ਕਣਕ ਦੀ ਖਰੀਦ ਲਈ ਢੁੱਕਵੇਂ ਪ੍ਰਬੰਧ ਕਰੇ ਸਰਕਾਰ : ਬੀਕੇਯੂ ਕਾਦੀਆਂ
ਕਣਕ ਦੀ ਖਰੀਦ ਲਈ ਢੁੱਕਵੇਂ ਪ੍ਰਬੰਧ ਕਰੇ ਸਰਕਾਰ: ਬੀਕੇਯੂ ਕਾਦੀਆਂ
Publish Date: Wed, 18 Mar 2026 03:52 PM (IST)
Updated Date: Wed, 18 Mar 2026 03:55 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜ਼ੀਰਾ : ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੀ ਮਹੀਨਾਵਾਰ ਮੀਟਿੰਗ ਬਲਾਕ ਪ੍ਰਧਾਨ ਸੁਖਦੇਵ ਸਿੰਘ ਸਨ੍ਹੇਰ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਵਿਚ ਕਿਸਾਨਾਂ ਨੂੰ ਦਰਪੇਸ਼ ਆ ਰਹੀਆਂ ਸਮੱਸਿਆਵਾਂ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ। ਇਸ ਮੌਕੇ ਦਰਸ਼ਨ ਸਿੰਘ ਮੀਹਾਂ ਸਿੰਘ ਵਾਲਾ ਐਗਜੈਕਟਿਵ ਮੈਂਬਰ ਪੰਜਾਬ,ਪ੍ਰੀਤਮ ਸਿੰਘ ਮੀਹਾਂ ਸਿੰਘ ਵਾਲਾ ਜ਼ਿਲ੍ਹਾ ਮੀਤ ਪ੍ਰਧਾਨ, ਹਰਪ੍ਰੀਤ ਸਿੰਘ ਲੌਂਗੋਦੇਵਾ ਜ਼ਿਲ੍ਹਾ ਮੀਤ ਪ੍ਰਧਾਨ, ਮਨਦੀਪ ਸਿੰਘ ਅਲੀਪੁਰ ਜ਼ਿਲ੍ਹਾ ਜਨਰਲ ਸਕੱਤਰ, ਗੁਲਜ਼ਾਰ ਸਿੰਘ ਸਰਪ੍ਰਸਤ ਅਤੇ ਸਾਹਿਤਕਾਰ ਗੁਰਚਰਨ ਸਿੰਘ ਨੂਰਪੁਰ ਆਦਿ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ। ਮੀਟਿੰਗ ਦੌਰਾਨ ਆਗੂਆਂ ਨੇ ਕਿਹਾ ਕਿ ਸਰਕਾਰ ਚਿੱਪ ਵਾਲੇ ਮੀਟਰ ਲਗਾਉਣੇ ਬੰਦ ਕਰੇ ।ਉਨ੍ਹਾਂ ਕਿਹਾ ਕਿ ਚਿੱਪ ਵਾਲੇ ਮੀਟਰਾਂ ਦੀ ਜਗ੍ਹਾ ਪਹਿਲਾਂ ਦੀ ਤਰ੍ਹਾਂ ਮੀਟਰ ਲੱਗਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਕਣਕ ਦੀ ਖਰੀਦ ਦੇ ਢੁੱਕਵੇਂ ਪ੍ਰਬੰਧ ਕਰੇ। ਮੰਡੀਆਂ ਵਿੱਚ ਲਾਈਟਾਂ, ਪਾਣੀ ਤੇ ਬਾਰਦਾਨੇ ਸਬੰਧੀ ਸਰਕਾਰ ਹੁਣ ਤੋਂ ਹੀ ਪ੍ਰਬੰਧ ਸ਼ੁਰੂ ਕਰੇ ਤਾਂ ਕਿ ਕਣਕ ਦੀ ਖਰੀਦ ਸਮੇਂ ਕਿਸਾਨਾਂ ਨੂੰ ਕਿਸੇ ਤਰ੍ਹਾਂ ਦੀਆਂ ਮੁਸ਼ਕਲਾਂ ਨਾ ਆਉਣ। ਮੀਟਿੰਗ ਵਿੱਚ ਕਿਸਾਨ ਆਗੂਆਂ ਨੇ ਮੰਗ ਕੀਤੀ ਕਿ ਗਰਮੀ ਵੱਧ ਪੈਣ ਨਾਲ ਆਲੂਆਂ ਦੀ ਫਸਲ ਦਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਹੈ। ਫ਼ਸਲ ਦਾ ਝਾੜ ਵੀ ਘਟਿਆ ਹੈ, ਸਰਕਾਰ ਦਾ ਮਿਥਿਆ ਮੁੱਲ ਵੀ ਘੱਟ ਹੈ। ਜਥੇਬੰਦੀ ਨੇ ਸਰਕਾਰ ਤੋਂ ਮੰਗ ਕੀਤੀ ਕਿ ਸਰਕਾਰ ਆਲੂ ਉਤਪਾਦਕਾਂ ਨੂੰ ਰਾਹਤ ਦੇਣ ਲਈ ਢੁਕਵਾਂ ਮੁਆਵਜ਼ਾ ਦੇਵੇ। ਮੀਟਿੰਗ ਵਿੱਚ ਕਿਸਾਨ ਆਗੂ ਗੁਰਪ੍ਰੀਤ ਸਿੰਘ ਵਲਟੋਹਾ ਬਲਾਕ ਪ੍ਰਧਾਨ ਮੱਲਾਂਵਾਲਾ, ਭੁਪਿੰਦਰ ਸਿੰਘ ਬਲਾਕ ਪ੍ਰਧਾਨ ਮੱਖੂ, ਮੋਹਣ ਸਿੰਘ ਫੇਰੋਕੇ, ਗੁਰਦੀਪ ਸਿੰਘ ਕਾਨੂੰਨਗੋ,ਆਤਮਾ ਸਿੰਘ, ਜਸਵੰਤ ਸਿੰਘ ਨਾਮਦੇਵ, ਮਹਿੰਦਰ ਸਿੰਘ,ਸ਼ਾਂਤੀ ਸਰੂਪ,ਸੁੱਚਾ ਸਿੰਘ, ਗੁਰਚਰਨ ਸਿੰਘ ਬਾਜਵਾ, ਤਰਸੇਮ ਸਿੰਘ ਰੂਪ, ਪਰਮਜੀਤ ਬਰਾੜ, ਕਲਵੰਤ ਸਿੰਘ, ਸੰਦੀਪ ਸਿੰਘ ਰਾਟੌਲ ਰੋਹੀ, ਚਾਨਣ ਸਿੰਘ ਨੂਰਪੁਰ, ਰੱਬੀ ਸ਼ਾਇਰ, ਗੁਰਅਵਤਾਰ ਸਿੰਘ ਗਿੱਲ, ਗੇਜਾ ਸਿੰਘ ਫ਼ੌਜੀ, ਜਸਪਾਲ ਸਿੰਘ ਫੌਜੀ, ਜਗਦੇਵ ਸਿੰਘ ਗਿੱਲ, ਰਸਦੀਪ ਸਿੰਘ, ਰਣਜੀਤ ਸਿੰਘ, ਸਰਬਜੀਤ ਸਿੰਘ, ਬਲਕਾਰ ਸਿੰਘ, ਸੁਖਵਿੰਦਰ ਸਿੰਘ, ਗੁਰਦੇਵ ਸਿੰਘ, ਜਸਵਿੰਦਰ ਸਿੰਘ, ਸੁਖਰਾਜ ਸਿੰਘ, ਕੁਲਦੀਪ ਸਿੰਘ, ਸ਼ਮਸ਼ੇਰ ਸਿੰਘ, ਮਨਦੀਪ ਸਿੰਘ, ਅਵਤਾਰ ਸਿੰਘ, ਜੱਜ ਸਿੰਘ, ਅਮਰ ਸਿੰਘ, ਬਲਜਿੰਦਰ ਸਿੰਘ, ਰੁਪਿੰਦਰ ਸਿੰਘ, ਸੁਰਿੰਦਰ ਸਿੰਘ, ਹਰਪ੍ਰੀਤ ਸਿੰਘ, ਥਾਣਾ ਸਿੰਘ, ਗੁਰਚਰਨ ਸਿੰਘ ਪੰਡੋਰੀ ਖੱਤਰੀਆਂ, ਪਰਮਜੀਤ ਸਿੰਘ, ਹਰਪਾਲ ਸਿੰਘ, ਤਰਸੇਮ ਸਿੰਘ, ਅਮਰੀਕ ਸਿੰਘ, ਗੁਰਜੰਟ ਸਿੰਘ ਮਹੀਆਂ ਵਾਲਾ ਆਦਿ ਆਗੂ ਹਾਜ਼ਰ ਸਨ।