ਸੇਂਟ ਜੌਸਫ਼ ਕਾਨਵੈਂਟ ਸਕੂਲ ਲਹਿਰਾ ਰੋਹੀ ਵਿਚ ਸ਼ਾਨਦਾਰ ਉਦਘਾਟਨੀ ਤੇ ਸਲਾਨਾ ਸਮਾਗਮ
ਸੇਂਟ ਜੌਸਫ਼ ਕਾਨਵੈਂਟ ਸਕੂਲ ਲਹਿਰਾ ਰੋਹੀ ਵਿਚ ਸ਼ਾਨਦਾਰ ਉਦਘਾਟਨੀ ਤੇ ਸਲਾਨਾ ਸਮਾਗਮ
Publish Date: Mon, 09 Mar 2026 04:55 PM (IST)
Updated Date: Mon, 09 Mar 2026 04:57 PM (IST)

ਗੌਰਵ ਗੌੜ ਜੌਲੀ, ਪੰਜਾਬੀ ਜਾਗਰਣ, ਜ਼ੀਰਾ: ਸੇਂਟ ਜੌਸਫ਼ ਕਾਨਵੈਂਟ ਸਕੂਲ ਲਹਿਰਾ ਰੋਹੀ ਵੱਲੋਂ ਸਕੂਲ ਦਾ ਉਦਘਾਟਨੀ ਅਤੇ ਸਲਾਨਾ ਸਮਾਗਮ ਬੜੀ ਸ਼ਾਨੋ-ਸ਼ੌਕਤ ਨਾਲ ਕਰਵਾਇਆ ਗਿਆ। ਰੇਵ. ਫਾਦਰ ਥਾਮਸ ਕੀਪਰਾਥ (ਸਾਬਕਾ ਪ੍ਰੋਕਿਊਰੇਟਰ ਡਾਇਓਸਿਜ਼ ਆਫ ਜਲੰਧਰ) ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਦੇ ਹੋਏ ਸਮਾਗਮ ਦਾ ਉਦਘਾਟਨ ਕੀਤਾ, ਜਦਕਿ ਫਾਦਰ ਜੋਸਫ਼ ਕਾਂਜੀਰਾਕੱਟੂ ਵੱਲੋਂ ਸਮਾਗਮ ਦੀ ਪ੍ਰਧਾਨਗੀ ਕੀਤੀ ਗਈ। ਇਸ ਮੌਕੇ ਹਲਕਾ ਜ਼ੀਰਾ ਦੇ ਵਿਧਾਇਕ ਨਰੇਸ਼ ਕਟਾਰੀਆ, ਸ਼ਮਿੰਦਰ ਸਿੰਘ ਖਿੰਡਾ ਚੇਅਰਮੈਨ ਪੰਜਾਬ ਐਗਰੋ, ਕੈਪਟਨ ਨਛੱਤਰ ਸਿੰਘ ਚੇਅਰਮੈਨ ਮਾਰਕੀਟ ਕਮੇਟੀ ਮਖੂ ਅਤੇ ਇਕਬਾਲ ਸਿੰਘ ਢਿੱਲੋਂ ਚੇਅਰਮੈਨ ਮਾਰਕੀਟ ਕਮੇਟੀ ਜ਼ੀਰਾ ਨੇ ਵਿਸ਼ੇਸ਼ ਤੌਰ ’ਤੇ ਹਾਜ਼ਰੀ ਲਗਵਾਈ। ਇਸ ਦੌਰਾਨ ਫਾਦਰ ਥਾਮਸ ਕੀਪਰਾਥ, ਫਾਦਰ ਜੋਸਫ਼ ਕਾਂਜੀਰਾਕੱਟੂ, ਵਿਧਾਇਕ ਨਰੇਸ਼ ਕਟਾਰੀਆ ਅਤੇ ਸਕੂਲ ਦੇ ਪ੍ਰਿੰਸੀਪਲ ਵੱਲੋਂ ਪੜ੍ਹਾਈ ਅਤੇ ਵੱਖ-ਵੱਖ ਖੇਤਰਾਂ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸਰਪੰਚ ਬਲਰਾਜ ਸਿੰਘ ਲਹਿਰਾ ਰੋਹੀ, ਗੁਰਪ੍ਰੀਤ ਸਿੰਘ ਜੱਜ, ਟੋਨੀ ਮਸੀਹ, ਗੁਰਭਗਤ ਸਿੰਘ ਗਿੱਲ ਕੌਂਸਲਰ, ਫਾਦਰ ਡੈਨਿਸ ਥਾਮਸ, ਫਾਦਰ ਐਗਨਸ, ਫਾਦਰ ਲਿਬਿਨ, ਫਾਦਰ ਸਨੀ ਮੱਟੂ, ਫਾਦਰ ਸ਼ੌਨ, ਸਕੂਲ ਫੈਕਲਟੀ ਡਾਇਰੈਕਟਰ ਫਾਦਰ ਜੋਸਫ਼ ਕਾਂਜੀਰਾਕੱਟੂ, ਫਾਦਰ ਕਿਰਨ ਕੁਮਾਰ, ਪ੍ਰਿੰਸੀਪਲ ਰੈਵਰੈਂਡ ਸੀਨੀਅਰ ਰਾਗੀਨਾ, ਐੱਸਜੇਐੱਸਐੱਮ, ਸੀਨੀਅਰ ਪ੍ਰਤਿਮਾ, ਸੀਨੀਅਰ ਅਲਮਾ ਸਵਾਤੀ ਯਾਦਵ, ਅਰੁਣ, ਨੇਹਾ, ਸਪਨਾ, ਸੇਂਟ ਜੋਸਫ਼ ਕਾਨਵੈਂਟ ਸਕੂਲ, ਸੈਮੂਅਲ ਜੌਨ ਤੋਂ ਇਲਾਵਾ ਬੱਚਿਆਂ ਦੇ ਮਾਪੇ ਅਤੇ ਇਲਾਕੇ ਦੇ ਪਤਵੰਤੇ ਸੱਜਣ ਵੱਡੀ ਗਿਣਤੀ ਵਿਚ ਹਾਜ਼ਰ ਸਨ।