ਹਰਪ੍ਰੀਤ ਹੀਰੋ ਨੇ 20 ਦੀ ਰੈਲੀ ’ਚ ਪੁੱਜਣ ਦਾ ਦਿੱਤਾ ਸੱਦਾ
ਪਿੰਡ ਤਲਵੰਡੀ ਨਿਪਾਲਾ ਵਿਚ ਹਰਪ੍ਰੀਤ ਸਿੰਘ ਹੀਰੋ ਨੂੰ ਪੂਰਨ ਸਹਿਯੋਗ ਮਿਲਿਆ
Publish Date: Fri, 13 Feb 2026 04:19 PM (IST)
Updated Date: Fri, 13 Feb 2026 04:21 PM (IST)

ਪਿੱਪਲ ਸਿੰਘ ਭੁੱਲਰ, ਪੰਜਾਬੀ ਜਾਗਰਣ, ਮੱਲਾਂਵਾਲਾ : ਵਿਧਾਨ ਸਭਾ ਹਲਕਾ ਜ਼ੀਰਾ ਵਿਚ ਹਲਕਾ ਇੰਚਾਰਜ਼ ਹਰਪ੍ਰੀਤ ਸਿੰਘ ਹੀਰੋ ਦੀ ਅਗਵਾਈ ਵਿਚ ਸ਼੍ਰੋਮਣੀ ਅਕਾਲੀ ਦਲ ਬਹੁਤ ਵੱਡੇ ਪੱਧਰ ਤੇ ਮਜ਼ਬੂਤ ਹੋ ਰਿਹਾ। ਹਰਪ੍ਰੀਤ ਸਿੰਘ ਹੀਰੋ ਦੇ ਆਪਣੇ ਪਿੰਡ ਤਲਵੰਡੀ ਨਿਪਾਲਾ ਵਿਚ ਸਵ. ਚੇਅਰਮੈਨ ਪ੍ਰੀਤਮ ਸਿੰਘ ਦੇ ਗ੍ਰਹਿ ਵਿਖੇ ਇਕ ਮੀਟਿੰਗ ਹੋਈ, ਜਿਸ ਵਿਚ ਸਮੁੱਚੇ ਪਿੰਡ ਵਾਸੀਆਂ ਵੱਲੋਂ ਸ਼੍ਰੋਮਣੀ ਅਕਾਲੀ ਦਲ ਦਾ ਸਹਿਯੋਗ ਦੇਣ ਅਤੇ 2027 ਵਿਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਾਉਣ ਬਾਰੇ ਕਿਹਾ ਗਿਆ। ਜਿਸ ਉਪਰੰਤ ਹਲਕਾ ਇੰਚਾਰਜ਼ ਹਰਪ੍ਰੀਤ ਸਿੰਘ ਹੀਰੋ ਵੱਲੋਂ ਪਿੰਡ ਵਾਸੀਆਂ ਦਾ ਪੂਰਨ ਸਹਿਯੋਗ ਮਿਲਣ ਤੇ ਪਿੰਡ ਵਾਸੀਆਂ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਹਰਪ੍ਰੀਤ ਸਿੰਘ ਹੀਰੋ ਨੇ ਸ਼੍ਰੋਮਣੀ ਅਕਾਲੀ ਦਲ ਵੱਲੋਂ 20 ਫਰਵਰੀ ਦਿਨ ਸ਼ੁੱਕਰਵਾਰ ਨੂੰ ਜ਼ੀਰਾ ਦਾਣਾ ਮੰਡੀ ਵਿਚ ਕੀਤੀ ਜਾ ਰਹੀ ਰੈਲੀ ਵਿਚ ਪਹੁੰਚਣ ਦੀ ਅਪੀਲ ਕੀਤੀ। ਇਸ ਮੌਕੇ ਤਰਲੋਕ ਸਿੰਘ, ਨਿਸ਼ਾਨ ਸਿੰਘ ਨੰਬਰਦਾਰ, ਜਸਪਾਲ ਸਿੰਘ ਸਾਬਕਾ ਸਰਪੰਚ, ਫੂਲਾ ਸਿੰਘ ਸਾਬਕਾ ਸਰਪੰਚ, ਸ਼ਿੰਦਾ ਸਿੰਘ ਸਾਬਕਾ ਸਰਪੰਚ, ਪ੍ਰਗਟ ਸਿੰਘ ਜਨਰਲ ਸਕੱਤਰ ਬੀ ਕੇ ਯੂ, ਕੁਲਦੀਪ ਸਿੰਘ, ਜੱਜ ਸਿੰਘ, ਬਲਵੀਰ ਸਿੰਘ, ਰਾਜਿੰਦਰ ਸਿੰਘ, ਗੁਰਦੇਵ ਸਿੰਘ,ਗੁਰਦੀਪ ਸਿੰਘ, ਪੂਰਨ ਸਿੰਘ ਸਾਬਕਾ ਮੈਂਬਰ, ਮੰਗਤ ਸਿੰਘ ਲੇਬਰ ਪ੍ਰਧਾਨ, ਕਾਰਜ ਸਿੰਘ, ਦਲੀਪ ਸਿੰਘ, ਜਸਵੰਤ ਸਿੰਘ ਸੋਭਾ, ਖੜਕ ਸਿੰਘ ਪੱਲੂ ਵਾਲਾ, ਤਲਵਿੰਦਰ ਸਿੰਘ, ਗੁਰਪ੍ਰੀਤ ਸਿੰਘ ਸ਼ਾਮੇ ਵਾਲੀ, ਜਸਵੰਤ ਸਿੰਘ, ਸਰਬਜੀਤ ਸਿੰਘ ਬੂਹ, ਗੁਰਜੰਟ ਸਿੰਘ ਨੰਬਰਦਾਰ ਹਾਜ਼ਰ ਸਨ।