ਪ੍ਰਾਚੀਨ ਸ਼੍ਰੀ ਕ੍ਰਿਸ਼ਨਾ ਮੰਦਰ ਵਿਖੇ ਹਵਨ ਕਰਵਾਇਆ
ਪ੍ਰਾਚੀਨ ਸ਼੍ਰੀ ਕ੍ਰਿਸ਼ਨਾ ਮੰਦਰ ਵਿਖੇ ਹਵਨ ਯੱਗ ਕਰਵਾਇਆ
Publish Date: Sun, 04 Jan 2026 04:09 PM (IST)
Updated Date: Sun, 04 Jan 2026 04:11 PM (IST)
ਕੇਵਲ ਆਹੂਜਾ, ਪੰਜਾਬੀ ਜਾਗਰਣ, ਮਖੂ : ਸ੍ਰੀ ਸਨਾਤਨ ਧਰਮ ਸਭਾ ਮਖੂ ਵੱਲੋਂ ਪੂਰਨਮਾਸ਼ੀ ਵਾਲੇ ਦਿਨ ਪ੍ਰਾਚੀਨ ਸ਼੍ਰੀ ਕ੍ਰਿਸ਼ਨਾ ਮੰਦਰ ਮੱਖੂ ਵਿਖੇ ਹਵਨ ਯੱਗ ਕਰਵਾਉਣ ਦੀ ਚਲਾਈ ਹੋਈ ਮੁਹਿੰਮ ਤਹਿਤ ਪੋਹ ਮਹੀਨੇ ਦੀ ਪੂਰਨਮਾਸ਼ੀ ਵਾਲੇ ਦਿਨ ਹਵਨ ਯੱਗ ਕਰਵਾਉਣ ਦੀ ਰਸਮ ਸ੍ਰੀ ਸਨਾਤਨ ਧਰਮ ਸਭਾ ਮੱਖੂ ਦੇ ਸਰਪ੍ਰਸਤ ਸੰਜੀਵ ਅਹੂਜਾ ਵੱਲੋਂ ਪਰਿਵਾਰ ਸਮੇਤ ਨਿਭਾਈ ਗਈ। ਪ੍ਰਾਚੀਨ ਸ਼੍ਰੀ ਕ੍ਰਿਸ਼ਨਾ ਮੰਦਰ ਮਖੂ ਦੇ ਪੰਡਤ ਮਨੋਜ ਸ਼ਰਮਾ ਵੱਲੋਂ ਹਵਨ ਯੱਗ ਅਤੇ ਪੂਜਾ ਅਰਚਨਾ ਬਹੁਤ ਹੀ ਸ਼ਰਧਾ ਨਾਲ ਕਰਵਾਈ ਗਈ। ਇਸ ਮੌਕੇ ਸ੍ਰੀ ਸਨਾਤਨ ਧਰਮ ਸਭਾ ਮੱਖੂ ਦੇ ਸਰਪ੍ਰਸਤ ਸੰਜੀਵ ਅਹੂਜਾ, ਪ੍ਰਧਾਨ ਰਕੇਸ਼ ਕਾਲੜਾ, ਖਜ਼ਾਨਚੀ ਲੱਕੀ ਗਰੋਵਰ, ਸੂਚਨਾ ਮੰਤਰੀ ਚੰਦਰ ਮੋਹਨ ਗਰੋਵਰ, ਵਿੱਕੀ ਗਰੋਵਰ, ਬਲਦੇਵ ਕਪੂਰ, ਸ਼ਾਮ ਲਾਲ ਛਾਬੜਾ, ਜੱਜ ਸੇਠੀ, ਵਿਵੇਕ ਕਪੂਰ, ਕੇਵਲ ਕ੍ਰਿਸ਼ਨ ਸਚਦੇਵਾ, ਮੰਗਲ ਸਿੰਘ, ਪ੍ਰੇਮ ਗਰੋਵਰ, ਜੰਗਾ ਬਜਾਜ, ਰੋਹਿਤ ਕਾਲੜਾ, ਰਮੇਸ਼ ਬਜਾਜ, ਨਵਜੋਤ ਠੁਕਰਾਲ, ਸੁਭਾਸ਼ ਮਨਚੰਦਾ, ਜੱਸਾ ਭਗਤ, ਬੋਬੀ ਗਰੋਵਰ, ਗਗਨ ਮੋਂਗਾ, ਰਜੀਵ ਕੁੰਦਰਾ, ਗੌਰਵ ਠੁਕਰਾਲ, ਰੋਬਿਨ ਸਚਦੇਵਾ ਆਦਿ ਹਾਜ਼ਰ ਸਨ।