ਆਰਟ ਆਫ ਲਿਵਿੰਗ ਸੰਸਥਾ ਨੇ ਕੀਤੀ ਗੁਰੂ ਪੂਜਾ
ਆਰਟ ਆਫ ਲਿਵਿੰਗ ਸੰਸਥਾ ਵੱਲੋਂ ਕੀਤੀ ਗਈ ਗੁਰੂ ਪੂਜਾ
Publish Date: Fri, 13 Feb 2026 03:41 PM (IST)
Updated Date: Fri, 13 Feb 2026 03:45 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜ਼ੀਰਾ : ਆਰਟ ਆਫ ਲਿਵਿੰਗ ਸੰਸਥਾ ਦੇ ਮੈਂਬਰਾਂ ਵੱਲੋਂ ਯੋਗ ਅਧਿਆਪਕ ਡਾ. ਸੁਸ਼ੀਲ ਪਾਠਕ ਦੇ ਨਿਵਾਸ ਸਥਾਨ ’ਤੇ ਗੁਰੂ ਪੂਜਾ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਗੁਰੂ ਪਰੰਪਰਾ ਨੂੰ ਯਾਦ ਕਰਦੇ ਹੋਏ ਸਾਰੇ ਗੁਰੂਆਂ ਦੇ ਚਰਨਾਂ ਵਿੱਚ ਨਮਨ ਕੀਤਾ ਗਿਆ ਅਤੇ ਗੁਰੂ ਸ਼੍ਰੀ ਸ਼੍ਰੀ ਰਵੀ ਸ਼ੰਕਰ ਜੀ ਪ੍ਰਤੀ ਡੂੰਘੀ ਸ਼ਰਧਾ, ਭਾਵਨਾ ਪ੍ਰਗਟ ਕੀਤੀ ਗਈ। ਪਵਿੱਤਰ ਮਾਹੌਲ ਵਿਚ ਹੋਈ। ਇਸ ਦੌਰਾਨ ਸੋਮਨਾਥ ਜੋਤਿਰਲਿੰਗ ਦੇ ਪੂਜਨੀਕ ਦਰਸ਼ਨਾਂ ਲਈ 22 ਫਰਵਰੀ ਨੂੰ ਰੱਖੇ ਗਏ ਵਿਸ਼ਾਲ ਪ੍ਰੋਗਰਾਮ ਸਬੰਧੀ ਵੀ ਵਿਚਾਰ ਵਟਾਂਦਰਾ ਕੀਤਾ ਗਿਆ। ਅਪੈਕਸ ਮੈਂਬਰ ਅਮਰੀਕ ਸਿੰਘ ਅਹੂਜਾ, ਵਿਕਾਸ ਬਾਂਸਲ ਅਤੇ ਡਾ. ਸੁਸ਼ੀਲ ਪਾਠਕ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 22 ਫਰਵਰੀ ਨੂੰ ਜਨ ਕਲਿਆਣ ਭਵਨ, ਕੋਟ ਈਸੇ ਖਾਂ ਰੋਡ ਵਿਖੇ ਦੁਪਹਿਰ 3 ਵਜੇ ਤੋਂ ਸ਼ਹਿਰ ਵਾਸੀਆਂ ਨੂੰ ਸੋਮਨਾਥ ਜੋਤਿਰਲਿੰਗ ਦੇ ਪੂਜਨੀਕ ਦਰਸ਼ਨ ਕਰਵਾਏ ਜਾਣਗੇ। ਇਸ ਮੌਕੇ ਡਾ. ਸੁਸ਼ੀਲ ਪਾਠਕ, ਅਪੈਕਸ ਮੈਂਬਰ ਅਮਰੀਕ ਸਿੰਘ ਅਹੂਜਾ, ਵਿਕਾਸ ਬਾਂਸਲ, ਅਮਿਤ ਰਾਜਾ ਧਵਨ, ਚਰਨਪ੍ਰੀਤ ਸਿੰਘ ਸੋਨੂੰ, ਸਨੀ ਹਾਂਡਾ, ਦੀਪਕ ਸੇਠੀ, ਮਣੀ ਝੱਟਾ, ਸੁਨੀਲ ਜੁਨੇਜਾ, ਮਿੱਕੀ ਅਰੋੜਾ, ਮਨੀਸ਼ ਕੁਮਾਰ, ਰਿਸ਼ੀਪਾਲ ਸ਼ਰਮਾ, ਗਿੰਨਾ ਨਰੂਲਾ, ਰਾਜਨਦੀਪ ਸਿੰਘ, ਪ੍ਰਦੀਪ ਸ਼ਰਮਾ, ਮਦਨ ਲਾਲ, ਪਾਰਸ ਟੰਡਨ, ਤੀਰਥ ਸੇਠੀ, ਸੁਰਿੰਦਰ ਸੇਠੀ ਆਦਿ ਹਾਜ਼ਰ ਸਨ। ਅੰਤ ਵਿਚ ਅਟੁੱਟ ਭੰਡਾਰਾ ਵਰਤਾਇਆ ਗਿਆ ਅਤੇ ਸਾਰੇ ਸ਼ਰਧਾਲੂਆਂ ਨੇ ਗੁਰੂ ਕਿਰਪਾ ਨਾਲ ਲੰਗਰ ਪ੍ਰਸਾਦ ਪ੍ਰਾਪਤ ਕੀਤਾ।