ਬਿੱਲ ਨਾ ਭਰਨ ਤੇ ਮੀਟਰ ਕਨੈਕਸ਼ਨ ਕੱਟੇ
ਗੁਰੂਹਰਸਹਾਏ ਵਿਖ਼ੇ ਬਿਜਲੀ ਵਿਭਾਗ ਦੀ ਵੱਡੀ ਕਾਰਵਾਈ
Publish Date: Mon, 09 Mar 2026 05:30 PM (IST)
Updated Date: Mon, 09 Mar 2026 05:33 PM (IST)
ਰਵੀ ਮੌਂਗਾ, ਪੰਜਾਬੀ ਜਾਗਰਣ, ਗੁਰੂਹਰਸਹਾਏ : ਬਿਜਲੀ ਵਿਭਾਗ ਗੁਰੂਹਰਸਹਾਏ ਵੱਲੋਂ ਐੱਸਡੀਓ ਗੁਰਪ੍ਰੀਤ ਸਿੰਘ ਦੀ ਅਗਵਾਈ ਹੇਠ ਅਲੱਗ ਅਲੱਗ ਟੀਮਾਂ ਗਠਿਤ ਕੀਤੀਆਂ ਗਈਆਂ। ਜਿਸ ਵਿੱਚ ਜੇਈ ਜਸਵਿੰਦਰ ਸਿੰਘ, ਲਾਈਨਮੈਨ ਜਸਪਾਲ ਸਿੰਘ ਬਿੱਟਾ, ਲਾਈਨਮੈਨ ਪਰਵਿੰਦਰ ਸਿੰਘ ਵੱਲੋਂ ਗੁਰੂਹਰਸਹਾਏ ਦੇ ਅਲੱਗ ਅਲੱਗ ਮੁਹੱਲਿਆਂ ਵਿਚ ਮੀਟਰਾਂ ਦੀ ਚੈਕਿੰਗ ਕੀਤੀ ਗਈ। ਇਸ ਬਾਬਤ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਐੱਸਡੀਓ ਗੁਰਪ੍ਰੀਤ ਸਿੰਘ ਨੇ ਕਿਹਾ ਜਿਨ੍ਹਾਂ ਨੇ ਬਿਜਲੀ ਦੇ ਬਿੱਲ ਨਹੀਂ ਭਰੇ ਉਨ੍ਹਾਂ ਦੇ ਮੀਟਰਾਂ ਦੇ ਕਨੈਕਸ਼ਨ ਕੱਟੇ ਗਏ ਅਤੇ ਕਈਆਂ ਖਪਤਕਾਰਾਂ ਤੋਂ ਮੌਕੇ ’ਤੇ ਹੀ ਬਿੱਲ ਭਰ ਕੇ ਦੁਬਾਰਾ ਕਨੈਕਸ਼ਨ ਜੋੜੇ ਗਏ। ਉਨ੍ਹਾਂ ਗੁਰੂਹਰਸਹਾਏ ਵਾਸੀਆਂ ਨੂੰ ਅਪੀਲ ਕੀਤੀ ਕਿ ਜਿਨਾਂ ਦੇ ਬਕਾਇਆ ਬਿਜਲੀ ਬਿਲ ਭਰਨ ਵਾਲੇ ਹਨ ਉਹ ਜਲਦੀ ਤੋਂ ਜਲਦੀ ਜਮ੍ਹਾ ਕਰਵਾ ਦੇਣ ਤਾਂ ਜੋ ਕਿਸੇ ਨੂੰ ਪ੍ਰੇਸ਼ਾਨੀ ਨਾ ਆਵੇ ਨਹੀਂ ਤਾਂ ਮੀਟਰ ਕਨੈਕਸ਼ਨ ਕੱਟੇ ਜਾਣਗੇ।