਫੋਟੋ ਅੱਗੇ ਜੋਤ ਜਗਾ ਕੇ ਕੀਤੀ। ਇਸ ਮੌਕੇ ਉਨ੍ਹਾਂ ਦੇ ਨਾਲ ਚੰਦਰਕਾਂਤ ਗਊ ਸੇਵਾ ਪ੍ਰਮੁੱਖ ਪੰਜਾਬ,ਅਮਰਜੀਤ ਸਿੰਘ ਘਾਰੂ ਉਪ ਪ੍ਰਧਾਨ ਮਜ਼ਹਬੀ ਸਿੱਖ ਵਾਲਮੀਕੀ ਵੈਲਫੇਅਰ ਐਸੋਸੀਏਸ਼ਨ ਪੰਜਾਬ ਹਾਜ਼ਰ ਸਨ। ਇਸ ਮੌਕੇ ਪ੍ਰਵਚਨ ਕਰਦਿਆਂ ਅਚਾਰਿਆ ਮਹਾਮੰਡਲੇਸ਼ਵਰ ਸ਼੍ਰੀ ਸ੍ਰੀ 1008 ਸਵਾਮੀ ਆਤਮਾਨੰਦ ਪੁਰੀ ਜੀ ਮਹਾਰਾਜ ਨੇ ਪ੍ਰਵਚਨ ਕਰਦਿਆਂ ਕਿਹਾ ਕਿ ਧਰਮ ਸਿਰਫ ਪੂਜਾ ਪਾਠ ਤੱਕ ਸੀਮਤ ਨਹੀਂ ਸਗੋਂ ਮਨੁੱਖ ਦੇ ਹਰ ਕਰਮ ਹਰ ਵਿਚਾਰ ਅਤੇ ਹਰ ਸੰਬੰਧ ਵਿੱਚ ਸੱਚਾਈ ਕਰੁਣਾ ਅਤੇ ਸੇਵਾ ਦਾ ਪ੍ਰਤੀਕ ਹੋਣਾ ਚਾਹੀਦਾ ਹੈ। ਅੱਜ ਦਾ ਮਨੁੱਖ ਭੌਤਿਕਤਾ ਦੀ ਦੌੜ ਵਿੱਚ ਆਪਣੀ ਆਤਮਾ ਦੀ ਆਵਾਜ਼ ਭੁਲਦਾ ਜਾ ਰਿਹਾ ਹੈ ਜਦੋਂ ਤੱਕ ਮਨ ਵਿੱਚ ਸ਼ਾਂਤੀ ਨਹੀਂ ਉਦੋਂ ਤੱਕ ਸਮਾਜ ਵਿੱਚ ਸੁੱਖ ਸ਼ਾਂਤੀ ਸੰਭਵ ਨਹੀਂ। ਉਹਨਾਂ ਨੌਜਵਾਨਾਂ ਨੂੰ ਸੰਦੇਸ਼ ਦਿੰਦਿਆਂ ਕਿਹਾ ਕਿ ਉਹ ਮਾਤਾ ਪਿਤਾ ਅਤੇ ਗੁਰੂ ਦੀ ਸੇਵਾ ਨੂੰ ਆਪਣਾ ਸਭ ਤੋਂ ਵੱਡਾ ਧਰਮ ਮੰਨਣ। ਜੋ ਆਪਣੇ ਸੰਸਕਾਰਾਂ ਨੂੰ ਬਚਾਉਂਦਾ ਹੈ, ਉਹੀ ਕੌਮ ਨੂੰ ਬਚਾਉਂਦਾ ਹੈ। ਸਵਾਮੀ ਜੀ ਨੇ ਕਿਹਾ ਕਿ ਆਪਣੇ ਜੀਵਨ ਵਿੱਚ ਸੱਚਾਈ ਸੰਯਮ ਅਤੇ ਸੇਵਾ ਨੂੰ ਅਪਣਾਉਣ ਸੇਵਾ ਹੀ ਸਭ ਤੋਂ ਵੱਡੀ ਭਗਤੀ ਹੈ। ਇਸ ਮੌਕੇ ਅਮਰਜੀਤ ਸਿੰਘ ਘਾਰੂ ਉਪ ਪ੍ਰਧਾਨ ਮਜ਼ਹਬੀ ਸਿੱਖ ਵਾਲਮੀਕੀ ਵੈਲਫੇਅਰ ਐਸੋਸੀਏਸ਼ਨ ਪੰਜਾਬ ਨੇ ਸੰਬੋਧਨ ਕਰਦਿਆਂ ਕਿਹਾ ਕਿ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਬਲਿਦਾਨ ਕੇਵਲ ਸਿੱਖ ਧਰਮ ਲਈ ਨਹੀਂ ਸਗੋਂ ਪੂਰੀ ਮਨੁੱਖਤਾ ਦੀ ਆਜ਼ਾਦੀ ਅਤੇ ਧਾਰਮਿਕ ਸਹਿਣਸ਼ੀਲਤਾ ਲਈ ਇੱਕ ਅਮਰ ਇਤਿਹਾਸ ਹੈ। ਉਹਨਾਂ ਨੇ ਨੌਜਵਾਨਾਂ ਨੂੰ ਗੁਰੂ ਸਾਹਿਬ ਦੇ ਮਾਰਗ ਤੇ ਚੱਲਣ ਸੱਚ, ਨਿਆ ਅਤੇ ਸੇਵਾ ਨੂੰ ਆਪਣਾ ਜੀਵਨ ਦਾ ਆਧਾਰ ਬਣਾਉਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਚੰਦਰਕਾਂਤ ਗਊ ਸੇਵਾ ਪ੍ਰਮੁੱਖ ਪੰਜਾਬ ਨੇ ਸੰਬੋਧਨ ਕਰਦਿਆਂ ਕਿਹਾ ਕਿ ਅੱਜ ਧਰਤੀ ਪਾਣੀ ਤੇ ਹਵਾ ਨੂੰ ਦੂਸ਼ਿਤ ਹੋਣ ਤੋਂ ਬਚਾਉਣ ਦੀ ਸਖਤ ਲੋੜ ਹੈ। ਪਲਾਸਟਿਕ ਦੀ ਵੱਧ ਦੀ ਵਰਤੋਂ ਕਾਰਨ ਮਨੁੱਖੀ ਸਰੀਰ