ਸਰਕਾਰੀ ਸੇਵਾ ਮੁਕਤ ਜਥੇਬੰਦੀ ਨੇ ਮੰਗਾਂ ਵਿਚਾਰੀਆਂ
ਸਰਕਾਰੀ ਸੇਵਾ ਮੁਕਤ ਜਥੇਬੰਦੀ ਦੀ ਮੀਟਿੰਗ ਹੋਈ
Publish Date: Wed, 11 Feb 2026 04:44 PM (IST)
Updated Date: Wed, 11 Feb 2026 04:47 PM (IST)
ਜਸਵੰਤ ਸਿੰਘ ਗਰੋਵਰ, ਪੰਜਾਬੀ ਜਾਗਰਣ
ਮੁੱਦਕੀ : ਸਰਕਾਰੀ ਸੇਵਾ ਮੁਕਤ ਜਥੇਬੰਦੀ ਦੀ ਇਕੱਤਰਤਾ ਰਿਟਾ. ਬੀਈਓ ਬੂਟਾ ਰਾਮ ਅਰੋੜਾ ਦੀ ਰਹਿਨੁਮਾਈ ਵਿਚ ਮਿਊਂਸਪਲ ਪਾਰਕ ਵਿਖੇ ਜਥੇਬੰਦੀ ਦੇ ਦਫਤਰ ਵਿਚ ਹੋਈ। ਮੀਟਿੰਗ ਵਿਚ ਸਾਥੀਆਂ ਵੱਲੋਂ ਮੂਲ ਚੰਦ ਹੈੱਡਮਾਸਟਰ ਦੇ ਅਕਾਲ ਚਲਾਣੇ ਤੇ ਦੁੱਖ ਦਾ ਪ੍ਰਗਟਾਵਾ ਮੋਨ ਰੱਖ ਕੇ ਕੀਤਾ ਗਿਆ ਤੇ ਉਨ੍ਹਾਂ ਦੀ ਆਤਮਿਕ ਸ਼ਾਂਤੀ ਲਈ ਅਰਦਾਸ ਕੀਤੀ ਗਈ। ਇਸ ਤੋਂ ਪਹਿਲਾ ਹੀ ਬਾਰਾਂ ਸਾਥੀ ਵਿਛੋੜਾ ਦੇ ਚੁੱਕੇ ਹਨ। ਲਗਭਗ 30-32 ਹਜ਼ਾਰ ਸਾਥੀ ਆਪਣੀਆਂ ਮੰਗਾਂ ਨੂੰ ਉਡਕਦਿਆਂ ਪੰਜਾਬ ਵਿਚ ਪ੍ਰਲੋਕ ਸਿਧਾਰ ਚੁੱਕੇ ਹਲ। ਉਨ੍ਹਾਂ ਨੇ ਆਪਣੀਆਂ ਹੱਕੀ ਮੰਗਾਂ ਦੇ ਲਾਗੂ ਨਾ ਕਰਨ ਕਾਰਨ ਮੁਲਾਜ਼ਮਾਂ ਤੇ ਪੈਨਸ਼ਨਰਾਂ ਵਿਚ ਰੋਸ ਵੱਧਦਾ ਜਾ ਰਿਹਾ ਹੈ। ਪੰਜਾਬ ਸਰਕਾਰ ਸਾਂਝੇ ਮੋਰਚੇ ਨਾਲ ਗੱਲ ਕਰਨ ਨੂੰ ਵੀ ਤਿਆਰ ਨਹੀਂ ਹੈ। ਨਵੀਆਂ ਆਰਥਿਕ ਨੀਤੀਆਂ ਕਾਰਨ ਕਾਰਪੋਰੇਟ ਤੇ ਧਨਾਢਾਂ ਦੇ ਵਾਰੇ ਨਿਆਰੇ ਹੋ ਗਏ ਹਨ। ਮਿਡਲ ਕਲਾਸ ਤੇ ਆਮ ਜਨਤਾ ਦੀਆਂ ਦੁਸ਼ਵਾਰੀਆਂ ਵਿਚ ਅਥਾਹ ਵਾਧਾ ਹੋਇਆ ਹੈ। ਪੁਰਾਣੀ ਨੈਸ਼ਨ ਸਕੀਮ ਲਾਗੂ ਕਰਨਾ, ਕੈਸ਼ਲੈੱਸ ਸਕੀਮ ਚਾਲੂ ਕਰਨਾ ਤੇ ਲਟਕਦੀਆਂ ਮੰਗਾਂ ਨੂੰ ਪ੍ਰਵਾਨ ਕਰਨ ਵੱਲ ਸਰਕਾਰ ਨੂੰ ਬੇਨਤੀ ਹੈ ਕਿ ਅੱਖਾਂ ਨਾ ਮੀਟੇ। ਇਸ ਮੌਕੇ ਨਾਇਬ ਸਿੰਘ ਬਰਾੜ, ਬਲਵੀਰ ਸਿੰਘ ਪ੍ਰਿੰਸੀਪਲ, ਰਾਮ ਵਿਲਾਸ, ਸ਼ਿਵਦੇਵ ਸਿੰਘ ਬਰਾੜ, ਹਰਫੂਲ ਸਿੰਘ, ਰਾਜ ਕੁਮਾਰ ਅਗਨੀਹੋਤਰੀ, ਦਰਸ਼ਨ ਲਾਲ ਬਜਾਜ, ਹਰਜੀਤ ਸਿੰਘ ਬੇਦੀ, ਪ੍ਰਾਣ ਨਾਥ, ਸੂਬਾ ਸਿੰਘ ਭੁੱਲਰ ਹਾਜ਼ਰ ਸਨ।