ਹਰਿਆਵਲ ਸੱਥ ਪੀਰ ਮੁਹੰਮਦ ਨੇ ਨਸ਼ਿਆਂ ਵਿਰੁੱਧ ਜਾਗਰੂਕਤਾ ਸੈਮੀਨਾਰ ਕਰਵਾਇਆ
ਹਰਿਆਵਲ ਸੱਥ ਪੀਰ ਮੁਹੰਮਦ ਵੱਲੋਂ ਨੌਜਵਾਨਾਂ ਨੂੰ ਨਸ਼ਿਆਂ ਵਿਰੁੱਧ ਜਾਗਰੂਕ ਕਰਨ ਲਈ ਸੈਮੀਨਾਰ ਕਰਵਾਇਆ
Publish Date: Mon, 12 Jan 2026 03:30 PM (IST)
Updated Date: Mon, 12 Jan 2026 03:33 PM (IST)

ਕੇਵਲ ਆਹੂਜਾ, ਪੰਜਾਬੀ ਜਾਗਰਣ ਮਖੂ (ਫਿਰੋਜ਼ਪੁਰ) : ਹਰਿਆਵਲ ਸੱਥ ਪੀਰ ਮੁਹੰਮਦ ਵੱਲੋਂ ਪ੍ਰਧਾਨ ਹਰਭਿੰਦਰ ਸਿੰਘ ਸੰਧੂ ਦੀ ਪ੍ਰਧਾਨਗੀ ਹੇਠ ਗੁਰੂ ਨਾਨਕ ਸੀਨੀਅਰ ਸੈਕੈਂਡਰੀ ਸਕੂਲ ਪੀਰ ਮੁਹੰਮਦ ਵਿਖੇ ਨਸ਼ਾ ਕੋਹੜ ਨਹੀਂ ਆਦਤ ਹੈ ਅਤੇ ਆਦਤ ਹਟਾਈ ਜਾ ਸਕਦੀ ਹੈ ਦਾ ਵਿਸ਼ੇਸ਼ ਸੈਮੀਨਾਰ ਕਰਵਾਇਆ ਗਿਆ। ਜਿਸ ਦੌਰਾਨ ਕਲਮ ਦੇ ਧਨੀ ਡਾ. ਗੁਰਚਰਨ ਸਿੰਘ ਨੂਰਪੁਰ ਅਤੇ ਨਸ਼ੇ ਛੱਡ ਕੇ ਨੌਜਵਾਨਾਂ ਲਈ ਲਈ ਮਿਸਾਲ ਬਣੇ ਸਿਕੰਦਰ ਸਿੰਘ ਢੁੱਡੀਕੇ ਵੱਲੋਂ ਵਿਸ਼ੇਸ਼ ਤੌਰ ’ਤੇ ਸ਼ਮੂਲੀਅਤ ਕੀਤੀ ਗਈ। ਮੁੱਖ ਮਹਿਮਾਨ ਸਰਪੰਚ ਰਜਿੰਦਰ ਸਿੰਘ ਔਜਲਾ ਵੱਲੋਂ ਰਿਬਨ ਕੱਟ ਕੇ ਸੈਮੀਨਾਰ ਦੀ ਸ਼ੁਰੂਆਤ ਕਰਵਾਈ ਅਤੇ ਜਗਜੀਤ ਸਿੰਘ ਸਿੱਧੂ ਯੂਕੇ ਵੱਲੋਂ ਸ਼ਮਾ ਰੌਸ਼ਨ ਕੀਤੀ। ਸੈਮੀਨਾਰ ਦੇ ਸ਼ੁਰੂਆਤੀ ਦੌਰ ਦੌਰਾਨ ਵੱਖ-ਵੱਖ ਕਵੀਆਂ ਵੱਲੋਂ ਆਪਣੀਆਂ ਰਚਨਾਵਾਂ ਪੇਸ਼ ਕਰਕੇ ਨੌਜਵਾਨਾਂ ਨੂੰ ਨਸ਼ਿਆਂ ਨੂੰ ਅਲਵਿਦਾ ਕਹਿਣ ਲਈ ਪ੍ਰੇਰਿਤ ਕੀਤਾ। ਡਾ. ਗੁਰਚਰਨ ਸਿੰਘ ਨੂਰਪੁਰ ਅਤੇ ਸਿਕੰਦਰ ਸਿੰਘ ਢੁੱਡੀਕੇ ਪ੍ਰਭਾਵਸ਼ਾਲੀ ਭਾਸ਼ਣ ਰਾਹੀਂ ਨੌਜਵਾਨਾਂ ਨੂੰ ਨਸ਼ਿਆਂ ਨੂੰ ਅਲਵਿਦਾ ਕਹਿ ਕੇ ਵਧੀਆ ਜੀਵਨ ਬਿਤਾਉਣ ਲਈ ਪ੍ਰੇਰਿਤ ਕੀਤਾ। ਅਸ਼ੋਕ ਆਰਜੂ ਵੱਲੋਂ ਸਟੇਜ ਸਕੱਤਰ ਦੀ ਨਿਭਾਈ ਭੂਮਿਕਾ ਦੀ ਹਰੇਕ ਸਰੋਤੇ ਵੱਲੋਂ ਸ਼ਲਾਘਾ ਕੀਤੀ ਗਈ। ਅੰਤ ਵਿੱਚ ਪਹੁੰਚੇ ਹੋਏ ਮਹਿਮਾਨਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ ਅਤੇ ਪ੍ਰਧਾਨ ਹਰਭਿੰਦਰ ਸਿੰਘ ਸੰਧੂ ਵੱਲੋਂ ਪਹੁੰਚੇ ਹੋਏ ਮਹਿਮਾਨਾਂ, ਪੱਤਰਕਾਰ ਭਾਈਚਾਰਾ ਅਤੇ ਸਰੋਤਿਆਂ ਦਾ ਵਿਸ਼ੇਸ਼ ਧੰਨਵਾਦ ਕੀਤਾ। ਇਸ ਮੌਕੇ ਪ੍ਰਧਾਨ ਹਰਭਿੰਦਰ ਸਿੰਘ ਸੰਧੂ, ਗੁਰਮੀਤ ਸਿੰਘ ਭੁੱਲਰ, ਹਰਪਾਲ ਸਿੰਘ ਮਨੇਸ਼, ਕੁਲਵਿੰਦਰ ਸਿੰਘ ਸੰਧੂ, ਮਾਣਕ ਸੰਧੂ, ਪਿਆਰਾ ਘਾਰੂ, ਸੁਖਬੀਰ ਮੁਹੱਬਤ, ਗੁਰਵਿੰਦਰ ਸਿੰਘ, ਸੁਰਿੰਦਰ ਸੰਧੂ, ਜੋਗਾ ਸਿੰਘ, ਦਲਜੀਤ ਸਿੰਘ ਸੰਧੂ, ਗੁਰਲਾਲ ਸਿੰਘ, ਜੱਗਾ ਸਿੰਘ, ਗੁਰਮੁਖ ਸਿੰਘ, ਦਲਜੀਤ ਸਿੰਘ, ਜਥੇ. ਗੁਰਚਰਨ ਸਿੰਘ, ਪੱਤਰਕਾਰ ਕੇਵਲ ਅਹੂਜਾ, ਬਲਵੀਰ ਲਹਿਰਾ, ਰੂਪ ਲਾਲ ਭੱਟੀ, ਰਸ਼ਪਾਲ ਸੰਧੂ, ਅਜੀਤ ਸਿੰਘ ਸਰਪੰਚ, ਬਲਵਿੰਦਰ ਸਿੰਘ ਗਿੱਲ, ਗੁਰਮੀਤ ਸਿੰਘ ਗਿੱਲ, ਗੁਰਵਿੰਦਰ ਸਿੰਘ ਗਿੱਲ, ਗੁਰਭੇਜ ਸਿੰਘ, ਜੋਗਿੰਦਰ ਸਿੰਘ ਸਰਪੰਚ, ਬਚਿੱਤਰ ਸਿੰਘ, ਗੁਰਪ੍ਰੀਤ ਸਿੰਘ, ਲਖਵਿੰਦਰ ਸਿੰਘ ਪ੍ਰਧਾਨ, ਸਰਪੰਚ ਜੁਗਰਾਜ ਸਿੰਘ, ਜਸਬੀਰ ਸਿੰਘ, ਬਲਜੀਤ ਸਿੰਘ, ਗੁਰਪ੍ਰੀਤ ਸਿੰਘ, ਨਿਰਮਲ ਸਿੰਘ, ਪੂਰਨ ਸਿੰਘ, ਸਰਬਜੀਤ ਸਿੰਘ, ਸਤਨਾਮ ਸਿੰਘ, ਜੋਗਾ ਸਿੰਘ, ਸੁਖਰਾਜ ਸਿੰਘ ਜ਼ੀਰਾ, ਮੇਜਰ ਸਿੰਘ, ਸੁਖਵਿੰਦਰ ਸਿੰਘ, ਗੁਰਲਾਲ ਸਿੰਘ ਚਾਂਬ, ਗੁਰਪ੍ਰੀਤ ਸਿੰਘ ਮਿੰਨਾ, ਗੁਰਦੀਪ ਸਿੰਘ, ਅਮਨਦੀਪ, ਗੁਰਭਿੰਦਰ ਸਿੰਘ, ਗੁਰਪ੍ਰੀਤ ਸੰਧੂ ਆਦਿ ਹਾਜ਼ਰ ਸਨ।