ਸੁਖਵੰਤ ਸਿੰਘ ਉੱਪਲ ਸਰਪ੍ਰਸਤ, ਸੁਖਦੇਵ ਸਿੰਘ ਪ੍ਰਧਾਨ, ਸੁਰਿੰਦਰ ਪਾਲ ਹੈਪੀ ਜਨਰਲ ਸਕੱਤਰ ਨਿਯੁਕਤ
ਪੀਡਬਲਯੂਡੀ ਫ਼ੀਲਡ ਐਂਡ ਵਰਕਸ਼ਾਪ ਵਰਕਰਜ ਯੂਨੀਅਨ ਪੰਜਾਬ ਦੀ ਹਰੀਕੇ ਹੈੱਡ ਵਰਕਸ ਬ੍ਰਾਂਚ ਦੀ ਸਰਬਸੰਮਤੀ ਨਾਲ ਚੋਣ ਹੋਈ
Publish Date: Tue, 17 Mar 2026 04:50 PM (IST)
Updated Date: Tue, 17 Mar 2026 04:52 PM (IST)

ਕੇਵਲ ਆਹੂਜਾ, ਪੰਜਾਬੀ ਜਾਗਰਣ ਮਖੂ : ਪਸਸਫ ਦੀ ਫ਼ੀਲਡ ਮੁਲਾਜ਼ਮਾਂ ਦੀ ਸਿਰਮੌਰ ਜਥੇਬੰਦੀ ਪੀਡਬਲਯੂਡੀ ਫ਼ੀਲਡ ਐਂਡ ਵਰਕਸ਼ਾਪ ਵਰਕਰਜ ਯੂਨੀਅਨ ਪੰਜਾਬ ਦੀ ਅਹਿਮ ਮੀਟਿੰਗ ਜ਼ਿਲ੍ਹਾ ਪ੍ਰਧਾਨ ਗੁਰਦੇਵ ਸਿੰਘ ਸਿੱਧੂ ਤੇ ਜ਼ਿਲ੍ਹਾ ਜਨਰਲ ਸਕੱਤਰ ਸੁਲੱਖਣ ਸਿੰਘ ਦੀ ਪ੍ਰਧਾਨਗੀ ਹੇਠ ਹਰੀਕੇ ਹੈੱਡ ਵਰਕਸ ਨਹਿਰ ਕਲੋਨੀ ਮਖੂ ਵਿਖੇ ਹੋਈ। ਜਿਸ ਵਿਚ ਵਿਸ਼ੇਸ਼ ਤੌਰ ’ਤੇ ਜਥੇਬੰਦੀ ਦੇ ਸੂਬਾ ਜਨਰਲ ਸਕੱਤਰ ਫੁੰਮਣ ਸਿੰਘ ਕਾਠਗੜ੍ਹ, ਸੂਬਾ ਆਡੀਟਰ ਦਰਸ਼ਨ ਸਿੰਘ ਭੁੱਲਰ, ਪ੍ਰਮਜੀਤ ਸਿੰਘ ਪ੍ਰਧਾਨ ਪ੍ਰਧਾਨ ਜਲਾਲਾਬਾਦ ਆਦਿ ਹਾਜ਼ਰ ਹੋਏ। ਇਸ ਮੌਕੇ ਦੀ ਕਲਾਸ ਫੋਰ ਗੌਰਮਿੰਟ ਇੰਪਲਾਈਜ ਫੈਡਰੇਸ਼ਨ ਦੇ ਬ੍ਰਾਂਚ ਪ੍ਰਧਾਨ ਸੁਖਵੰਤ ਸਿੰਘ ਅਤੇ ਸੁਖਦੇਵ ਸਿੰਘ ਫੋਰਮੈਨ ਸਮੇਤ ਤਿੰਨ ਦਰਜਨਾਂ ਤੋਂ ਵੱਧ ਮੁਲਾਜ਼ਮ ਪੀਡਬਲਯੂਡੀ ਫ਼ੀਲਡ ਐਂਡ ਵਰਕਸ਼ਾਪ ਵਰਕਰਜ ਯੂਨੀਅਨ ਪੰਜਾਬ ਵਿਚ ਰਸਮੀ ਤੌਰ ’ਤੇ ਸ਼ਾਮਲ ਹੋਏ। ਇਸ ਦੌਰਾਨ ਹਰੀਕੇ ਹੈੱਡ ਵਰਕਸ ਜਲ ਸਰੋਤ ਵਿਭਾਗ ਬ੍ਰਾਂਚ ਮੱਖੂ ਦੀ ਚੋਣ ਕੀਤੀ ਗਈ ਅਤੇ ਸਰਬਸੰਮਤੀ ਨਾਲ ਸਰਪ੍ਰਸਤ ਸੁਖਵੰਤ ਸਿੰਘ ਉਪਲ, ਬ੍ਰਾਂਚ ਪ੍ਰਧਾਨ ਸੁਖਦੇਵ ਸਿੰਘ ਫੋਰਮੈਨ, ਜਨਰਲ ਸਕੱਤਰ ਸੁਰਿੰਦਰ ਪਾਲ ਹੈਪੀ ਤਾਰ ਬਾਓ, ਚੇਅਰਮੈਨ ਰਸ਼ਪਾਲ ਸਿੰਘ, ਸੀਨੀਅਰ ਮੀਤ ਪ੍ਰਧਾਨ ਹਰਪ੍ਰੀਤ ਸਿੰਘ, ਖਜਾਨਚੀ ਰਵੀ ਕੁਮਾਰ, ਪ੍ਰਾਪੋਗੰਡਾ ਸੈਕਟਰੀ ਚੰਦਰਭਾਨ, ਸਲਾਹਕਾਰ ਅਮਿਤ ਕੁਮਾਰ, ਮੀਤ ਪ੍ਰਧਾਨ ਦੀਪਕ ਯਾਦਵ , ਪ੍ਰੈਸ ਸਕੱਤਰ ਸੁਖਵਿੰਦਰ ਸਿੰਘ, ਮੀਤ ਪ੍ਰਧਾਨ ਮੁਕੇਸ਼ ਕੁਮਾਰ ਤਾਰ ਬਾਓ, ਜੁਆਇੰਟ ਸਕੱਤਰ ਸੱਤ ਪਾਲ ਸਿੰਘ ਚੁਣੇ ਗਏ। ਇਸ ਮੌਕੇ ਨਵੀਂ ਚੁਣੀ ਗਈ ਟੀਮ ਨੇ ਜਥੇਬੰਦੀ ਦੇ ਸੰਵਿਧਾਨ ਤੇ ਪਹਿਰਾ ਦੇਣ ਦਾ ਪ੍ਰਣ ਕੀਤਾ। ਇਸ ਮੌਕੇ ਸੂਬਾ ਆਗੂਆਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਫੀਲਡ ਕਾਮਿਆਂ ਨੂੰ ਡਿਊਟੀ ਦੌਰਾਨ ਮੁਲਾਜ਼ਮਾਂ ਦੀ ਘਾਟ ਕਾਰਨ ਵੱਡੀ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਫੀਲਡ ਕਾਮਿਆਂ ਦੀ ਰੈਗੂਲਰ ਭਰਤੀ ਕੀਤੀ ਜਾਵੇ, ਵਾਸ ਕੀਤੀਆਂ ਗਈਆਂ ਪੋਸਟਾਂ ਨੂੰ ਮੁੜ ਤੋਂ ਸੁਰਜੀਤ ਕੀਤਾ ਜਾਵੇ, ਪੁਰਾਣੇ ਪੈਨਸ਼ਨ ਬਹਾਲ ਕੀਤੀ ਜਾਵੇ ਅਤੇ ਕੱਟੇ ਗਏ ਭੱਤੇ ਮੁੜ ਤੋਂ ਲਾਗੂ ਕੀਤੇ ਜਾਣ। ਇਸ ਮੌਕੇ ਡਰੇਨ ’ਚ ਬ੍ਰਾਂਚ ਪ੍ਰਧਾਨ ਰਮੇਸ਼ ਕੁਮਾਰ ਕੰਬੋਜ, ਜੇਈ ਸੰਦੀਪ ਸਿੰਘ, ਜੇਈ ਗੁਰਪਿੰਦਰ ਸਿੰਘ, ਜੇਈ ਅਮਨਦੀਪ ਸਿੰਘ, ਗੁਰਪ੍ਰੀਤ ਸਿੰਘ ਸਿੱਧੂ ਪ੍ਰਧਾਨ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ, ਪ੍ਰਵੀਨ ਰਾਣੀ,ਅੰਨੂ ਰਾਣੀ, ਸੁਖਵਿੰਦਰ ਕੌਰ, ਸੁਮਿਤਰਾ ਦੇਵੀ ਤੋਂ ਇਲਾਵਾਂ ਵੱਡੀ ਗਿਣਤੀ ਵਿਚ ਫੀਲਡ ਕਾਮਿਆਂ ਨੇ ਭਰਵੀਂ ਸ਼ਮੂਲੀਅਤ ਕੀਤੀ।