ਹਰਪਾਲ ਸਿੰਘ (ਨੀਟਾ) ਸੋਢੀ ਕਾਂਗਰਸ ਪਾਰਟੀ ਦੇ ਬਲਾਕ ਮਮਦੋਟ ਦੇ ਪ੍ਰਧਾਨ ਨਿਯੁਕਤ
ਹਰਪਾਲ ਸਿੰਘ (ਨੀਟਾ) ਸੋਢੀ ਕਾਂਗਰਸ ਪਾਰਟੀ ਦੇ ਬਲਾਕ ਮਮਦੋਟ ਦੇ ਪ੍ਰਧਾਨ ਨਿਯੁਕਤ
Publish Date: Thu, 16 Apr 2026 04:38 PM (IST)
Updated Date: Fri, 17 Apr 2026 04:04 AM (IST)
ਬਗੀਚਾ ਸਿੰਘ, ਪੰਜਾਬੀ ਜਾਗਰਣ, ਮਮਦੋਟ: ਪੰਜਾਬ ਕਾਂਗਰਸ ਪਾਰਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵੱਲੋਂ ਜਾਰੀ ਕੀਤੀ ਗਈ ਬਲਾਕ ਪ੍ਰਧਾਨਾਂ ਦੀ ਲਿਸਟ ’ਚ ਹਲਕਾ ਫਿਰੋਜ਼ਪੁਰ ਦਿਹਾਤੀ ਦੇ ਬਲਾਕ ਮਮਦੋਟ ਤੋਂ ਸੀਨੀਅਰ, ਟਕਸਾਲੀ ਮਿਹਨਤੀ ਤੇ ਇਮਾਨਦਾਰ ਕਾਂਗਰਸੀ ਆਗੂ ਹਰਪਾਲ ਸਿੰਘ ਨੀਟਾ ਸੋਢੀ ਨੂੰ ਬਲਾਕ ਮਮਦੋਟ ਦੇ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਹਰਪਾਲ ਸੋਢੀ ਨੂੰ ਬਲਾਕ ਮਮਦੋਟ ਦਾ ਪ੍ਰਧਾਨ ਨਿਯੁਕਤ ਕੀਤੇ ਜਾਣ ’ਤੇ ਵਰਕਰਾਂ ਵਿਚ ਖੁਸ਼ੀ ਦਾ ਮਾਹੌਲ ਹੈ। ਇਸ ਨਿਯੁਕਤੀ ਤੇ ਫਿਰੋਜ਼ਪੁਰ ਦਿਹਾਤੀ ਤੋਂ ਕਾਂਗਰਸ ਪਾਰਟੀ ਦੇ ਹਲਕਾ ਇੰਚਾਰਜ ਡਾ. ਅਮਰਦੀਪ ਸਿੰਘ ਆਸ਼ੂ ਬੰਗੜ ਅਤੇ ਉਨ੍ਹਾਂ ਦੀ ਧਰਮ ਪਤਨੀ ਸੀਨੀਅਰ ਆਗੂ ਬੀਬਾ ਬਲਜੀਤ ਕੌਰ ਬੰਗੜ ਵੱਲੋਂ ਹਰਪਾਲ ਸਿੰਘ ਨੀਟਾ ਸੋਢੀ ਦੇ ਬਲਾਕ ਮਮਦੋਟ ਦੇ ਪ੍ਰਧਾਨ ਬਣਨ ਤੇ ਵਧਾਈ ਦਿੰਦਿਆਂ ਕਿਹਾ ਹੈ ਕਿ ਇਸ ਨਿਯੁਕਤੀ ਨਾਲ ਹਲਕੇ ’ਚ ਕਾਂਗਰਸ ਪਾਰਟੀ ਪਹਿਲਾਂ ਨਾਲੋਂ ਹੋਰ ਮਜ਼ਬੂਤ ਹੋਵੇਗੀ। ਜ਼ਿਕਰਯੋਗ ਹੈ ਕਿ ਹਰਪਾਲ ਸਿੰਘ ਸੋਢੀ ਜੋ ਕਿ ਇਲਾਕੇ ਵਿਚ ਨੀਟਾ ਸੋਢੀ ਦੇ ਨਾਮ ਨਾਲ ਜਾਣੇ ਜਾਂਦੇ ਹਨ ਪਿਛਲੇ ਕਰੀਬ 30 ਸਾਲਾਂ ਤੋਂ ਕਾਂਗਰਸ ਪਾਰਟੀ ਦੇ ਸਿਪਾਹੀ ਵਾਂਗ ਸੇਵਾ ਕਰ ਰਹੇ ਹਨ।
ਨਵ ਨਿਯੁਕਤ ਪ੍ਰਧਾਨ ਹਰਪਾਲ ਸਿੰਘ ਨੀਟਾ ਨੇ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ, ਜ਼ਿਲ੍ਹਾ ਪ੍ਰਧਾਨ ਕੁਲਬੀਰ ਸਿੰਘ ਜ਼ੀਰਾ, ਹਲਕਾ ਇੰਚਾਰਜ ਆਸ਼ੂ ਬੰਗੜ ਤੇ ਜ਼ਿਲ੍ਹਾ ਵਾਈਸ ਪ੍ਰਧਾਨ ਬਲਜੀਤ ਕੌਰ ਬੰਗੜ ਦਾ ਧੰਨਵਾਦ ਕਰਦਿਆ ਵਿਸ਼ਵਾਸ ਦੁਆਇਆ ਪਾਰਟੀ ਬੁਲੰਦੀਆਂ ਤੇ ਪਹੁੰਚਣ ਲਈ ਦਿਨ-ਰਾਤ ਮਿਹਨਤ ਕਰਨਗੇ। ਗੁਰਭੇਜ ਸਿੰਘ ਟਿੱਬੀ ਚੈਅਰਮੇਨ ਮਿਲਕ ਫੈਡ, ਸੀਨੀਅਰ ਕਾਂਗਰਸੀ ਆਗੂ ਗੁਰਬਚਨ ਸਿੰਘ ਕਾਲਾ ਟਿੱਬਾ, ਗੁਰਬਖਸ਼ ਸਿੰਘ ਭਾਵੜਾ, ਮੁਖਤਿਆਰ ਸਿੰਘ ਹਜ਼ਾਰਾ ਸਿੰਘ ਵਾਲਾ, ਸੁਖਵਿੰਦਰ ਸਿੰਘ (ਸੁੱਖਾ) ਜੋਧਪੁਰ, ਗੋਰਾ ਮੁਰਕਵਾਲਾ, ਦਵਿੰਦਰ ਸਿੰਘ ਰਹੀਮੇ ਕੇ, ਮਨਪ੍ਰੀਤ ਸਿੰਘ ਸੋਢੀ, ਦਲਬੀਰ ਸਿੰਘ ਵਾਹਕੇ, ਤਰਸੇਮ ਸਿੰਘ ਸਦਰ ਕੇ, ਆਸਾ ਸਿੰਘ ਟਿੱਬੀ ਖੁਰਦ, ਗੁਰਸੇਵਕ ਸਿੰਘ ਭੂਰੇ ਕਲਾ, ਪਸ਼ਵਿੰਦਰ ਸਿੰਘ, ਜਗਜੀਤ ਸਿੰਘ ਜੋਧਪੁਰ, ਬਲਕਾਰ ਸਿੰਘ ਜਾਮਾ ਰੱਖਈਆ, ਦੀਦਾਰ ਸਿੰਘ ਸਾਬਕਾ ਸਰਪੰਚ, ਪਿੱਪਲ ਸਿੰਘ, ਕਿੱਕਰ ਸਿੰਘ, ਕਾਲੀ ਮਨਚੰਦਾ, ਗੁਰਦੇਵ ਸਿੰਘ ਸਾਬਕਾ ਸਰਪੰਚ, ਬਿੱਟੂ ਮੈਨੀ, ਸੁੱਚਾ ਸਿੰਘ ਟਿੱਬੀ, ਜੰਡ ਸਿੰਘ ਸਰਪੰਚ, ਖੰਡਾ ਸਿੰਘ ਰਾਊ ਕੇ, ਕਾਰਜ ਸਿੰਘ ਚੱਕ ਭੰਗੇਵਾਲਾ, ਸ਼ਰਮਾ ਸਿੰਘ ਜਾਮਾ ਰਖਈਆ, ਬੋਹੜ ਸਿੰਘ ਮੱਤੜ ਅਤੇ ਕੁਲਵੰਤ ਸਿੰਘ ਮੱਤੜ, ਲੱਖਾ ਮਮਦੋਟ ਸਮੇਤ ਵੱਡੀ ਗਿਣਤੀ ਵਿਚ ਆਗੂਆਂ ਨੇ ਸੋਢੀ ਦੀ ਇਸ ਨਿਯੁਕਤੀ ਤੇ ਖੁਸ਼ੀ ਦਾ ਪ੍ਰਗਟਾਵਾ ਕਰਦੇ ਹੋਏ ਵਧਾਈਆਂ ਦਿੱਤੀਆਂ।